ਚੀਨ ’ਚ ਕੋਰੋਨਾ ਮਹਾਮਾਰੀ ਦੇ ਕਾਰਨ ਅਰਥ-ਵਿਵਸਥਾ ਨੂੰ ਨੁਕਸਾਨ ਦਾ ਖਦਸ਼ਾ

Thursday, Apr 07, 2022 - 04:26 PM (IST)

ਚੀਨ ’ਚ ਕੋਰੋਨਾ ਮਹਾਮਾਰੀ ਦੇ ਕਾਰਨ ਅਰਥ-ਵਿਵਸਥਾ ਨੂੰ ਨੁਕਸਾਨ ਦਾ ਖਦਸ਼ਾ

ਚੀਨ ’ਚ ਇਕ ਵਾਰ ਫਿਰ ਕੋਰੋਨਾ ਮਹਾਮਾਰੀ ਨੇ ਆਪਣਾ ਕਹਿਰ ਵਰਤਾ ਦਿੱਤਾ ਹੈ, ਇਸ ਵਾਰ ਚੀਨ ਦੇ ਦੂਰ-ਦੁਰਾਡੇ ਦੱਖਣੀ ਅਤੇ ਦੂਰ-ਦੁਰਾਡੇ ਉਤਰੀ ਹਿਸੇ ’ਚ ਕੋਰੋਨਾ ਨੇ ਕਹਿਰ ਮਚਾਇਆ ਹੈ, ਜਿਸ ਨਾਲ ਨਾ ਸਿਰਫ ਚੀਨ ਦੀ ਅਰਥ-ਵਿਵਸਥਾ ਨੂੰ ਭਾਰੀ ਧੱਕਾ ਲੱਗਾ ਹੈ ਸਗੋਂ ਲੋਕਾਂ ਨੂੰ ਇਕ ਵਾਰ ਫਿਰ ਲਾਕਡਾਊਨ ’ਚ ਰਹਿਣਾ ਪੈ ਰਿਹਾ ਹੈ। ਚੀਨ ਦੇ ਸਰਕਾਰੀ ਅੰਕੜੇ ਸਿਰਫ 5000 ਲੋਕਾਂ ਨੂੰ ਕੋਰੋਨਾ ਦੀ ਲਪੇਟ ’ਚ ਦੱਸ ਰਹੇ ਹਨ ਪਰ ਸੱਚਾਈ ਕੀ ਹੈ ਇਹ ਪੂਰੀ ਦੁਨੀਆ ਜਾਣਦੀ ਹੈ। ਚੀਨ ਦੀ ਕਮਿਊਨਿਸਟ ਸਰਕਾਰ ਦੇਸ਼ ਦਾ ਅਕਸ ਸੁਧਾਰਨ ਦੇ ਰੌਂਅ ’ਚ ਹਮੇਸ਼ਾ ਤੱਤਪਰ ਰਹਿੰਦੀ ਹੈ, ਫਿਰ ਭਾਵੇਂ ਇਸ ਦੇ ਲਈ ਕਮਿਊਨਿਸਟਾਂ ਨੂੰ ਝੂਠ ਹੀ ਕਿਉਂ ਨਾ ਬੋਲਣਾ ਪਵੇ ਉਹ ਡਟ ਕੇ ਬੋਲਦੇ ਹਨ ਪਰ ਸ਼ਾਨਹਾਈ ਦੇ ਇਕ ਵੈਰੋਲਾਜਿਸਟ ਨੇ ਸਰਕਾਰ ਨੂੰ ਨੀਂਦ ’ਚੋਂ ਜਾਗਣ ਲਈ ਕਿਹਾ ਹੈ ਅਤੇ ਕਿਹਾ ਹੈ ਕਿ ਇਹ ਸਮਾਂ ਦੁਨੀਆ ਦੇ ਸਾਹਮਣੇ ਝੂਠ ਬੋਲਣ ਦਾ ਨਹੀਂ ਹੈ ਸਗੋਂ ਤੇਜ਼ੀ ਨਾਲ ਮਹਾਮਾਰੀ ਨੂੰ ਕਾਬੂ ’ਚ ਕਰਨ ਲਈ ਰਣਨੀਤੀ ਬਣਾਉਣ ਦਾ ਹੈ। ਇਸ ਵਾਰ ਚੀਨ ’ਚ ਓਮੀਕ੍ਰਾਨ ਦਾ ਸਬ-ਵੇਰੀਅੈਂਟ ਜਿਸ ਨੂੰ ਬੀ. ਏ.2 ਓਮੀਕ੍ਰਾਨ ਨਾਂ ਦਿੱਤਾ ਗਿਆ ਹੈ। ਚੀਨ ’ਚ ਜਿੰਨੀ ਤੇਜ਼ੀ ਨਾਲ ਇਹ ਫੈਲ ਿਰਹਾ ਹੈ ਉਸ ਤੇਜ਼ ਰਫਤਾਰ ਨਾਲ ਚੀਨ ’ਚ ਪਿਛਲੇ 2 ਸਾਲਾਂ ’ਚ ਇਕ ਦਿਨ ’ਚ ਕਦੀ 5 ਹਜ਼ਾਰ ਕੋਰੋਨਾ ਕੇਸ ਸਾਹਮਣੇ ਨਹੀਂ ਆਏ। ਇਸ ਸਮੇਂ ਚੀਨ ਦੇ 10 ਸ਼ਹਿਰਾਂ ’ਚ ਲਾਕਡਾਊਨ ਲੱਗਾ ਹੋਇਆ ਹੈ ਅਤੇ 5 ਕਰੋੜ ਲੋਕ ਆਪਣੇ ਘਰਾਂ ’ਚ ਇਕ ਵਾਰ ਫਿਰ ਕੈਦ ਹੋ ਗਏ ਹਨ। ਇਸ ਵਾਰ ਕੋਰੋਨਾ ਦੇ ਨਵੇਂ ਮਾਮਲੇ ਬੀਜਿੰਗ, ਸ਼ਾਂਗਹਾਈ, ਕਵਾਂਗਤੁੰਗ, ਚਯਾਂਗਸੂ, ਸ਼ਆਨਤੁੰਗ ਤੇ ਚਚਯਾਂਗ ਸੂਬਿਆਂ ’ਚ ਫੈਲ ਗਏ ਹਨ। ਓਧਰ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਸ ਵਾਰ ਜੋ ਵੇਰੀਅੈਂਟ ਫੈਲਿਆ ਹੈ ਉਹ ਡੈਲਟਾ ਅਤੇ ਓਮੀਕ੍ਰਾਨ ਦਾ ਰਲਿਆ ਮਿਲਿਆ ਰੂਪ ਹੈ।

