ਨਕਲੀ ਉਤਪਾਦਾਂ ਦੀ ਸਮੱਗਲਿੰਗ ਵਧੀ, ਨਸ਼ੇ ਦੇ ਸਮਾਨ ਤੋਂ ਇਲਾਵਾ ਸੈਨੇਟਾਈਜ਼ਰ ਵੀ ਹੋ ਰਿਹਾ ਆਯਾਤ

Thursday, Jun 10, 2021 - 11:42 AM (IST)

ਨਕਲੀ ਉਤਪਾਦਾਂ ਦੀ ਸਮੱਗਲਿੰਗ ਵਧੀ, ਨਸ਼ੇ ਦੇ ਸਮਾਨ ਤੋਂ ਇਲਾਵਾ ਸੈਨੇਟਾਈਜ਼ਰ ਵੀ ਹੋ ਰਿਹਾ ਆਯਾਤ

ਨਵੀਂ ਦਿੱਲੀ (ਯੂ. ਐੱਨ. ਆਈ.) – ਦੇਸ਼ ਅਤੇ ਨਾਜਾਇਜ਼ ਤਰੀਕੇ ਨਾਲ ਲਿਆਂਦੇ ਗਏ ਉਤਪਾਦਾਂ ਦੇ ਮਾਮਲੇ ’ਚ ਪਿਛਲੇ 3 ਸਾਲਾਂ ’ਚ ਸਾਲਾਨਾ 20 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਵਿਸ਼ਵ ਐਂਟੀ-ਕਾਊਂਟਰਫੀਟ ਦਿਵਸ ਮੌਕੇ ਏ. ਐੱਸ. ਪੀ. ਏ. ਵਲੋਂ ਜਾਰੀ ਆਪਣੀ ਨਵੀਂ ਰਿਪੋਰਟ ‘ਦਿ ਸਟੇਟ ਆਫ ਕਾਊਂਟਰਫੀਟਿੰਗ ਇਨ ਇੰਡੀਆ-2021’ ਵਿਚ ਖੁਲਾਸਾ ਕੀਤਾ ਗਿਆ ਹੈ।

ਇਸ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਧੋਖਾਦੇਹੀ ਅਤੇ ਨਕਲੀ ਉਤਪਾਦਾਂ ਦੇ ਮਾਮਲਿਆਂ ਦੀ ਗਿਣਤੀ ਸਾਲ 2018 ਅਤੇ 2020 ਦਰਮਿਆਨ ਸਾਲ-ਦਰ-ਸਾਲ ਔਸਤਨ 20 ਫੀਸਦੀ ਦੀ ਦਰ ਨਾਲ ਵਧੀ ਹੈ। ਜਿਨ੍ਹਾਂ ਪੰਜ ਪ੍ਰਮੁੱਖ ਖੇਤਰਾਂ ’ਤੇ ਸਭ ਤੋਂ ਵਧੇਰੇ ਪ੍ਰਭਾਵ ਪਿਆ ਹੈ, ਉਨ੍ਹਾਂ ’ਚ ਸ਼ਰਾਬ, ਤੰਬਾਕੂ, ਐੱਫ. ਐੱਮ. ਜੀ. ਸੀ.-ਪੈਕੇਜਡ ਸਾਮਾਨ, ਮੁਦਰਾ ਅਤੇ ਫਾਰਮਾਸਿਊਟੀਕਲਸ ਸ਼ਾਮਲ ਹੈ। ਇਨ੍ਹਾਂ ਖੇਤਰਾਂ ’ਚ ਦਰਜ ਕੀਤੇ ਗਏ ਮਾਮਲੇ ਧੋਖਾਦੇਹੀ ਅਤੇ ਨਕਲੀ ਉਤਪਾਦਾਂ ਦੇ ਕੁਲ ਮਾਮਲਿਆਂ ਦਾ 84 ਫੀਸਦੀ ਤੋਂ ਵੀ ਵੱਧ ਹੈ।

ਇਹ ਵੀ ਪੜ੍ਹੋ : ਲੱਖਾਂ ਬੀਮਾਧਾਰਕਾਂ ਲਈ ਖੁਸ਼ਖਬਰੀ, ਇੰਸ਼ੋਰੈਂਸ ਕੰਪਨੀ ਦੇਵੇਗੀ 867 ਕਰੋੜ ਦਾ ਬੋਨਸ

ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਝਾਰਖੰਡ ਅਤੇ ਹਰਿਆਣਾ ’ਚ ਤੁਰੰਤ ਕਾਰਵਾਈ ਦੀ ਲੋੜ

ਨਾਜਾਇਜ਼ ਸ਼ਰਾਬ, ਤੰਬਾਕੂ ਉਤਪਾਦਾਂ ਦੀ ਸਮੱਗਲਿੰਗ ਅਤੇ ਕੋਵਿਡ-19 ਦੌਰਾਨ ਫਾਰਮਾਸਿਊਟੀਕਲ ਉਤਪਾਦਾਂ ਖਾਸ ਕਰ ਕੇ ਜਾਅਲੀ ਪੀ. ਪੀ. ਈ. ਕਿੱਟ ਅਤੇ ਸੈਨੇਟਾਈਜ਼ਰ ਦੇ ਮਾਮਲਿਆਂ ’ਚ ਜ਼ਬਰਦਸਤ ਵਾਧਾ ਹੋਇਆ ਹੈ। ਸੂਬਿਆਂ ਦੀ ਗੱਲ ਕਰੀਏ ਤਾਂ ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਝਾਰਖੰਡ ਅਤੇ ਹਰਿਆਣਾ ਚੋਟੀ ਦੇ ਸੂਬਿਆਂ ’ਚੋਂ ਹਨ, ਜਿਥੇ ਦਰਜ ਕੀਤੇ ਗਏ ਮਾਮਲਿਆਂ ਦੇ ਸੰਦਰਭ ’ਚ ਤੁਰੰਤ ਕਾਰਵਾਈ ਦੀ ਲੋੜ ਹੈ। ਇਨ੍ਹਾਂ ਮਾਮਲਿਆਂ ਦਾ ਵਿਸ਼ਲੇਸ਼ਣ ਕਰ ਕੇ ਸਖਤ ਧੋਖਾਦੇਹੀ ਵਿਰੋਧੀ ਨੀਤੀ ਬਣਾਉਣਾ ਅਤੇ ਲਾਗੂ ਕਰਨਾ ਜ਼ਰੂਰੀ ਹੈ।

ਨਾਜਾਇਜ਼ ਤੰਬਾਕੂ ਉਤਪਾਦਾਂ ਦੀ ਗੱਲ ਕਰੀਏ ਤਾਂ 2018 ਅਤੇ 2019 ਦੀ ਤੁਲਨਾ ’ਚ 2020 ’ਚ ਇਨ੍ਹਾਂ ’ਚ ਸਭ ਤੋਂ ਜ਼ਿਆਦਾ ਉਛਾਲ ਆਇਆ। ਧੋਖਾਦੇਹੀ ਅਤੇ ਨਕਲੀ ਉਤਪਾਦਾਂ ਦਾ ਕਾਰੋਬਾਰ ਸਿਰਫ ਲਗਜ਼ਰੀ ਸਾਮਾਨ ਤੱਕ ਹੀ ਸੀਮਤ ਨਹੀਂ ਹੈ। ਰੋਜ਼ਾਨਾ ਦੀ ਵਰਤੋਂ ਵਾਲੀਆਂ ਚੀਜ਼ਾਂ ਜਿਵੇਂ ਜੀਰਾ, ਸਰ੍ਹੋਂ ਦਾ ਤੇਲ, ਘਿਓ, ਹੇਅਰ ਆਇਲ, ਸਾਬਣ, ਬੇਬੀ ਕੇਅਰ, ਦਵਾਈਆਂ ’ਚ ਵੀ ਨਕਲੀ ਉਤਪਾਦਾਂ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ।

ਇਹ ਵੀ ਪੜ੍ਹੋ : RBI ਨੇ ਬੈਂਕ ਆਫ ਇੰਡੀਆ 'ਤੇ ਲਗਾਇਆ 4 ਕਰੋੜ ਰੁਪਏ ਦਾ ਜੁਰਮਾਨਾ, ਬੈਂਕ ਦੇ 4% ਸ਼ੇਅਰ ਟੁੱਟੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News