ICICI-Videocon case:ਕੋਰਟ ਨੇ ਚੰਦਾ ਕੋਚਰ ਅਤੇ ਉਸ ਦੇ ਪਤੀ ਦੀ CBI ਕਸਟਡੀ 29 ਦਸੰਬਰ ਤੱਕ ਵਧਾਈ
Wednesday, Dec 28, 2022 - 03:19 PM (IST)
ਮੁੰਬਈ: ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ ਆਈ.ਸੀ.ਆਈ.ਸੀ.ਆਈ ਬੈਂਕ ਦੀ ਸਾਬਕਾ ਸੀ.ਈ.ਓ ਚੰਦਾ ਕੋਚਰ, ਉਸ ਦੇ ਪਤੀ ਦੀਪਕ ਕੋਚਰ ਅਤੇ ਵੀਡੀਓਕਾਨ ਗਰੁੱਪ ਦੇ ਸੰਸਥਾਪਕ ਵੇਣੂਗੋਪਾਲ ਧੂਤ ਦੀ ਸੀ.ਬੀ.ਆਈ ਹਿਰਾਸਤ 29 ਦਸੰਬਰ ਤੱਕ ਵਧਾਈ ਹੈ। ਇਸ ਤੋਂ ਪਹਿਲਾਂ ਚੰਦਾ ਕੋਚਰ ਅਤੇ ਉਸ ਦੇ ਪਤੀ ਦੀਪਕ ਕੋਚਰ ਨੇ ਮੰਗਲਵਾਰ ਨੂੰ ਬੰਬੇ ਹਾਈ ਕੋਰਟ ਦਾ ਰੁਖ਼ ਕੀਤਾ ਅਤੇ ਕਰਜ਼ਾ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ) ਦੁਆਰਾ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਕਰਾਰ ਦਿੰਦੇ ਹੋਏ ਵਿੱਚ ਚੁਣੌਤੀ ਦਿੱਤੀ ਸੀ। ਅਦਾਲਤ ਨੇ ਹਾਲਾਂਕਿ ਇਸ ਮਾਮਲੇ ਦੀ ਤੁਰੰਤ ਸੁਣਵਾਈ ਤੋਂ ਇਨਕਾਰ ਕਰਦੇ ਹੋਏ ਕੋਚਰ ਜੋੜੇ ਨੂੰ ਹਦਾਇਤ ਦਿੱਤੀ ਕਿ ਉਹ ਛੁੱਟੀਆਂ ਤੋਂ ਬਾਅਦ ਕੰਮ ਮੁੜ ਸ਼ੁਰੂ ਕਰਨ ਵੇਲੇ ਨਿਯਮਤ ਬੈਂਚ ਦੇ ਸਾਹਮਣੇ ਇਸ ਮਾਮਲੇ ਦਾ ਜ਼ਿਕਰ ਕਰਨ।
ਕੋਚਰ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਸੀ.ਬੀ.ਆਈ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਕੋਈ ਅਗਾਊਂ ਇਜਾਜ਼ਤ ਨਹੀਂ ਲਈ, ਜੋ ਕਾਨੂੰਨ ਤਹਿਤ ਜ਼ਰੂਰੀ ਹੈ। ਜਾਂਚ ਏਜੰਸੀ ਨੇ ਕੋਚਰ ਜੋਖੇ ਤੋਂ ਥੋੜ੍ਹੀ ਦੇਰ ਪੁੱਛਗਿੱਛ ਕਰਨ ਤੋਂ ਬਾਅਦ ਸ਼ੁੱਕਰਵਾਰ ਰਾਤ ਨੂੰ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਉਸ ਨੇ ਦੋਸ਼ ਲਾਇਆ ਕਿ ਉਹ ਜਵਾਬ ਦੇਣ ਵਿੱਚ ਟਾਲ-ਮਟੋਲ ਕਰ ਰਿਹਾ ਸੀ ਅਤੇ ਜਾਂਚ ਵਿੱਚ ਸਹਿਯੋਗ ਨਹੀਂ ਕੀਤਾ।
