ਸੰਕਟ ਦੇ ਸਮੇਂ ''ਵਰਦਾਨ'' ਸਾਬਿਤ ਹੋ ਰਿਹੈ ਸੋਨੇ ''ਚ ਨਿਵੇਸ਼, ਜਾਣੋ ਕਿਵੇਂ

08/16/2020 2:40:49 PM

ਨਵੀਂ ਦਿੱਲੀ (ਭਾਸ਼ਾ) : ਸੋਨਾ ਡੂੰਘੇ ਸੰਕਟ ਵਿਚ ਕੰਮ ਆਉਣ ਵਾਲੀ ਜਾਇਦਾਦ ਹੈ, ਮੌਜੂਦਾ ਕਠਿਨ ਗਲੋਬਲ ਹਾਲਾਤਾਂ ਵਿਚ ਇਹ ਧਾਰਨਾ ਇਕ ਵਾਰ ਫਿਰ ਠੀਕ ਸਾਬਤ ਹੋ ਰਹੀ ਹੈ। ਕੋਵਿਡ-19 ਮਹਾਮਾਰੀ ਅਤੇ ਭੂ-ਰਾਜਨੀਤਕ ਸੰਕਟ ਦੌਰਾਨ ਸੋਨਾ ਇਕ ਵਾਰ ਫਿਰ ਰਿਕਾਰਡ ਬਣਿਆ ਰਿਹਾ ਹੈ ਅਤੇ ਹੋਰ ਜਾਇਦਾਦਾਂ ਦੀ ਤੁਲਣਾ ਵਿਚ ਨਿਵੇਸ਼ਕਾਂ ਲਈ ਨਿਵੇਸ਼ ਦਾ ਬਿਹਤਰ ਬਦਲ ਸਾਬਤ ਹੋਇਆ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਉਤਾਰ-ਚੜਾਅ ਦੌਰਾਨ ਸੋਨਾ ਹੁਣ ਘੱਟ ਤੋਂ ਘੱਟ ਇਕ-ਡੇਢ ਸਾਲ ਤੱਕ ਉੱਚੇ ਪੱਧਰ 'ਤੇ ਬਣਿਆ ਰਹੇਗਾ।

ਆਲ ਇੰਡੀਆ ਜੇਮਸ ਐਂਡ ਜਵੇਲਰੀ ਟ੍ਰੇਡ ਫੈਡਰੇਸ਼ਨ ਦੇ ਸਾਬਕਾ ਚੇਅਰਮੈਨ ਬੱਛਰਾਜ ਬਮਾਲਵਾ ਨੇ ਕਿਹਾ, 'ਗਲੋਬਲ ਅਨਿਸ਼ਚਿਤਤਾ ਕਾਰਨ ਸੋਨਾ ਚੜ੍ਹ ਰਿਹਾ ਹੈ। ਹਾਲਾਂਕਿ  ਸੋਨੇ ਦੀ 'ਭੌਤਿਕ' ਮੰਗ ਘੱਟ ਹੈ, ਇਸਦੇ ਬਾਵਜੂਦ 'ਜੋਖ਼ਮ' ਦੇ ਵਿਚ ਨਿਵੇਸ਼ਕਾਂ ਨੂੰ ਆਪਣੀ ਬਚਤ ਅਤੇ ਨਿਵੇਸ਼ ਲਈ ਪੀਲੀ ਧਾਤੁ ਵਿਚ ਸਭ ਤੋਂ ਬਿਹਤਰ ਬਦਲ ਵਿੱਖ ਰਿਹਾ ਹੈ।  ਬਮਾਲਵਾ ਕਹਿੰਦੇ ਹਨ ਕਿ ਰੂਸ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਬਣਾਉਣ ਦਾ ਦਾਅਵਾ ਕੀਤਾ ਹੈ ਪਰ ਅਜੇ ਇਸ ਨੂੰ ਲੈ ਕੇ ਦੁਨੀਆ ਬਹੁਤ ਨਿਸ਼ਚਿੰਤ ਨਹੀਂ ਹਨ। ਹਾਲਾਂਕਿ ਉਹ ਮੰਣਦੇ ਹੈ ਕਿ ਵੈਕਸੀਨ ਨੂੰ ਲੈ ਕੇ ਜਿਵੇਂ-ਜਿਵੇਂ ਸਕਾਰਾਤਮਕ ਖ਼ਬਰਾਂ ਆਉਣਗੀਆਂ, ਹੋਰ ਹਾਲਾਤਂ ਵਿਚ ਨਿਵੇਸ਼ ਵਧੇਗਾ ਅਤੇ ਸੋਨਾ ਸਥਿਰ ਹੋਵੇਗਾ।

