ਕੰਟਰੈਕਟ ''ਤੇ ਨੌਕਰੀ ਦੇ ਮੌਕਿਆਂ ਲਈ ਬੇਂਗਲੁਰੂ, ਹੈਦਰਾਬਾਦ ਚੋਟੀ ''ਤੇ

Thursday, Nov 12, 2020 - 01:38 PM (IST)

ਕੰਟਰੈਕਟ ''ਤੇ ਨੌਕਰੀ ਦੇ ਮੌਕਿਆਂ ਲਈ ਬੇਂਗਲੁਰੂ, ਹੈਦਰਾਬਾਦ ਚੋਟੀ ''ਤੇ

ਮੁੰਬਈ (ਭਾਸ਼ਾ) : ਕੋਵਿਡ-19 ਸੰਕਟ ਨੇ ਕੰਪਨੀਆਂ ਅਤੇ ਸੰਗਠਨਾਂ ਨੂੰ ਆਪਣੇ ਰੋਜ਼ਗਾਰ ਦੇਣ ਦੇ ਢਾਂਚੇ 'ਚ ਬਦਲਾਅ ਲਿਆਉਣ ਲਈ ਮਜ਼ਬੂਰ ਕੀਤਾ ਹੈ। ਇਸ ਕਾਰਣ ਕੰਟਰੈਕਟ 'ਤੇ ਰੋਜ਼ਗਾਰ ਦੇਣ 'ਚ ਜ਼ਿਕਰਯੋਗ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਕ ਹਾਲ ਹੀ ਦੇ ਸਰਵੇਖਣ ਮੁਤਾਬਕ ਇਸ ਤਰ੍ਹਾਂ ਦੇ ਰੋਜ਼ਗਾਰ ਮੌਕਿਆਂ ਲਈ ਬੈਂਗਲੁਰੂ ਅਤੇ ਹੈਦਰਾਬਾਦ ਚੋਟੀ 'ਤੇ ਹਨ। ਕੰਟਰੈਕਟ 'ਤੇ ਰੋਜ਼ਗਾਰ ਦੇ ਮਾਰਕੀਟਪਲੇਸ ਟੇਕਫਾਇੰਡਰ ਦੇ ਸਰਵੇਖਣ ਮੁਤਾਬਕ ਬੈਂਗਲੁਰੂ ਅਤੇ ਹੈਦਰਾਬਾਦ ਨੇ ਖ਼ੁਦ ਦਾ ਭਾਰਤ ਦੀ ਸਿਲੀਵਾਨ ਵੈਲੀ ਦੇ ਤੌਰ 'ਤੇ ਆਪਣਾ ਤਾਜ਼ ਬਰਕਰਾਰ ਰੱਖਿਆ ਹੈ। ਉਸ ਦੇ ਮੰਚ 'ਤੇ ਇਨ੍ਹਾਂ ਦੋਹਾਂ ਸ਼ਹਿਰਾਂ ਨੇ ਸਭ ਤੋਂ ਜ਼ਿਆਦਾ ਕੰਟਰੈਕਟ 'ਤੇ ਨੌਕਰੀ ਦੇਣ ਦੀ ਪੇਸ਼ਕਸ਼ ਕੀਤੀ ਹੈ। ਸਰਵੇਖਣ 'ਚ ਕਿਹਾ ਗਿਆ ਹੈ ਕਿ 29 ਫ਼ੀਸਦੀ ਕੰਟਰੈਕਟ 'ਤੇ ਨੌਕਰੀਆਂ ਦੀ ਪੇਸ਼ਕਸ਼ ਬੈਂਗਲੁਰੂ ਅਤੇ ਦਾਵਣਗੇਰੇ ਤੋਂ ਆਈ।

ਇਸ ਤਰ੍ਹਾਂ ਕਰਨਾਟਕ ਇਸ ਸ਼੍ਰੇਣੀ 'ਚ ਚੋਟੀ 'ਤੇ ਰਿਹਾ। ਉਥੇ ਹੀ ਹੈਦਰਾਬਾਦ ਅਤੇ ਵਾਰੰਗਲ ਨੇ ਕੰਟਰੈਕਟ 'ਤੇ ਨੌਕਰੀ ਦੀ ਕੁਲ ਪੇਸ਼ਕਸ਼ 'ਚ 24 ਫ਼ੀਸਦੀ ਦੀ ਪੇਸ਼ਕਸ਼ ਕੀਤੀ ਅਤੇ ਇਸ ਤਰ੍ਹਾਂ ਤੇਲੰਗਾਨਾ ਇਸ ਸੂਚੀ 'ਚ ਦੂਜੇ ਸਥਾਨ 'ਤੇ ਹੈ, ਜਦੋਂ ਕਿ ਮੁੰਬਈ, ਪੁਣੇ ਅਤੇ ਨਾਗਪੁਰ ਦੀ ਪੇਸ਼ਕਸ਼ ਦੇ ਆਧਾਰ 'ਤੇ ਮਹਾਰਾਸ਼ਟਰ ਤੀਜੇ, ਚੇਨਈ ਅਤੇ ਕੋਇੰਬਟੂਰ ਦੇ ਆਧਾਰ 'ਤੇ ਤਾਮਿਲਨਾਡੂ ਚੌਥੇ ਅਤੇ ਦਿੱਲੀ 5ਵੇਂ ਸਥਾਨ 'ਤੇ ਰਿਹਾ। ਇਨ੍ਹਾਂ ਸੂਬਿਆਂ ਨੇ ਉਸ ਦੇ ਮੰਚ 'ਤੇ ਲੜੀਵਾਰ 18,15 ਅਤੇ 14 ਫ਼ੀਸਦੀ ਦੀ ਹਿੱਸੇਦਾਰੀ ਰੱਖਦੇ ਹੋਏ ਕੰਟਰੈਕਟ 'ਤੇ ਨੌਕਰੀ ਦੀ ਪੇਸ਼ਕਸ਼ ਕੀਤੀ।

ਟੇਕਫਾਇੰਡਰ ਨੇ ਜੁਲਾਈ ਤੋਂ ਸਤੰਬਰ ਦੀ ਮਿਆਦ 'ਚ ਕੰਟਰੈਕਟ 'ਤੇ ਨੌਕਰੀ ਦੇਣ ਵਾਲੇ 42,000 ਤੋਂ ਵਧ ਠੇਕੇਦਾਰਾਂ ਦਰਮਿਆਨ ਸਰਵੇਖਣ ਕੀਤਾ। ਇਸ ਦਾ ਮਕਸਦ ਦੇਸ਼ 'ਚ ਕੰਟਰੈਕਟ 'ਤੇ ਆਧਾਰਿਤ ਨੌਕਰੀਆਂ ਦੇ ਬਾਜ਼ਾਰ 'ਚ ਮੌਜੂਦਾ ਰੁਖ ਨੂੰ ਦੇਖਣਾ ਹੈ।


author

cherry

Content Editor

Related News