ਦੇਸ਼ ਨੂੰ 10 ਹਜ਼ਾਰ ਅੰਬਾਨੀ ਅਤੇ 20 ਹਜ਼ਾਰ ਅਡਾਨੀ ਦੀ ਲੋੜ : ਅਮਿਤਾਭ ਕਾਂਤ

Thursday, Nov 10, 2022 - 11:30 AM (IST)

ਦੇਸ਼ ਨੂੰ 10 ਹਜ਼ਾਰ ਅੰਬਾਨੀ ਅਤੇ 20 ਹਜ਼ਾਰ ਅਡਾਨੀ ਦੀ ਲੋੜ : ਅਮਿਤਾਭ ਕਾਂਤ

ਨਵੀਂ ਦਿੱਲੀ – ਦੇਸ਼ ਨੂੰ ਇਕ ਅੰਬਾਨੀ ਅਤੇ ਇਕ ਅਡਾਨੀ ਦੀ ਨਹੀਂ ਸਗੋਂ 10 ਹਜ਼ਾਰ ਅੰਬਾਨੀ ਅਤੇ 20 ਹਜ਼ਾਰ ਅਡਾਨੀ ਦੀ ਲੋੜ ਹੈ। ਇਸ ਤੋਂ ਬਾਅਦ ਹੀ ਦੇਸ਼ ਤੇਜ਼ੀ ਨਾਲ ਅੱਗੇ ਵਧੇਗਾ। ਇਹ ਕਹਿਣਾ ਹੈ ਭਾਰਤ ਦੀ ਜੀ20 ਸ਼ੇਰਪਾ ਅਮਿਤਾਭ ਕਾਂਤ ਦਾ। ਉਹ ਪੀ. ਐੱਚ. ਡੀ. ਹਾਊਸ ’ਚ ਉਦਯੋਗ ਜਗਤ ਦੀ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਜੀ-20 ਦੇ ਮੌਕੇ ਦੀ ਵਰਤੋਂ ਆਪਣੇ-ਆਪਣੇ ਖੇਤਰ ’ਚ ਵੱਡੇ ਤੋਂ ਹੋਰ ਵੱਡਾ ਅਤੇ ਫਿਰ ਸਭ ਤੋਂ ਵੱਡਾ ਬਣਨ ਲਈ ਕਰਨਾ ਚਾਹੀਦਾ ਹੈ। ਇਹ ਅਜਿਹਾ ਮੌਕਾ ਹੈ ਜੋ ਮੁੜ ਕਦੀ ਨਹੀਂ ਮਿਲੇਗਾ। ਦਰਅਸਲ ਭਾਰਤ 1 ਦਸੰਬਰ ਤੋਂ ਜੀ-20 ਦਾ ਮੁਖੀ ਬਣਨ ਜਾ ਰਿਹਾ ਹੈ। ਹਾਲੇ ਇੰਡੋਨੇਸ਼ੀਆ ਮੁਖੀ ਹੈ।

ਕਾਂਤ ਨੇ ਕਿਹਾ ਕਿ ਜੀ-20 ਦੀ ਪ੍ਰਧਾਨਗੀ ਦੌਰਾਨ ਦੁਨੀਆ ਭਰ ਦੇ ਕਾਰੋਬਾਰੀਆਂ ਨਾਲ ਗੱਲਬਾਤ ਕਰਨ ਦਾ ਸ਼ਾਨਦਾਰ ਮੌਕਾ ਹੈ। ਇਹ ਗਲੋਬਲ ਸਪਲਾਈ ਚੇਨ ਦਾ ਅਨਿੱਖੜਵਾਂ ਅੰਗ ਬਣਨ ਦਾ ਵੀ ਬਿਹਤਰ ਮੌਕਾ ਹੈ। ਕਾਰੋਬਾਰਾਂ ਨੂੰ ਕਰਨਾ ਹੋਵੇਗਾ ਹੋਰ ਵਿਕਸਿਤ ਅਮਿਤਾਭ ਕਾਂਤ ਮੁਤਾਬਕ ਜੀ-20 ਕਾਰੋਬਾਰਾਂ ਨਾਲ ਗੱਲਬਾਤ ਕਰਨ ਦਾ ਇਕ ਵੱਡਾ ਮੌਕਾ ਹੈ। ਇਹ ਗਲੋਬਲ ਸਪਲਾਈ ਚੇਨ ਦਾ ਇਕ ਅਨਿੱਖੜਵਾਂ ਅੰਗ ਬਣਨ ਦਾ ਮੌਕਾ ਹੈ। ਗਲੋਬਲ ਨੇਤਾ ਨੀਤੀਆਂ ਬਣਾਉਂਦੇ ਹਨ। ਗਲੋਬਲ ਨੇਤਾ ਸਾਡੇ ਢਾਂਚੇ ਦਾ ਨਿਰਮਾਣ ਕਰਦੇ ਹਨ। ਜੇ ਇਸ ਨੂੰ ਇਕ ਚੋਟੀ ਦਾ ਨਿਰਮਾਣ ਰਾਸ਼ਟਰ ਬਣਨ ਦੀ ਲੋੜ ਹੈ ਤਾਂ ਕਾਰੋਬਾਰਾਂ ਨੂੰ ਵਿਕਸਿਤ ਅਤੇ ਖੁਸ਼ਹਾਲ ਹੋਣਾ ਹੋਵੇਗਾ। ਤੁਹਾਡੀ ਖੁਸ਼ਹਾਲੀ ਤੋਂ ਬਿਨਾਂ ਭਾਰਤ ਦਾ ਵਿਕਾਸ ਨਹੀਂ ਹੋ ਸਕਦਾ। ਜੇ ਭਾਰਤ ਨੂੰ 3 ਦਹਾਕਿਆਂ ਤੱਕ 9 ਤੋਂ 10 ਫੀਸਦੀ ਦੀ ਦਰ ਨਾਲ ਵਿਕਾਸ ਕਰਨਾ ਹੈ ਤਾਂ ਤੁਹਾਨੂੰ ਸਾਰਿਆਂ ਨੂੰ 30 ਤੋਂ 40 ਫੀਸਦੀ ਦੀ ਦਰ ਨਾਲ ਅੱਗੇ ਵਧਣਾ ਹੋਵੇਗਾ। ਦੇਸ਼ ਦਾ ਖੁਸ਼ਹਾਲ ਹੋਣਾ ਜ਼ਰੂਰੀ ਦੇਸ਼ ਲਈ ਹਾਲੇ ਕਈ ਚੁਣੌਤੀਆਂ ਹਨ।