ਦਿੱਲੀ ਬੁਲੀਅਨ ਐਂਡ ਜਵੇਲਰਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਵਿਮਲ ਗੋਇਲ ਦਾ ਮੰਨਣਾ ਹੈ ਕਿ ਘੱਟ ਤੋਂ ਘੱਟ ਇਕ ਸਾਲ ਤੱਕ ਸੋਨਾ ਉੱਚੇ ਪੱਧਰ 'ਤੇ ਹੀ ਰਹੇਗਾ। ਉਹ ਕਹਿੰਦੇ ਹਨ ਕਿ ਸੰਕਟ ਦੇ ਇਸ ਸਮੇਂ ਸੋਨਾ ਨਿਵੇਸ਼ਕਾਂ ਲਈ 'ਵਰਦਾਨ' ਹੈ। ਗੋਇਲ ਮੰਣਦੇ ਹਨ ਕਿ ਦੀਵਾਲੀ ਤੱਕ ਸੋਨੇ ਵਿਚ 10 ਤੋਂ 15 ਫ਼ੀਸਦੀ ਤੱਕ ਦਾ ਉਛਾਲ ਆ ਸਕਦਾ ਹੈ।

ਜਿੰਸ ਵਿਸ਼ਲੇਸ਼ਕ ਅਤੇ ਆਜ਼ਾਦ ਫਾਈਨੈਂਸ਼ੀਅਲ ਸਰਵੀਸਜ ਦੇ ਮੁਖੀ ਅਮਿਤ ਆਜ਼ਾਦ ਮੰਣਦੇ ਹੈ ਕਿ ਸੋਨੇ ਵਿਚ ਇਸ ਸਮੇਂ ਤੇਜੀ ਦਾ ਕਾਰਨ 'ਹੇਜਿੰਗ' ਹੈ। ਉਨ੍ਹਾਂ ਕਿਹਾ ਕਿ ਅਮਰੀਕਾ-ਚੀਨ ਵਿਚਾਲੇ ਜੋ ਤਣਾਅ ਹੈ, ਉਹ ਅਮਰੀਕੀ ਰਾਸ਼ਟਰਪਤੀ ਚੋਣਾਂ ਤੱਕ ਰਹੇਗਾ। ਉਸ ਦੇ ਬਾਅਦ ਚੀਜ਼ਾਂ ਸਥਿਰ ਹੋਣਗੀਆਂ। ਮਿਲਵੁਡ ਕੇਨ ਇੰਟਰਨੈਸ਼ਨਲ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨੀਸ਼ ਭੱਟ ਨੇ ਕਿਹਾ ਕਿ 2020 ਦੇ ਕੈਲੇਂਡਰ ਸਾਲ ਦੇ ਸ਼ੁਰੂ ਤੋਂ ਹੀ ਸੋਨਾ ਛਲਾਂਗਾਂ ਮਾਰ ਰਿਹਾ ਹੈ। ਸ਼ੁਰੂਆਤ ਵਿਚ ਇਸ ਦਾ ਕਾਰਨ ਵਿਕਸਿਤ ਅਰਥ ਵਿਵਸਥਾਵਾਂ ਵਿਚ ਸੁਸਤੀ ਸੀ, ਬਾਅਦ ਵਿਚ ਕੋਵਿਡ-19 ਨੂੰ ਲੈ ਕੇ ਅਨਿਸ਼ਚਿਤਤਾ। ਦੁਨੀਆਭਰ ਦੇ ਕੇਂਦਰੀ ਬੈਂਕਾਂ ਨੇ ਸੰਕਟ ਦੇ ਸਮੇਂ ਆਪਣੀ ਅਰਥ ਵਿਵਸਥਾ ਨੂੰ ਉਬਾਰਨ ਲਈ ਪ੍ਰਣਾਲੀ ਵਿਚ ਜੰਮਕੇ ਤਰਲਤਾ ਪਾਈ ਹੈ। ਉਨ੍ਹਾਂ ਕਿਹਾ ਕਿ ਤਰਲਤਾ ਉਪਲੱਬਧ ਹੋਣ ਦੌਰਾਨ ਨਿਵੇਸ਼ ਦੇ ਸੀਮਤ ਵਿਕਲਪਾਂ ਦੇ ਚਲਦੇ ਨਿਵੇਸ਼ਕ ਪੀਲੀ ਧਾਤੁ ਵਿਚ ਨਿਵੇਸ਼ ਕਰ ਰਹੇ ਹਨ।

ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵੀਸਜ ਦੇ ਐਸੋਸੀਏਟ ਨਿਰਦੇਸ਼ਕ ਅਤੇ ਪ੍ਰਮੁੱਖ (ਜਿੰਸ ਅਤੇ ਮੁਦਰਾ) ਕਿਸ਼ੋਰ ਨਾਰਨੇ ਕਹਿੰਦੇ ਹੈ ਕਿ ਸੋਨੇ ਦੀਆਂ ਕੀਮਤਾਂ ਵਿਚ ਤੇਜੀ ਦਾ ਮੁੱਖ ਕਾਰਨ ਕੋਵਿਡ-19 ਦੇ ਚਲਦੇ ਅਰਥ ਵਿਵਸਥਾਵਾਂ ਵਿਚ ਆਈ ਸੁਸਤੀ ਅਤੇ ਵਿਆਜ ਦਰਾਂ ਦਾ ਕਰੀਬ ਸਿਫ਼ਰ ਦੇ ਪੱਧਰ 'ਤੇ ਹੋਣਾ ਹੈ।  ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਵਪਾਰ ਯੁੱਧ ਅਤੇ ਗਲੋਬਲ ਅਰਥ ਵਿਵਸਥਾ ਵਿਚ ਗਿਰਾਵਟ ਦੇ ਸ਼ੱਕ ਦੌਰਾਨ ਸੋਨਾ ਆਕਰਸ਼ਕ ਸੰਪਤੀ ਹੈ। ਉਨ੍ਹਾਂ ਕਿਹਾ ਕਿ ਅਗਲੇ 12 ਤੋਂ 15 ਮਹੀਨੇ ਵਿਚ ਸੋਨਾ ਅੰਤਰਰਾਸ਼ਟਰੀ ਪੱਧਰ 'ਤੇ ਕਰੀਬ 2,450 ਡਾਲਰ ਪ੍ਰਤੀ ਓਂਸ 'ਤੇ ਹੋਵੇਗਾ। ਘਰੇਲੂ ਬਾਜ਼ਾਰ ਵਿਚ ਇਹ 67,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਛੂ ਸਕਦਾ ਹੈ।


