Credit Card ਤੇ ਜਾਇਦਾਦ ਦੇ ਬਦਲੇ ਕਰਜ਼ੇ ਦੇ ਭੁਗਤਾਨ ਵਿਚ ‘ਗੁਨਾਹ’ ਵਧੇ

Thursday, Dec 24, 2020 - 09:47 AM (IST)

Credit Card ਤੇ ਜਾਇਦਾਦ ਦੇ ਬਦਲੇ ਕਰਜ਼ੇ ਦੇ ਭੁਗਤਾਨ ਵਿਚ ‘ਗੁਨਾਹ’ ਵਧੇ

ਮੁੰਬਈ(ਭਾਸ਼ਾ) – ਪ੍ਰਚੂਨ ਕ੍ਰੈਡਿਟ ਖੇਤਰ ’ਚ ਕਰਜ਼ੇ ਦੇ ਭੁਗਤਾਨ ’ਚ ਕਾਫੀ ਵਾਧਾ ਹੋ ਰਿਹਾ ਹੈ। ਸਭ ਤੋਂ ਵੱਧ ਗੁਨਾਹ ਜਾਇਦਾਦ ਦੇ ਬਦਲੇ ਕਰਜ਼ ਅਤੇ ਕ੍ਰੈਡਿਟ ਕਾਰਡ ਦੇ ਭੁਗਤਾਨ ’ਚ ਹੋ ਰਹੇ ਹਨ। ਕ੍ਰੈਡਿਟ ਇਨਫਾਰਮੇਸ਼ਨ ਬਿਊਰੋ ਦੀ ਜਾਰੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ।

ਟ੍ਰਾਂਸਯੂਨੀਅਨ ਸਿਬਿਲ ਨੇ ਕਿਹਾ ਕਿ ਅਗਸਤ ਦੇ ਅੰਤ ਤੱਕ 90 ਦਿਨਾਂ ਬਾਅਦ ਕਾਰਡ ਰਾਹੀਂ ਬਕਾਇਆ ਕਰਜ਼ਾ ਪਿਛਲੇ ਸਾਲ ਦੀ ਸਮਾਨ ਮਿਆਦ ਦੀ ਤੁਲਨਾ ’ਚ 0.51 ਫੀਸਦੀ ਵਧ ਕੇ 2.32 ਫੀਸਦੀ ’ਤੇ ਪਹੁੰਚ ਗਿਆ। ਉਥੇ ਹੀ ਜਾਇਦਾਦ ਦੇ ਸਬੰਧ ’ਤੇ ਕਰਜ਼ੇ ’ਤੇ ਗੁਨਾਹ 0.34 ਫੀਸਦੀ ਵਧ ਕੇ 3.96 ਫੀਸਦੀ ’ਤੇ ਪਹੁੰਚ ਗਏ।

ਇਹ ਵੀ ਦੇਖੋ : 1 ਜਨਵਰੀ ਤੋਂ ਬਦਲਣਗੇ ਮਹੱਤਵਪੂਰਨ ਨਿਯਮ, ਫ਼ੋਨ ਕਾਲ ਤੋਂ ਲੈ ਕੇ ਵਿੱਤੀ ਲੈਣ-ਦੇਣ ਹੋਣਗੇ ਪ੍ਰਭਾਵਤ

ਬਿਊਰੋ ਨੇ ਕਿਹਾ ਕਿ ਕ੍ਰੈਡਿਟ ਕਾਰਡ ਦੇ ਭੁਗਤਾਨ ’ਚ ਗੁਨਾਹ ਤੋਂ ਪਤਾ ਲਗਦਾ ਹੈ ਕਿ ਅਰਥਵਿਵਸਥਾ ’ਚ ਵਿਆਪਕ ਸੁਸਤੀ ਹੈ। ਇਸ ਤੋਂ ਇਲਾਵਾ ਮਹਾਮਾਰੀ ਕਾਰਣ ਲੋਕਾਂ ਦੀ ਤਨਖਾਹ ’ਚ ਕਟੌਤੀ ਹੋਈ ਹੈ ਅਤੇ ਵੱਡੀ ਗਿਣਤੀ ’ਚ ਲੋਕਾਂ ਦਾ ਰੋਜ਼ਗਾਰ ਵੀ ਖੁੰਝ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕ੍ਰੈਡਿਟ ਕਾਰਡ ਦੇ ਕਰਜ਼ੇ ਦਾ ਭੁਗਤਾਨ ਗਾਹਕਾਂ ਦੀ ਭੁਗਤਾਨ ਦੀ ਪਹਿਲ ’ਚ ਹੇਠਲੇ ਪੱਧਰ ’ਤੇ ਹੁੰਦਾ ਹੈ। ਗਾਹਕ ਪਹਲਿਾਂ ਆਪਣੇ ਹੋਰ ਖਾਤਿਆਂ ਦਾ ਭੁਗਤਾਨ ਕਰਨਾ ਪਸੰਦ ਕਰਦੇ ਹਨ। ਉਥੇ ਹੀ ਜਾਇਦਾਦ ਦੇ ਬਦਲੇ ਕਰਜ਼ਾ ਛੋਟੀਆਂ ਇਕਾਈਆਂ ਵਲੋਂ ਕਾਰਜਸ਼ੀਲ ਪੂੰਜੀ ਦੀ ਲੋੜ ਨੂੰ ਪੂਰਾ ਕਰਨ ਲਈ ਕੀਤਾ ਜਾਂਦਾ ਹੈ। ਕੋਵਿਡ-19 ਤੋਂ ਪਹਿਲਾਂ ਹੀ ਇਸ ਇਕਾਈ ’ਚ ਗੁਨਾਹ ਵਧ ਰਹੇ ਸਨ।

ਇਹ ਵੀ ਦੇਖੋ : ਕੀ ਕਰੰਸੀ ਤੋਂ ਫੈਲਦਾ ਹੈ ਕੋਰੋਨਾ? 9 ਮਹੀਨਿਆਂ ਬਾਅਦ ਮਿਲਿਆ ਇਹ ਜਵਾਬ

ਨੋਟ - ਸਭ ਤੋਂ ਵੱਧ ਗੁਨਾਹ ਜਾਇਦਾਦ ਦੇ ਬਦਲੇ ਕਰਜ਼ ਅਤੇ ਕ੍ਰੈਡਿਟ ਕਾਰਡ ਦੇ ਭੁਗਤਾਨ ’ਚ ਹੋ ਰਹੇ ਹਨ। ਇਸ ਖਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News