ਕਪਾਹ ਨਿਗਮ ਨੇ 3.53 ਲੱਖ ਗੰਢਾਂ ਦਾ ਵ੍ਹਾਈਟ ਗੋਲਡ ਖਰੀਦਿਆ

10/27/2020 10:10:32 PM

ਜੈਤੋ, (ਪਰਾਸ਼ਰ)–ਕੱਪੜਾ ਮੰਤਰਾਲਾ ਦੇ ਉੱਦਮ ਭਾਰਤੀ ਕਪਾਹ ਨਿਗਮ ਲਿਮਟਿਡ (ਸੀ. ਸੀ. ਆਈ.) ਨੇ ਚਾਲੂ ਕਪਾਹ ਸੀਜ਼ਨ ਸਾਲ 2020-21 ਦੌਰਾਨ ਪੰਜਾਬ, ਹਰਿਆਣਾ, ਰਾਜਸਥਾਨ ਆਦਿ ਸੂਬੇ ਤੋਂ ਘੱਟੋ-ਘੱਟ ਸਮਰਥਨ ਮੁੱਲ ’ਤੇ ਐਤਵਾਰ ਤੱਕ 1,047,90 ਕਰੋੜ ਰੁਪਏ ਦੇ ਮੁੱਲ ਵਾਲੇ ਵ੍ਹਾਈਟ ਗੋਲਡ ਦੀਆਂ 3.53 ਲੱਖ ਗੰਢਾਂ ਦੀ ਖਰੀਦ ਕੀਤੀ। ਇਸ ਨਾਲ 68,419 ਕਿਸਾਨਾਂ ਨੂੰ ਲਾਭ ਪ੍ਰਾਪਤ ਹੋਇਆ।

ਨਿਗਮ ਦੇ ਸੂਤਰਾਂ ਮੁਤਾਬਕ ਘੱਟੋ-ਘੱਟ ਸਮਰਥਨ ਮੁੱਲ ’ਤੇ ਵ੍ਹਾਈਟ ਗੋਲਡ ਦੀ ਖਰੀਦ ਦਾ ਕੰਮ ਸੁਚਾਰੂ ਰੂਪ ਨਾਲ ਚੱਲ ਰਿਹਾ ਹੈ। ਨਿਗਮ ਨੇ ਚਾਲੂ ਕਪਾਹ ਸੀਜ਼ਨ ਦੌਰਾਨ ਦੇਸ਼ ’ਚ ਇਸ ਵਾਰ 125 ਲੱਖ ਗੰਢਾਂ ਦਾ ਵ੍ਹਾਈਟ ਗੋਲਡ ਕਿਸਾਨਾਂ ਤੋਂ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦਣ ਦਾ ਐਲਾਨ ਕੀਤਾ ਹੈ।

ਮੰਗਲਵਾਰ ਨੂੰ ਹਾਜ਼ਰ ਰੂੰ ਬਾਜ਼ਾਰ ’ਚ ਮੰਦੀ ਦਾ ਰੁਖ਼ ਰਿਹਾ ਪਰ ਸੀ. ਸੀ. ਆਈ. ਨੇ ਆਪਣੇ ਰੂੰ ਦੀਆਂ ਕੀਮਤਾਂ ’ਚ 100 ਰੁਪਏ ਪ੍ਰਤੀ ਕੈਂਡੀ ਦਾ ਵਾਧਾ ਕਰ ਦਿੱਤਾ ਹੈ।


Sanjeev

Content Editor

Related News