ਲਾਕਡਾਊਨ ''ਚ ਭਾਰਤ ਨੂੰ ਹੋ ਸਕਦੈ 100 ਅਰਬ ਡਾਲਰ ਦਾ ਨੁਕਸਾਨ : ਰਿਪੋਰਟ

04/02/2020 8:03:32 PM

ਨਵੀਂ ਦਿੱਲੀ — ਕੋਰੋਨਾ ਦੇ ਕਹਿਰ ਕਾਰਨ ਭਾਰਤ 'ਚ ਜੋ ਲਾਕਡਾਊਨ ਚੱਲ ਰਿਹਾ ਹੈ, ਉਸ ਦਾ ਇਕਾਨਮੀ 'ਤੇ ਬਹੁਤ ਗੰਭੀਰ ਪ੍ਰਭਾਵ ਪਵੇਗਾ। ਇਕ ਕ੍ਰੈਡਿਟ ਰੇਟਿੰਗ ਏਜੰਸੀ ਨੇ ਕਿਹਾ ਹੈ ਕਿ 21 ਦਿਨ ਦੇ ਇਸ ਲਾਕਡਾਊਨ ਨਾਲ ਭਾਰਤੀ ਅਰਥਵਿਵਸਥਾ ਨੂੰ 100 ਅਰਬ ਡਾਲਰ ਭਾਵ ਕਰੀਬ 7.6 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ।

ਹਰ ਦਿਨ 34 ਹਜ਼ਾਰ ਕਰੋੜ ਦਾ ਨੁਕਸਾਨ
ਐਕਿਊਟ ਰੇਟਿੰਗ ਨੇ ਆਪਣੀ ਇਕ ਰਿਪੋਰਟ 'ਚ ਕਿਹਾ ਹੈ ਕਿ ਇਸ ਨਾਲ ਭਾਰਤੀ ਅਰਥਵਿਵਸਥਾ ਨੂੰ ਹਰ ਦਿਨ 4.5 ਅਰਬ ਡਾਲਰ ਭਾਵ ਕਰੀਬ 34 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਦਾ ਕਹਿਰ ਦੁਨੀਆ 'ਚ ਵਧਦਾ ਜਾ ਰਿਹਾ ਹੈ ਅਤੇ ਇਸ ਕਾਰਨ ਦੁਨੀਆ ਦੇ ਕਰੀਬ ਇਕ-ਤਿਹਾਈ ਦੇਸ਼ਾਂ 'ਚ ਲਾਕਡਾਊਨ ਦੀ ਸਥਿਤੀ ਹੈ। ਇਸ ਨਾਲ ਦੁਨੀਆ ਭਰ ਦੀ ਇਕਾਨਮੀ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਦੇਸ਼ 'ਚ ਕੋਰੋਨਾ ਦੇ ਮਾਮਲਿਆਂ ਨੇ ਰਫਤਾਰ ਫੜ੍ਹ ਲਈ ਹੈ, ਜੋ ਕਿ ਚਿੰਤਾ ਦਾ ਵਧਾਉਣ ਵਾਲਾ ਹੈ। ਵੀਰਵਾਰ ਸਵੇਰੇ ਤਕ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਕੇਸ ਦੀ ਗਿਣਤੀ 2000 ਦੇ ਪਾਰ ਚਲੀ ਗਈ ਹੈ, ਜਦਕਿ ਇਸ ਦੇ ਕਾਰਨ ਹੁਣ ਤਕ 65 ਲੋਕਾਂ ਦੀ ਮੌਤ ਹੋ ਗਈ ਹੈ।