ਦੱਖਣ ਸਥਿਤ ਉਦਯੋਗਿਕ ਸ਼ਹਿਰ ਸ਼ਨਛਨ ਅਤੇ ਤੁੰਗਹੁਆਨ ਵਰਗੇ ਮਹੱਤਵਪੂਰਨ ਕੇਂਦਰਾਂ ’ਚ ਕੋਰੋਨਾ ਫੈਲਿਆ ਹੈ ਜਿੱਥੇ ਤਾਈਵਾਨ ਦੀਆਂ ਸੈਮੀਕੰਡਕਟਰ ਬਣਾਉਣ ਵਾਲੀਆਂ ਫਾਕਸਕਾਨ ਅਤੇ ਯੂਨੀਮਾਈਕ੍ਰਾਨ ਟੈਕਨਾਲੋਜੀ ਕਾਰਪ ਕੰਪਨੀਆਂ ਹਨ, ਇਹ ਦੋਵੇਂ ਹੀ ਕੰਪਨੀਆਂ ਐਪਲ ਲਈ ਯੰਤਰ ਬਣਾਉਂਦੀਆਂ ਹਨ। ਇਹ ਦੋਵੇਂ ਕੰਪਨੀਆਂ ਕੋਰੋਨਾ ਦੀ ਨਵੀਂ ਲਹਿਰ ਦੇ ਤਹਿਤ ਬੰਦ ਹਨ। ਇਸ ਦੇ ਇਲਾਵ ਟੋਯੋਟਾ, ਡੇਮਲਰ, ਜਨਰਲ ਮੋਟਰਜ਼, ਰੋਨੋਂ, ਹਾਂਡਾ, ਹੁੰਡਈ ਕੰਪਨੀਆਂ ਵੀ ਬੰਦ ਹਨ। ਸਟੈਂਡਰਡ ਐਂਡ ਪੂਅਜ਼ ਦੇ ਅੰਦਾਜ਼ੇ ਅਨੁਸਾਰ ਚੀਨ ਦੇ ਕਾਰ ਉਤਪਾਦਨ ’ਚ 15-20 ਫੀਸਦੀ ਤੱਕ ਦੀ ਗਿਰਾਵਟ ਆਉਣ ਦਾ ਖਦਸ਼ਾ ਹੈ। ਜਾਣਕਾਰਾਂ ਅਨੁਸਾਰ ਇਸ ਦਾ ਵੱਡਾ ਅਸਰ ਚੀਨ ਦੀ ਅਰਥ -ਵਿਵਸਥਾ ’ਤੇ ਪਣਾ ਤੈਅ ਮੰਨਿਆ ਜਾਂਦਾ ਹੈ। ਓਧਰ ਕਵਾਂਗਤੁੰਗ ਸੂਬੇ ’ਚ ਲੱਗੇ ਲਾਕਡਾਊਨ ਦਾ ਚੀਨ ਦੀ ਅਰਥ-ਵਿਵਸਥਾ ’ਤੇ ਸਿੱਧਾ ਅਤੇ ਬੁਰਾ ਅਸਰ ਪਵੇਗਾ ਕਿਉਂਕਿ ਕਵਾਂਗਤੁੰਗ ਸੂਬਾ ਚੀਨ ਦੇ ਕੁਲ ਘਰੇਲੂ ਉਤਪਾਦ ’ਚ 11 ਫੀਸਦੀ ਦਾ ਯੋਗਦਾਨ ਪਾਉਂਦਾ ਹੈ। ਚੀਨ ’ਤੇ ਇਸ ਵਾਰ ਦੇ ਲਾਕਡਾਊਨ ਦਾ ਅਸਰ ਆਰਥਿਕ ਵਿਕਾਸ ਦਰ ’ਤੇ ਪਵੇਗਾ। ਨੋਮੁਰਾ ਹੋਲਡਿੰਗਸ ਇੰਕ ਅਨੁਸਾਰ ਬੈਂਕਾਂ ਦੀ ਰਾਏ ’ਚ ਚੀਨ ਦਾ ਕੁੱਲ ਘਰੇਲੂ ਉਤਪਾਦਨ ਵਾਧਾ 4.3 ਫੀਸਦੀ ਰਹੇਗਾ ਜਿਸ ਦੇ ਬਾਰੇ ’ਚ ਪਹਿਲਾਂ ਅਰਥਸ਼ਾਸਤਰੀਆਂ ਦੀ ਰਾਏ 5. 2 ਫੀਸਦੀ ਸੀ।

