COVID-19 : ਘਰੋਂ ਕੰਮ ਕਰਨ ਲਈ ਇਸ ਕੰਪਨੀ ਦਾ ਡਾਟਾ ਪਲਾਨ ਹੈ ਸਭ ਤੋਂ ਸਸਤਾ

Wednesday, Mar 18, 2020 - 05:47 PM (IST)

COVID-19 : ਘਰੋਂ ਕੰਮ ਕਰਨ ਲਈ ਇਸ ਕੰਪਨੀ ਦਾ ਡਾਟਾ ਪਲਾਨ ਹੈ ਸਭ ਤੋਂ ਸਸਤਾ

ਗੈਜੇਟ ਡੈਸਕ– ਕੋਰੋਨਾਵਾਇਰਸ ਦੇ ਵਧਦੇ ਪ੍ਰਭਾਵ ਕਾਰਨ ਜ਼ਿਆਦਾਤਰ ਲੋਕ ਆਪਣੇ ਘਰ ’ਚ ਹੀ ਦਫਤਰ ਦਾ ਕੰਮ ਕਰ ਰਹੇ ਹਨ। ਘਰੋਂ ਕੰਮ ਕਰਨ ਲਈ ਇੰਟਰਨੈੱਟ ਅਤੇ ਲੈਪਟਾਪ ਦਾ ਹੋਣਾ ਬਹੁਤ ਜ਼ਰੂਰੀ ਹੈ। ਉਥੇ ਹੀ ਇੰਟਰਨੈੱਟ ਦੀ ਗੱਲ ਕਰੀਏ ਤਾਂ ਘਰੋਂ ਕੰਮ ਕਰਨ ਦੌਰਾਨ ਤੁਹਾਡੇ ਕੋਲ ਲੋੜੀਂਦਾ ਡਾਟਾ ਪਲਾਨ ਵੀ ਹੋਣਾ ਚਾਹੀਦਾ ਹੈ। ਚਲੋ ਅੱਜ ਅਸੀਂ ਤੁਹਾਨੂੰ ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਦੇ ਕੁਝ ਸਸਤੇ ਡਾਟਾ ਪਲਾਨਜ਼ ਬਾਰੇ ਦੱਸਦੇ ਹਾਂ, ਜਿਨ੍ਹਾਂ ਰਾਹੀਂ ਤੁਸੀਂ ਬਿਨਾਂ ਰੁਕਾਵਟ ਆਪਣੇ ਦਫਤਰ ਦਾ ਕੰਮ ਕਰ ਸਕੋਗੇ। ਆਓ ਜਾਣਦੇ ਹਾਂ ਇਨ੍ਹਾਂ ਪ੍ਰੀਪੇਡ ਪਲਾਨ ਬਾਰੇ ਵਿਸਤਾਰ ਨਾਲ...

BSNL ਦਾ 96 ਰੁਪਏ ਵਾਲਾ ਪਲਾਨ
BSNL ਦੇ ਇਸ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 10 ਜੀ.ਬੀ. ਡਾਟਾ ਮਿਲੇਗਾ। ਹਾਲਾਂਕਿ, ਕੰਪਨੀ ਗਾਹਕਾਂ ਨੂੰ ਇਸ ਪਲਾਨ ਦੇ ਨਾਲ ਕਾਲਿੰਗ ਅਤੇ ਮੈਸੇਜ ਦੀ ਸੁਵਿਧਾ ਨਹੀਂ ਦੇਵੇਗੀ। ਉਥੇ ਹੀ ਇਸ ਪੈਕ ਦੀ ਮਿਆਦ 28 ਦਿਨਾਂ ਦੀ ਹੈ। 

BSNL ਦਾ 108 ਰੁਪਏ ਵਾਲਾ ਪ੍ਰੀਪੇਡ ਪਲਾਨ
BSNL ਗਾਹਕਾਂ ਨੂੰ ਇਸ ਪਲਾਨ ’ਚ ਰੋਜ਼ਾਨਾ 1 ਜੀ.ਬੀ. ਡਾਟਾ ਅਤੇ 500 ਮੈਸੇਜ ਦੀ ਸੁਵਿਧਾ ਮਿਲੇਗੀ। ਨਾਲ ਹੀ ਕੰਪਨੀ ਨੇ ਗਾਹਕਾਂ ਨੂੰ ਕਿਸੇ ਵੀ ਨੈੱਟਵਰਕ (ਦਿੱਲੀ ਅਤੇ ਮੁੰਬਈ ਦੇ ਸਰਕਿਲ ਸ਼ਾਮਲ) ’ਤੇ ਕਾਲਿੰਗ ਲਈ 250 ਮਿੰਟ ਦਿੱਤੇ ਹਨ। ਉਥੇ ਹੀ ਇਸ ਪੈਕ ਦੀ ਮਿਆਦ 28 ਦਿਨਾਂ ਦੀ ਹੈ। 

BSNL ਦਾ 118 ਰੁਪਏ ਵਾਲਾ ਪਲਾਨ
ਕੰਪਨੀ ਦੇ ਇਸ ਪਲਾਨ ’ਚ ਤੁਹਾਨੂੰ ਰੋਜ਼ਾਨਾ 0.5 ਜੀ.ਬੀ. ਡਾਟਾ ਮਿਲੇਗਾ। ਨਾਲ ਹੀ ਕੰਪਨੀ ਕਾਲਿੰਗ ਲਈ 250 ਮਿੰਟ ਦੇ ਨਾਲ ਰੋਜ਼ਾਨਾ 100 ਮੈਸੇਜ ਦੀ ਸੁਵਿਧਾ ਦੇਵੇਗੀ। ਉਥੇ ਹੀ ਇਸ ਪੈਕ ਦੀ ਮਿਆਦ 21 ਦਿਨਾਂ ਦੀ ਹੈ। 

BSNL ਦਾ 187 ਰੁਪਏ ਵਾਲਾ ਪਲਾਨ
ਕੰਪਨੀ ਕੋਲ ਇਕ ਹੋਰ ਡਾਟਾ ਪਲਾਨ ਹੈ ਜਿਸ ਦੀ ਕੀਮਤ 187 ਰੁਪਏ ਹੈ ਅਤੇ ਇਸ ਵਿਚ ਰੋਜ਼ਾਨਾ 3 ਜੀ.ਬੀ. ਡਾਟਾ ਮਿਲਦਾ ਹੈ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਇਸ ਵਿਚ ਰੋਜ਼ਾਨਾ 250 ਮਿੰਟ ਕਾਲਿੰਗ ਵੀ ਮਿਲਦੀ ਹੈ। 

BSNL ਦਾ 236 ਰੁਪਏ ਵਾਲਾ ਪਲਾਨ
ਕੰਪਨੀ ਦੇ ਇਸ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 10 ਜੀ.ਬੀ. ਡਾਟਾ ਮਿਲਦਾ ਹੈ। ਹਾਲਾਂਕਿ, ਕੰਪਨੀ ਉਨ੍ਹਾਂ ਨੂੰ ਇਸ ਪਲਾਨ ਦੇ ਨਾਲ ਕਾਲਿੰਗ ਅਤੇ ਮੈਸੇਜ ਦੀ ਸੁਵਿਧਾ ਨਹੀਂ ਦੇਵੇਗੀ। ਉਥੇ ਹੀ ਇਸ ਪੈਕ ਦੀ ਮਿਆਦ 84 ਦਿਨਾਂ ਦੀ ਹੈ। 


author

Rakesh

Content Editor

Related News