ਸੀ.ਬੀ.ਆਈ ਨੇ ਕੋਚਰ ਜੋੜੇ ਅਤੇ ਵੀਡੀਓਕਾਨ ਗਰੁੱਪ ਦੇ ਚੇਅਰਮੈਨ ਵੇਣੂਗੋਪਾਲ ਧੂਤ ਤੋਂ ਇਲਾਵਾ ਕੋਚਰ ਜੋੜੇ ਵਲੋਂ ਚਲਾਏ ਗਏ ਨਿਊਪਾਵਰ ਰੀਨਿਊਏਬਲਜ਼ (ਐੱਨ.ਆਰ.ਐੱਲ), ਸੁਪਰੀਮ ਐਨਰਜੀ ਪ੍ਰਾਈਵੇਟ ਲਿਮਟਿਡ (ਐੱਸ.ਈ.ਪੀ.ਐੱਲ), ਵੀਡੀਓਕਾਨ ਇੰਟਰਨੈਸ਼ਨਲ ਇਲੈਕਟ੍ਰੋਨਿਕਸ ਲਿਮਟਿਡ (ਵੀ.ਆਈ.ਈ.ਐੱਲ) ਅਤੇ ਵੀਡੀਓਕਾਨ ਇੰਡਸਟਰੀਜ਼ ਲਿਮਟਿਡ ਨੂੰ ਭਾਰਤੀ ਦੰਡ ਤਹਿਤ ਕੇਸ ਦਰਜ ਕੀਤਾ ਹੈ। ਸਬੰਧਤ ਧਾਰਾਵਾਂ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ 2019 ਵਿੱਚ ਦਰਜ ਐੱਫ.ਆਈ.ਆਰ ਵਿੱਚ ਮੁਲਜ਼ਮ ਬਣਾਇਆ ਗਿਆ ਹੈ।
ਏਜੰਸੀ ਦਾ ਦੋਸ਼ ਹੈ ਕਿ ਆਈ.ਸੀ.ਆਈ.ਸੀ.ਆਈ ਬੈਂਕ ਨੇ ਵੇਣੂਗੋਪਾਲ ਧੂਤ ਦੁਆਰਾ ਪ੍ਰਚਾਰਿਤ ਵੀਡੀਓਕਾਨ ਸਮੂਹ ਦੀਆਂ ਕੰਪਨੀਆਂ ਨੂੰ ਬੈਂਕਿੰਗ ਰੈਗੂਲੇਸ਼ਨ ਐਕਟ, ਆਰ.ਬੀ.ਆਈ ਦੇ ਦਿਸ਼ਾ-ਨਿਰਦੇਸ਼ਾਂ ਅਤੇ ਬੈਂਕ ਦੀ ਉਧਾਰ ਨੀਤੀ ਦੀ ਉਲੰਘਣਾ ਕਰਦੇ ਹੋਏ 3,250 ਕਰੋੜ ਰੁਪਏ ਦੀ ਕ੍ਰੈਡਿਟ ਸੁਵਿਧਾਵਾਂ ਮਨਜ਼ੂਰ ਕੀਤੀਆਂ ਸਨ। ਜਾਂਚ ਏਜੰਸੀ ਨੇ 71 ਸਾਲਾ ਧੂਤ ਨੂੰ ਸੋਮਵਾਰ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ।
ਜਾਂਚ ਏਜੰਸੀ ਦਾ ਦੋਸ਼ ਹੈ ਕਿ ਚੰਦਾ ਕੋਚਰ ਦੀ ਅਗਵਾਈ ਵਾਲੀ ਮਨਜ਼ੂਰੀ ਕਮੇਟੀ ਨੇ ਬੈਂਕ ਦੇ ਨਿਯਮਾਂ ਅਤੇ ਨੀਤੀਆਂ ਦੀ ਉਲੰਘਣਾ ਕਰਦੇ ਹੋਏ 2009 ਵਿੱਚ ਵੀ.ਆਈ.ਈ.ਐੱਲ ਨੂੰ 300 ਕਰੋੜ ਰੁਪਏ ਦਾ ਮਿਆਦੀ ਕਰਜ਼ਾ ਮਨਜ਼ੂਰ ਕੀਤਾ ਸੀ। ਸੀ.ਬੀ.ਆਈ ਨੇ ਦੋਸ਼ ਲਾਇਆ ਕਿ ਕਰਜ਼ਾ ਦਿੱਤੇ ਜਾਣ ਤੋਂ ਅਗਲੇ ਹੀ ਦਿਨ ਧੂਤ ਨੇ ਐੱਸ.ਈ.ਪੀ.ਐੱਲ. ਰਾਹੀਂ ਵੀ.ਆਈ.ਈ.ਐੱਲ ਤੋਂ ਐੱਨ.ਆਰ.ਐੱਲ. ਨੂੰ 64 ਕਰੋੜ ਰੁਪਏ ਟਰਾਂਸਫਰ ਕੀਤੇ। ਕੋਚਰ ਅਤੇ ਧੂਤ ਨੂੰ 28 ਦਸੰਬਰ ਤੱਕ ਸੀ.ਬੀ.ਆ.ਈ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।