ਕੋਰੋਨਾਵਾਇਰਸ ਨਾਲ ਨਜਿੱਠਣ ਲਈ ਹੀਰੋ ਕੰਪਨੀ ਕਰੇਗੀ 100 ਕਰੋੜ ਰੁਪਏ ਦੀ ਮਦਦ
Wednesday, Mar 25, 2020 - 08:38 PM (IST)

ਨਵੀਂ ਦਿੱਲੀ—ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਹੌਲੀ-ਹੌਲੀ ਫੰਡ ਆਉਣੇ ਸ਼ੁਰੂ ਹੋ ਰਹੇ ਹਨ। ਹੀਰੋ ਸਾਈਕਲ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਇਸ ਵਾਇਰਸ ਦੇ ਕਹਿਰ ਨੂੰ ਘੱਟ ਕਰਨ ਲਈ ਅਤੇ ਇਸ ਨਾਲ ਲੜਨ ਲਈ ਐਮਰਜੈਂਸ ਫੰਡ 'ਚ 100 ਕਰੋੜ ਰੁਪਏ ਦਾ ਯੋਗਦਾਨ ਦੇ ਰਹੀ ਹੈ। ਹੀਰੋ ਮੋਟਰਸ ਕੰਪਨੀ ਦੇ ਚੇਅਰਮੈਨ ਪੰਕਜ ਐੱਮ ਮੁੰਜ਼ਾਲ ਨੇ ਕਿਹਾ ਕਿ ਅਸੀਂ ਇਕ ਸੰਗਠਨ ਦੇ ਰੂਪ 'ਚ ਵਪਾਰ ਦੇ ਸਿਧਾਂਤਾਂ ਲਈ ਖੜ੍ਹੇ ਹਾਂ, ਅਸੀਂ ਐਮਰਜੈਂਸੀ ਫੰਡ 'ਚ 100 ਕਰੋੜ ਰੁਪਏ ਦੀ ਮਦਦ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਕੰਪਨੀ ਵੱਖ-ਵੱਖ ਸੂਬਾ ਸਰਕਾਰਾਂ ਨੂੰ ਵੀ ਹਰ ਸੰਭਵ ਮਦਦ ਦੇਣ ਲਈ ਪਹੁੰਚ ਰਹੀ ਹੈ।
ਹੀਰੋ ਸਾਈਕਲਸ ਨੇ ਵੀ ਮੁੰਜ਼ਾਲ ਦੀ ਮੀਟਿੰਗ 'ਚ ਇਕ ਐਮਰਜੈਂਸੀ ਨਿਗਰਾਨੀ ਸੇਲ ਦੀ ਸਥਾਪਨਾ ਕੀਤੀ ਹੈ ਜੋ ਮਹਾਮਾਰੀ ਦੇ ਆਰਥਿਕ ਨਤੀਜਿਆਂ 'ਤੇ ਬਾਰੀਕੀ ਨਾਲ ਨਜ਼ਰ ਰੱਖ ਰਹੀ ਹੈ। ਕੰਪਨੀ ਨੇ ਕਿਹਾ ਕਿ ਸੇਲ ਸਪਲਾਈ ਚੇਨ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਯੋਜਨਾ ਦੀ ਦੇਖ-ਰੇਖ ਕਰ ਰਹੀ ਹੈ ਅਤੇ ਸਥਿਤੀ ਆਮ ਹੋਣ 'ਤੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਡਾਕਟਰੀ ਸਹਾਇਤਾ 'ਤੇ ਵੀ ਨਜ਼ਰ ਹੈ।
ਕੋਰੋਨਾਵਾਇਰਸ ਨਾਲ ਜੰਗ ਲਈ ਰਿਲਾਇੰਸ ਇੰਡਸਟਰੀਜ਼ ਨੇ ਕਿਹਾ ਕਿ ਉਹ ਆਪਣੇ ਅਸਥਾਈ ਕਰਮਚਾਰੀਆਂ ਅਤੇ ਕਾਨਟਰੈਕਟ 'ਤੇ ਕੰਮ ਕਰਨ ਵਾਲੇ ਲੋਕਾਂ ਨੂੰ ਮਜ਼ਦੂਰੀ ਦਾ ਭੁਗਤਾਨ ਕਰੇਗੀ। ਨਾਲ ਹੀ ਕੰਪਨੀ ਨੇ ਕੋਵਿਡ-19 ਪੀੜਤਾਂ ਦੇ ਆਵਾਜਾਈ ਲਈ ਇਸਤੇਮਾਲ ਹੋਣ ਵਾਲੀਆਂ ਸਾਰੀਆਂ ਐਮਰਜੈਂਸੀ ਸੇਵਾਵਾਂ ਵਾਹਨਾਂ ਲਈ ਮੁਫਤ ਈਂਧਨ ਦੇਣ ਦਾ ਐਲਾਨ ਕੀਤਾ ਹੈ। ਕੰਪਨੀ ਆਪਣੇ ਮਾਸਕ ਬਣਾਉਣ ਦੇ ਆਪਣੇ ਉਤਪਾਦਾਂ ਸਮਰਥਾਂ ਨੂੰ ਵਧਾਵੇਗੀ ਅਤੇ ਇਕ ਦਿਨ 'ਚ 1 ਲੱਖ ਫੇਸ ਮਾਸਕ ਬਣਾਵੇਗੀ।