ਕੋਰੋਨਾ ਵਾਇਰਸ ਦੇ ਚੱਲਦੇ ਘਰੇਲੂ ਆਟੋ ਖੇਤਰ ''ਤੇ ਹੋਵੇਗਾ ਹਾਂ-ਪੱਖੀ ਅਸਰ

Friday, Mar 20, 2020 - 10:20 AM (IST)

ਕੋਰੋਨਾ ਵਾਇਰਸ ਦੇ ਚੱਲਦੇ ਘਰੇਲੂ ਆਟੋ ਖੇਤਰ ''ਤੇ ਹੋਵੇਗਾ ਹਾਂ-ਪੱਖੀ ਅਸਰ

ਨਵੀਂ ਦਿੱਲੀ—ਭਾਰਤ ਰੇਟਿੰਗ ਅਤੇ ਖੋਜ (ਇੰਡਰਾ) ਨੇ ਕਿਹਾ ਹੈ ਕਿ ਕੋਵਿਡ-19 ਦੇ ਲਗਾਤਾਰ ਫੈਲਾਅ ਦੇ ਨੇੜਲੀ ਮਿਆਦ 'ਚ ਘਰੇਲੂ ਆਟੋ ਉਦਯੋਗ 'ਤੇ ਨਾ-ਪੱਖੀ ਅਸਰ ਹੋਵੇਗਾ, ਕਿਉਂਕਿ ਇਸ ਮਹਾਮਾਰੀ ਦਾ ਕੇਂਦਰੀ ਚੀਨ ਦੇ ਵੁਹਾਨ ਸ਼ਹਿਰ ਆਟੋਮੋਬਾਇਲ ਅਤੇ ਆਟੋਕਲਪੁਰਜਿਆਂ ਦੇ ਨਿਰਮਾਣ ਦਾ ਪ੍ਰਮੁੱਖ ਕੇਂਦਰ ਹੈ। ਇੰਡਰਾ ਨੇ ਇਕ ਬਿਆਨ 'ਚ ਕਿਹਾ ਕਿ ਏਜੰਸੀ ਦਾ ਮੰਨਣਾ ਹੈ ਕਿ ਜੇਕਰ ਕੋਵਿਡ-19 ਦਾ ਪ੍ਰਸਾਰ ਦੋ ਮਹੀਨੇ ਤੋਂ ਜ਼ਿਆਦਾ ਤੱਕ ਰਹਿੰਦਾ ਹੈ ਤਾਂ ਆਟੋ ਖੇਤਰ ਨੂੰ ਨਾ ਸਿਰਫ ਸਪਲਾਈ ਪੱਖ, ਸਗੋਂ ਮੰਗ ਪੱਖ ਅਤੇ ਨਿਰਯਾਤ ਦੇ ਮੋਰਚੇ ਨਾਲ ਵੀ ਦਬਾਅ ਦਾ ਸਾਹਮਣਾ ਕਰਨਾ ਪਵੇਗਾ। ਭਾਰਤੀ ਆਟੋ ਕਲਪੁਰਜ਼ਾਂ ਉਦਯੋਗ ਅਤੇ ਉਪਕਰਣ ਨਿਰਮਾਣ ਕਾਫੀ ਹੱਦ ਤੱਕ ਚੀਨ 'ਤੇ ਨਿਰਭਰ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਘਰੇਲੂ ਵਿਕਰੀ 'ਚ ਕਮੀ ਅਤੇ ਮਾਰਜਨ ਦੇ ਦਬਾਅ ਦੇ ਨਾਲ ਹੀ ਜੇਕਰ ਸਪਲਾਈ ਪੱਖ ਨਾਲ ਕੋਈ ਝਟਕਾ ਲੱਗਿਆ ਤਾਂ ਇਸ ਖੇਤਰ ਦੀਆਂ ਕੰਪਨੀਆਂ ਦਾ ਸੰਚਾਲਨ ਪ੍ਰਭਾਵਿਤ ਹੋ ਸਕਦਾ ਹੈ।  


author

Aarti dhillon

Content Editor

Related News