ਕੋਰੋਨਾ ਵਾਇਰਸ ਨਾਲ ਲਗਾਤਾਰ ਵਿਗੜ ਰਹੀ ਸਥਿਤੀ, NRAI ਨੇ ਰੈਸਟੋਰੈਂਟ ਬੰਦ ਰੱਖਣ ਦੀ ਕੀਤੀ ਅਪੀਲ

Wednesday, Mar 18, 2020 - 06:32 PM (IST)

ਕੋਰੋਨਾ ਵਾਇਰਸ ਨਾਲ ਲਗਾਤਾਰ ਵਿਗੜ ਰਹੀ ਸਥਿਤੀ, NRAI ਨੇ ਰੈਸਟੋਰੈਂਟ ਬੰਦ ਰੱਖਣ ਦੀ ਕੀਤੀ ਅਪੀਲ

ਮੁੰਬਈ — ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ (ਐਨ.ਆਰ.ਏ.ਆਈ.) ਨੇ ਕੋਰੋਨਾ ਵਾਇਰਸ ਦੇ ਸੰਕਟ ਨੂੰ ਦੇਖਦੇ ਹੋਏ ਆਪਣੇ ਮੈਂਬਰਾਂ ਨੂੰ 31 ਮਾਰਚ ਤੱਕ ਰੈਸਟੋਰੈਂਟ ਬੰਦ ਰੱਖਣ ਦੀ ਅਪੀਲ ਕੀਤੀ ਹੈ। ਐਸੋਸੀਏਸ਼ਨ ਨੇ ਰੈਸਟੋਰੈਂਟ ਬੰਦ ਰੱਖਣ ਦੀ ਮਿਆਦ ਨੂੰ ਉਸ ਸਮੇਂ ਤੱਕ ਵਧਾਉਣ ਲਈ ਵੀ ਕਿਹਾ ਹੈ ਜਦੋਂ ਤੱਕ ਕਿ ਦੇਸ਼ ਵਿਚ ਕੇਸ ਆਉਣੇ ਬੰਦ ਨਹੀਂ ਹੋ ਜਾਂਦੇ। NRAI ਨੇ ਕਿਹਾ ਹੈ, 'ਦੇਸ਼ ਵਿਚ ਕੋਰੋਨਾ ਵਾਇਰਸ ਦੀ ਵਿਗੜ ਰਹੀ ਸਥਿਤੀ ਕਾਰਨ ਖੁਰਾਕ ਸੇਵਾ ਖੇਤਰ ਵਿਚ ਕੰਮ ਕਰ ਰਹੇ ਕਾਮਿਆਂ ਦੀ ਸਿਹਤ ਨੂੰ ਖ਼ਤਰਾ ਹੈ।' ਅਜਿਹੀ ਸਥਿਤੀ ਵਿਚ ਇਕ ਜ਼ਿੰਮੇਵਾਰ ਸੰਗਠਨ ਵਜੋਂ ਅਸੀਂ ਮੈਂਬਰਾਂ ਨੂੰ ਸਲਾਹ ਦਿੰਦੇ ਹਾਂ ਕਿ ਉਹ ਆਪਣੇ ਰੈਸਟੋਰੈਂਟਸ ਨੂੰ 18 ਤੋਂ 31 ਮਾਰਚ ਤੱਕ ਬੰਦ ਰੱਖਣ ਜਾਂ ਇਸ ਮਿਆਦ ਨੂੰ ਹੋਰ ਵਧਾਉਣ ਜਦੋਂ ਤੱਕ ਕਿ ਦੇਸ਼ ਵਿਚ ਨਵੇਂ ਕੇਸ ਸਾਹਮਣੇ ਆਉਣੇ ਬੰਦ ਨਹੀਂ ਹੋ ਜਾਂਦੇ।' ਸਿਹਤ ਮੰਤਰਾਲੇ ਅਨੁਸਾਰ ਬੁੱਧਵਾਰ ਨੂੰ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 147 ਹੋ ਗਈ। ਇਸ ਵਿਚ ਦੇਸ਼ ਦੇ ਵੱਖ ਵੱਖ ਖੇਤਰਾਂ ਵਿਚ 10 ਨਵੇਂ ਮਾਮਲੇ ਸਾਹਮਣੇ ਆਏ ਹਨ। ਸਲਾਹ-ਮਸ਼ਵਰੇ ਵਿਚ ਕਿਹਾ ਗਿਆ ਹੈ ਕਿ ਐਨ.ਆਰ.ਏ.ਆਈ. ਨੇ ਵਿਆਪਕ ਪੱਧਰ 'ਤੇ ਰੈਸਟੋਰੈਂਟ ਸੈਕਟਰ ਦੇ ਕਰਮਚਾਰੀਆਂ ਅਤੇ ਗਾਹਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਇਹ ਮੁਸ਼ਕਲ ਫੈਸਲਾ ਲਿਆ ਹੈ।

ਇਹ ਵੀ ਪੜ੍ਹੋ : ਕੋਰੋਨਾ ਦਾ ਡਰ : ਦੁੱਧ ਨਾਲੋਂ 10 ਗੁਣਾ ਮਹਿੰਗਾ ਹੋਇਆ ਗਊ-ਮੂਤਰ

ਇਹ ਵੀ ਪੜ੍ਹੋ : ਮੌਜੂਦਾ ਵਿੱਤੀ ਸਾਲ 'ਚ ਰੇਲ ਹਾਦਸਿਆਂ 'ਚ ਇਕ ਵੀ ਮੌਤ ਨਹੀਂ ਹੋਈ : ਮੰਤਰੀ

 


author

Harinder Kaur

Content Editor

Related News