ਅਮਿਤਾਭ ਕਾਂਤ ਮੁਤਾਬਕ ਇਕ ਬੁਨਿਆਦੀ ਗੱਲ ਸਾਨੂੰ ਇਹ ਮਹਿਸੂਸ ਕਰਨੀ ਚਾਹੀਦੀ ਹੈ ਕਿ ਜੀ20 ਸਿਰਫ ਸਰਕਾਰ ਬਾਰੇ ਨਹੀਂ ਹੈ। ਜਦੋਂ ਤੱਕ ਤੁਸੀਂ ਵਿਕਸਿਤ ਅਤੇ ਖੁਸ਼ਹਾਲ ਨਹੀਂ ਹੋਵੋਗੇ, ਭਾਰਤ ਖੁਸ਼ਹਾਲ ਨਹੀਂ ਹੋਵੇਗਾ। ਜਦੋਂ ਤੱਕ ਕੋਈ ਐੱਮ. ਐੱਸ. ਐੱਮ. ਈ. ਵੱਡੀ ਕੰਪਨੀ ਨਹੀਂ ਬਣ ਜਾਂਦਾ ਅਤੇ ਵੱਡੀਆਂ ਕੰਪਨੀਆਂ ਸੁਪਰ ਲਾਰਜ ਨਹੀਂ ਬਣ ਜਾਂਦੀਆਂ, ਉਦੋਂ ਤੱਕ ਭਾਰਤ ਖੁਸ਼ਹਾਲ ਨਹੀਂ ਹੋਵੇਗਾ। ਚੁਣੌਤੀਆਂ ਨੂੰ ਮੌਕੇ ’ਚ ਬਦਲ ਸਕਦੇ ਹਾਂ ਕਾਂਤ ਮੁਤਾਬਕ ਦੇਸ਼ ’ਚ ਹਰ ਪ੍ਰਭਾਵੀ ਕਮਦ ਉਠਾ ਕੇ ਅਸੀਂ ਹਰ ਚੁਣੌਤੀ ਨੂੰ ਮੌਕੇ ’ਚ ਬਦਲ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਭਾਰਤ ਲਈ ਗਲੋਬਲ ਕਥਾ ਨੂੰ ਆਕਾਰ ਦੇਣ ਅਤੇ ਸਾਡੀ ਪ੍ਰਾਚੀਨ ਸੱਭਿਅਤਾ ’ਤੇ ਆਧਾਰਿਤ ਥੀਮ ਅਤੇ ਲੋਗੋ ਨਾਲ ਇਕ ਭਾਰਤੀ ਦ੍ਰਿਸ਼ਟੀ ਪ੍ਰਦਾਨ ਕਰਨ ਦਾ ਇਕ ਬਹੁਤ ਹੀ ਅਨੋਕਾ ਮੌਕਾ ਹੈ। ਜੀ20 ਚੁਣੌਤੀਆਂ ਦੇ ਸਮੇਂ ਚ ਦੁਨੀਆ ਨੂੰ ਇਕ ਉਪਚਾਰਕ ਛੋਹ ਦੇਣ ਅਤੇ ਇਸ ਨੂੰ ਸ਼ਾਂਤੀ ਅਤੇ ਖੁਸ਼ਹਾਲੀ ਦੇ ਰਾਹ ’ਤੇ ਵਾਪਸ ਲਿਜਾਣ ਦਾ ਇਕ ਵੱਡਾ ਮੌਕਾ ਮੁਹੱਈਆ ਕਰਦਾ ਹੈ।


author

Harinder Kaur

Content Editor

Related News