ਇਸ ਦੇ ਇਲਾਵਾ ਉਤਰੀ ਚੀਨ ਦੇ ਚੀਲਿਨ ਸੂਬੇ ’ਚ ਵੀ ਕੋਰੋਨਾ ਫੈਲ ਚੁੱਕਾ ਹੈ, ਰਾਜਧਾਨੀ ਬੀਜਿੰਗ ਦੇ ਨੇੜੇ ਲਾਂਗਫਾਂਗ ਸ਼ਹਿਰ ’ਚ ਵੀ ਕੋਰੋਨਾ ਦੇ ਵਧਦੇ ਮਾਮਲਿਅਾਂ ਤਹਿਤ ਲਾਕਡਾਊਨ ਲਾ ਦਿੱਤਾ ਗਿਆ ਹੈ। ਸ਼ਨਛਨ ’ਚ ਜਿੱਥੇ 2 ਕਰੋੜ ਲੋਕਾਂ ਨੂੰ ਲਾਕਡਾਊਨ ’ਚ ਰਹਿਣ ਲਈ ਮਜਬੂਰ ਹੋਣਾ ਪਿਆ ਹੈ ਓਧਰ ਚੀਲਿਨ ’ਚ ਵੀ ਵੱਡੀ ਗਿਣਤੀ ’ਚ ਲੋਕ ਲਾਕਡਾਊਨ ’ਚ ਚਲੇ ਗਏ ਹਨ। ਚੀਲਿਨ ’ਚ ਟੋਯੋਟਾ ਦੀ ਐੱਸ ਯੂ ਵੀ ਬਣਦੀ ਹੈ ਅਤੇ ਫਾਕਸਵੈਗਨ ਗੱਡੀਆਂ ਬਣਾਈਆਂ ਜਾਂਦੀਆਂ ਹਨ। ਕੋਰੋਨਾ ਦੇ ਕਾਰਨ ਇਨ੍ਹਾਂ ਫੈਕਟਰੀਆਂ ’ਚ ਵੀ ਕੰਮ ਠੱਪ ਹੈ। ਚੀਲਿਨ ਸੂਬੇ ਦੀ ਰਾਜਧਾਨੀ ਸ਼ਾਂਗਛੁਨ, ਜਿੱਥੇ ਆਟੋ ਉਦਯੋਗ ਦਾ ਵੱਡਾ ਕੇਂਦਰ ਹੈ ਅਤੇ ਨਿਰਮਾਣ ਦਾ ਕੰਮ ਲਗਾਤਾਰ ਚਲਦਾ ਰਹਿੰਦਾ ਹੈ, ਇਸ ਸ਼ਹਿਰ ਦਾ ਚੀਨ ਦੀ ਅਰਥ-ਵਿਵਸਥਾ ’ਚ 0.65 ਫੀਸਦੀ ਦਾ ਯੋਗਦਾਨ ਹੈ, ਕੋਰੋਨਾ ਕਾਰਨ ਕੰਮ ਬੰਦ ਹੋਣ ਨਾਲ ਸਪਲਾਈ ਲੜੀ ਰੁਕ ਜਾਵੇਗੀ, ਜਿਸ ਦਾ ਅਰਥ-ਵਿਵਸਥਾ ’ਤੇ ਉਲਟ ਅਸਰ ਦਿਸੇਗਾ। ਸਿਟੀ ਐਨੇਲੇਸਿਸ ਅਨੁਸਾਰ ਚੀਨ ਦੇ ਇਸ ਵਾਰ ਦੇ ਕੋਵਿਡ ਲਾਕਡਾਊਨ ਕਾਰਨ ਪਹਿਲੀ ਤਿਮਾਹੀ ’ਚ ਕੁਲ ਘਰੇਲੂ ਉਤਪਾਦ ’ਚ 0.5 ਫੀਸਦੀ ਤੋਂ 0.8 ਫੀਸਦੀ ਦੀ ਗਿਰਾਵਟ ਦਰਜ ਹੋਵੇਗੀ। ਹਾਲਾਂਕਿ ਸਾਲ 2020 ’ਚ ਜਦੋਂ ਕੋਵਿਡ ਦੇ ਕਾਰਨ ਚੀਨ ਨੂੰ ਲਾਕਡਾਊਨ ਦਾ ਸਾਹਮਣਾ ਕਰਨਾ ਪਿਆ ਸੀ, ਉਦੋਂ ਵੀ ਚੀਨ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਸੀ। ਇਸ ਵਾਰ ਦੀ ਕੋਰੋਨਾ ਲਹਿਰ ’ਚ ਜਿਨ੍ਹਾਂ ਸਭ ਤੋਂ ਪ੍ਰਭਾਵਿਤ ਖੇਤਰਾਂ ’ਚ ਲਾਕਡਾਊਨ ਲੱਗਾ ਹੈ ਉੱਥੇ ਚੀਨ ਦੇ ਰਾਸ਼ਟਰੀ ਕੁਲ ਘਰੇਲੂ ਉਤਪਾਦ ’ਚ 16.7 ਫੀਸਦੀ ਦੀ ਗਿਰਾਵਟ ਦੇਖੀ ਜਾਵੇਗੀ। ਆਰਥਿਕ ਵਿਸ਼ਲੇਸ਼ਕਾਂ ਦਾ ਇਹ ਵੀ ਮੰਨਣਾ ਹੈ ਕਿ ਚੀਨ ’ਚ ਇਸ ਵਾਰ ਦੀ ਕੋਰੋਨਾ ਲਹਿਰ ’ਚ ਅਰਥ-ਵਿਵਸਥਾ ’ਤੇ ਸਹੀ ਮਾਇਨੇ ’ਚ ਸਿੱਧਾ ਅਸਰ ਪਵੇਗਾ ਭਾਵ ਚੀਨ ਦੀ ਅਰਥ-ਵਿਵਸਥਾ ਨੂੰ ਇਸ ਵਾਰ ਅਸਲ ਨੁਕਸਾਨ ਹੋਣ ਦਾ ਖਦਸ਼ਾ ਵੱਧ ਹੈ। ਇਸ ਦਾ ਅਸਰ ਚੀਨ ਦੇ ਦੂਸਰੇ ਖੇਤਰਾਂ ’ਚ ਸਥਿਤ ਉਦਯੋਗਿਕ ਖੇਤਰਾਂ ’ਚ ਵੀ ਪਵੇਗਾ। ਕਵਾਂਗਤੁੰਗ ਸੂਬੇ ਦੇ ਦੋ ਬਰਾਮਦ ਆਧਾਰਿਤ ਉਦਯੋਗਿਕ ਸ਼ਹਿਰ ਸ਼ਨਛਨ ਅਤੇ ਤੁੰਗਹੁਆਨ ’ਚ ਲੱਗੇ ਲਾਕਡਾਊਨ ਦਾ ਬੁਰਾ ਅਸਰ ਸਿੱਧੇ ਤੌਰ ’ਤੇ ਚੀਨ ਦੀ ਅਰਥ-ਵਿਵਸਥਾ ’ਤੇ ਦਿਖਾਈ ਦੇ ਰਿਹਾ ਹੈ। ਸਿਟੀ ਐਨੇਲੇਸਿਸ ਦੇ ਅਨੁਸਾਰ ਚੀਨ ਦੇ ਸਕਲ ਘਰੇਲੂ ਉਤਪਾਦ ’ਚ ਸ਼ਨਛਨ ਦਾ ਯੋਗਦਾਨ 2.73 ਫੀਸਦੀ ਹੈ ਉਧਰ ਤੁੰਗਹੁਆਨ ਦਾ 0.95 ਅਤੇ ਚਿਲਿਨ ਦੀ ਰਾਜਧਾਨੀ ਛਾਂਗਛੁਨ ਦਾ 0.65 ਫੀਸਦੀ।