ਵਿਸ਼ਵ ਸੋਨਾ ਪਰਿਸ਼ਦ ਦੀ ਰਿਪੋਰਟ ਅਨੁਸਾਰ ਚਾਲੂ ਸਾਲ ਦੀ ਦੂਜੀ ਤੀਮਾਹੀ ਵਿਚ ਗਲੋਬਲ ਪੱਧਰ 'ਤੇ ਸੋਨੇ ਦੀ ਹਾਜ਼ਿਰ ਮੰਗ ਸਾਲਾਨਾ ਆਧਾਰ 'ਤੇ 11 ਫ਼ੀਸਦੀ ਘੱਟ ਕੇ 1,015.7 ਟਨ ਰਹੀ ਹੈ। ਪਹਿਲੀ ਛਮਾਹੀ ਵਿਚ ਸੋਨੇ ਦੀ ਹਾਜ਼ਿਰ ਮੰਗ 6 ਫ਼ੀਸਦੀ ਘੱਟ ਕੇ 2,076 ਟਨ 'ਤੇ ਆ ਗਈ ਪਰ ਕੋਵਿਡ-19 ਕਾਰਨ ਪਹਿਲੀ ਛਮਾਹੀ ਵਿਚ ਗੋਲਡ ਈ.ਟੀ.ਐਫ. ਵਿਚ ਰਿਕਾਰਡ 734 ਟਨ ਦਾ ਨਿਵੇਸ਼ ਹੋਇਆ ਹੈ, ਜਿਸ ਕਾਰਨ ਸੋਨਾ ਚੜ੍ਹ ਰਿਹਾ ਹੈ। ਰਿਪੋਰਟ ਅਨੁਸਾਰ ਪਹਿਲੀ ਛਮਾਹੀ ਵਿਚ ਡਾਲਰ ਮੁੱਲ ਵਿਚ ਸੋਨਾ 17 ਫ਼ੀਸਦੀ ਚੜ੍ਹ ਚੁੱਕਾ ਹੈ। ਗੋਇਲ ਨੇ ਕਿਹਾ ਕਿ ਅਮਰੀਕਾ ਦੇ ਕੇਂਦਰੀ ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਅਜੇ ਵਿਆਜ ਦਰਾਂ ਵਿਚ ਵਾਧੇ ਦੀ ਗੁੰਜਾਇਸ਼ ਨਹੀਂ ਹੈ। ਅਜਿਹੇ ਵਿਚ ਲੋਕਾਂ ਲਈ ਸੰਕਟ ਦੇ ਸਮੇਂ ਬਚਤ ਕਰਣ ਅਤੇ ਕੁੱਝ ਕਮਾਉਣ ਲਈ ਸੋਨੇ ਤੋਂ ਚੰਗਾ ਨਿਵੇਸ਼ ਨਹੀਂ ਹੈ।

ਉਥੇ ਹੀ ਬਮਾਲਵਾ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦੇ ਸਾਲ ਵਿਚ ਸ਼ੇਅਰ ਬਾਜ਼ਾਰ ਹੋਵੇ ਜਾਂ ਸੋਨਾ ਜਾਂ ਕੱਚਾ ਤੇਲ ਜਾਂ ਹੋਰ ਕੋਈ ਜਿੰਸ, ਸਭ ਵਿਚ ਸੱਟੇਬਾਜੀ ਚੱਲਦੀ ਹੈ, ਜਿਸ ਨਾਲ ਜਿੰਸ ਬਾਜ਼ਾਰ ਪ੍ਰਭਾਵਿਤ ਹੁੰਦਾ ਹੈ। ਦਿੱਲੀ ਸਰਾਫਾ ਬਾਜ਼ਾਰ ਵਿਚ ਇਸ ਸਮੇਂ 24 ਕੈਰਟ ਸੋਨੇ ਦਾ ਮੁੱਲ 53,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਹੈ। ਦਸੰਬਰ 2019 ਦੇ ਆਖ਼ਰੀ ਹਫ਼ਤੇ ਵਿਚ ਇਹ 39,700 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਸੀ। ਇਸ ਤਰ੍ਹਾਂ 7-8 ਮਹੀਨੇ ਵਿਚ ਸੋਨਾ 13,000 ਰੁਪਏ ਤੋਂ ਜ਼ਿਆਦਾ ਚੜ੍ਹਿਆ ਹੈ। ਨਿਵੇਸ਼ਕਾਂ ਦੀ ਨਜ਼ਰ ਤੋਂ ਵੇਖਿਆ ਜਾਵੇ ਤਾਂ ਇਸ ਨੇ 30 ਫ਼ੀਸਦੀ ਤੋਂ ਜ਼ਿਆਦਾ ਦਾ ਰਿਟਰਨ ਦਿੱਤਾ ਹੈ।


cherry

Content Editor

Related News