ਇੰਫਰਾਸਟ੍ਰਕਚਰ ਖੇਤਰ ''ਚ 400 ਤੋਂ ਵੱਧ ਪ੍ਰਾਜੈਕਟਾਂ ਦੀ ਲਾਗਤ ਵਧੀ

Sunday, Sep 20, 2020 - 11:29 AM (IST)

ਇੰਫਰਾਸਟ੍ਰਕਚਰ ਖੇਤਰ ''ਚ 400 ਤੋਂ ਵੱਧ ਪ੍ਰਾਜੈਕਟਾਂ ਦੀ ਲਾਗਤ ਵਧੀ

ਨਵੀਂ ਦਿੱਲੀ— ਇੰਫਰਾਸਟ੍ਰਕਚਰ (ਬੁਨਿਆਦੀ ਢਾਂਚਾ) ਖੇਤਰ ਦੇ 150 ਕਰੋੜ ਰੁਪਏ ਜਾਂ ਇਸ ਤੋਂ ਜ਼ਿਆਦਾ ਦੇ ਖਰਚ ਵਾਲੇ 432 ਪ੍ਰਾਜੈਕਟਾਂ ਦੀ ਲਾਗਤ 4.29 ਲੱਖ ਕਰੋੜ ਰੁਪਏ ਵੱਧ ਗਈ ਹੈ। ਇਕ ਰਿਪੋਰਟ 'ਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ।

ਦੇਰੀ ਅਤੇ ਹੋਰ ਕਾਰਨਾਂ ਦੀ ਵਜ੍ਹਾ ਨਾਲ ਇਨ੍ਹਾਂ ਪ੍ਰਾਜੈਕਟਾਂ ਦੀ ਲਾਗਤ ਵਧੀ ਹੈ। ਅੰਕੜਾ ਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ 150 ਕਰੋੜ ਰੁਪਏ ਜਾਂ ਇਸ ਤੋਂ ਵੱਧ ਲਾਗਤ ਵਾਲੇ ਇੰਫਰਾਸਟ੍ਰਕਚਰ ਖੇਤਰ ਦੇ ਪ੍ਰੋਜੈਕਟਾਂ ਦੀ ਨਿਗਰਾਨੀ ਕਰਦਾ ਹੈ।

ਮੰਤਰਾਲਾ ਦੀ ਜੁਲਾਈ, 2020 ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ 1,670 ਪ੍ਰਾਜੈਕਟਾਂ 'ਚੋਂ 432 ਦੀ ਲਾਗਤ ਵਧੀ ਹੈ, ਜਦੋਂ ਕਿ 505 ਪ੍ਰਾਜੈਕਟ ਦੇਰੀ ਨਾਲ ਚੱਲ ਰਹੇ ਹਨ। ਇਨ੍ਹਾਂ 1,670 ਪ੍ਰਾਜੈਕਟਾਂ ਦੀ ਮੂਲ ਲਾਗਤ 20,58,193.26 ਕਰੋੜ ਰੁਪਏ ਸੀ, ਜੋ ਵੱਧ ਕੇ 24,87,361.54 ਕਰੋੜ ਰੁਪਏ 'ਤੇ ਪਹੁੰਚ ਜਾਣ ਦਾ ਅਨੁਮਾਨ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਦੀ ਮੂਲ ਲਾਗਤ 4,29,168.28 ਕਰੋੜ ਰੁਪਏ ਵਧੀ ਹੈ। ਰਿਪੋਰਟ ਮੁਤਾਬਕ, ਇਨ੍ਹਾਂ ਪ੍ਰਾਜੈਕਟਾਂ 'ਤੇ ਜੁਲਾਈ 2020 ਤੱਕ 11,51,222.81 ਕਰੋੜ ਰੁਪਏ ਖਰਚ ਹੋ ਚੁੱਕੇ ਹਨ, ਜੋ ਕੁੱਲ ਅੰਦਾਜ਼ਨ ਲਾਗਤ ਦਾ 46.28 ਫੀਸਦੀ ਹੈ।


author

Sanjeev

Content Editor

Related News