ਪੀ.ਐੱਮ. ਨੇ ਕੀਤਾ ਸੀ ਐਲਾਨ
ਭਾਰਤ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਮਾਰਚ ਦੇ ਆਪਣੇ ਸੰਬੋਧਨ ਰਾਹੀਂ ਕੋਰੋਨਾ ਦੇ ਕਹਿਰ ਨੂੰ ਰੋਕਣ ਲਈ 14 ਅਪ੍ਰੈਲ ਤਕ ਪੂਰੀ ਤਰ੍ਹਾਂ ਲਾਕਡਾਊਨ ਦਾ ਐਲਾਨ ਕੀਤਾ। ਲੋਕਾਂ ਦੀ ਆਵਾਜਾਈ 'ਤੇ ਪੂਰੀ ਤਰ੍ਹਾਂ ਰੋਕ ਹੈ। ਕੁਝ ਜ਼ਰੂਰੀ ਸਾਮਾਨ ਤੇ ਸੇਵਾਵਾਂ ਤੋਂ ਇਲਾਵਾ ਬਾਕੀ ਸਾਰੇ ਕਾਰੋਬਾਰ ਅਤੇ ਇੰਡਸਟਰੀ ਠੱਪ ਪੈ ਗਈ।
ਸਭ ਤੋਂ ਜ਼ਿਆਦਾ ਨੁਕਸਾਨ ਟੂਰ ਤੇ ਟ੍ਰੈਵਲ, ਫੂਡ, ਰੀਅਲ ਅਸਟੇਟ ਵਰਗੀਆਂ ਇੰਡਸਟਰੀਆਂ ਨੂੰ ਹੋਇਆ ਹੈ। ਇਨ੍ਹਾਂ ਇੰਡਸਟਰੀਆਂ ਦੀ ਗ੍ਰਾਸ ਵੈਲਿਊ ਏਡੇਡ ਭਾਵ ਜੀ.ਵੀ.ਏ. 'ਚ ਕਰੀਬ 22 ਫੀਸਦੀ ਦਾ ਯੋਗਦਾਨ ਹੈ। ਇਸ ਦਾ ਵਜ੍ਹਾ ਨਾਲ ਕਈ ਰੇਟਿੰਗ ਏਜੰਸੀਆਂ ਨੇ ਇਹ ਅੰਦਾਜਾ ਲਗਾਇਆ ਹੈ ਕਿ ਇਸ ਤਿਮਾਹੀ ਭਾਵ ਅਪ੍ਰੈਲ ਤੋਂ ਜੂਨ ਦੀ ਤਿਮਾਹੀ 'ਚ ਭਾਰਤ ਦੇ ਸਕਲ ਘਰੇਲੂ ਉਤਪਾਦ 'ਚ ਸਿਰਫ 2 ਤੋਂ 3 ਫੀਸਦੀ ਦੀ ਬੜ੍ਹਤ ਹੋ ਸਕਦੀ ਹੈ, ਜਦਕਿ ਮਾਰਚ ਦੀ ਤਿਮਾਹੀ 'ਚ ਜੀ.ਡੀ.ਪੀ. 'ਚ 5 ਫੀਸਦੀ ਦੇ ਕਰੀਬ ਬੜ੍ਹਤ ਹੋਣ ਦਾ ਅੰਦਾਜਾ ਹੈ।
ਐਤਿਊਟ ਰੇਟਿੰਗ ਨੇ ਆਪਣੀ ਰਿਪੋਰਟ 'ਚ ਕਿਹਾ ਹੈ, 'ਇਨ੍ਹਾਂ ਸੈਕਟਰ 'ਚ ਵਿੱਤ ਸਾਲ 2021 ਦੀ ਪਹਿਲੀ ਤਿਮਾਹੀ 'ਚ 50 ਫੀਸਦੀ ਦਾ ਨੁਕਸਾਨ ਹੋ ਸਕਦਾ ਹੈ। ਖੇਤੀ ਬਾੜੀ ਨੂੰ ਘੱਟ ਨੁਕਸਾਨ ਹੋਵੇਗਾ ਕਿਉਂਕਿ ਇਸ ਨਾਲ ਜੁੜੇ ਕੰਮ ਜਾਰੀ ਹਨ ਪਰ ਪਸ਼ੁ ਪਾਲਨ, ਮੱਛੀ ਪਾਲਨ 'ਚ ਕਮਜ਼ੋਰ ਮੰਗ ਕਾਰਣ ਇਸ ਪੂਰੇ ਸੈਕਟਰ 'ਚ ਵੀ ਔਸਤ ਬੜ੍ਹਤ ਕਰੀਬ 3.5 ਤੋਂ 4 ਫੀਸਦੀ ਤਕ ਰਹੇਗੀ।'


Inder Prajapati

Content Editor

Related News