ਸ਼ਨਛਨ ਦੀਆਂ ਦੋ ਪ੍ਰਮੁੱਖ ਬੰਦਰਗਾਹਾਂ ਤੋਂ ਚੀਨ ਦਾ ਉਦਯੋਗਿਕ ਉਤਪਾਦ ਬਰਾਮਦ ਕੀਤਾ ਜਾਂਦਾ ਹੈ ਜਿਨ੍ਹਾਂ ’ਚ ਯਾਤੀਆਨ ਅਤੇ ਛਿਵਾਨ ਪ੍ਰਮੁੱਖ ਹਨ ਹਾਲਾਂਕਿ ਅਧਿਕਾਰਕ ਤੌਰ ’ਤੇ ਇਸ ਨੂੰ ਖੁੱਲ੍ਹਾ ਰੱਖਿਆ ਗਿਆ ਹੈ ਅਤੇ ਤੀਸਰਾ ਲਿਆਨਤਾਂਗ ਬੰਦਰਗਾਹ ਨੂੰ ਬੰਦ ਰੱਖਿਆ ਗਿਆ ਹੈ, ਲਿਆਨਤਾਂਗ ਬੰਦਰਗਾਹ ਦੀ ਸਰਹੱਦ ਹਾਂਗਕਾਂਗ ਨਾਲ ਜੁੜੀ ਹੋਈ ਹੈ। ਸ਼ਨਛਨ ’ਚ ਉਤਪਾਦਨ ਰੁਕਣ ਨਾਲ ਜਹਾਜ਼ਰਾਨੀ ਆਵਾਜਾਈ ਰੁਕ ਗਈ ਹੈ, ਨਾਲ ਹੀ ਟਰੱਕ ਦੀ ਢੁਆਈ ’ਤੇ ਵੀ ਬੁਰਾ ਅਸਰ ਪਿਆ ਹੈ। ਕੋਰੋਨਾ ਮਰੀਜ਼ਾਂ ’ਚ ਵੱਡੀ ਗਿਣਤੀ ਟਰੱਕ ਡਰਾਈਵਰਾਂ ਅਤੇ ਪਾਣੀ ਵਾਲੇ ਬੇੜਿਆਂ ਦੇ ਸਟਾਫ ਵੀ ਸ਼ਾਮਲ ਹਨ ਹਾਲਾਂਕਿ ਕੋਰੋਨਾ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਇਸ ਮੰਗਲਵਾਰ ਨੂੰ 1860 ਰਹੀ ਜੋ ਸੋਮਵਾਰ ਨੂੰ 3500 ਨਵੇਂ ਕੋਰੋਨਾ ਮਰੀਜ਼ਾਂ ਨਾਲੋਂ ਲਗਭਗ ਅੱਧੀ ਹੈ। ਨਾਲ ਹੀ ਅਜੇ ਤੱਕ ਕੋਰੋਨਾ ਦੇ ਨਵੇਂ ਵੇਰੀਅੈਂਟ ਨਾਲ ਕੋਈ ਮੌਤ ਨਹੀਂ ਹੋਈ ਹੈ ਪਰ ਬੀਜਿੰਗ ਦੀ ਜ਼ੀਰੋ ਕੋਵਿਡ ਨੀਤੀ ਕਾਰਨ ਚੀਨ ਦੀ ਆਰਥਿਕ ਰਫਤਾਰ ਨੂੰ ਜਾਂ ਤਾਂ ਰੋਕ ਲੱਗੇਗੀ ਜਾਂ ਫਿਰ ਚੀਨ ਦੀ ਪੂਰੀ ਅਰਥ-ਵਿਵਸਥਾ ਢਹਿ-ਢੇਰੀ ਹੋਣ ਦੇ ਕੰਢੇ ’ਤੇ ਖੜ੍ਹੀ ਹੋਵੇਗੀ।


author

Harinder Kaur

Content Editor

Related News