‘ਕੋਰੋਨਾ ਕੇਸ ਵਧਣ ਕਾਰਨ ਨਿੱਜੀ ਹਸਪਤਾਲਾਂ ਦੇ ਰੈਵੇਨਿਊ ’ਚ ਆ ਸਕਦੈ 15-17 ਫੀਸਦੀ ਦਾ ਉਛਾਲ’
Wednesday, Jun 23, 2021 - 10:38 AM (IST)
ਨਵੀਂ ਦਿੱਲੀ (ਭਾਸ਼ਾ) – ਕੋਰੋਨਾ ਦੇ ਕੇਸ ਵਧਣ ਕਾਰਨ ਨਿੱਜੀ ਹਸਪਤਾਲਾਂ ’ਚ ਮਰੀਜ਼ ਲਗਾਤਾਰ ਆਉਂਦੇ ਰਹੇ ਯਾਨੀ ਕਿ ਐਕਿਯੂਪੈਂਸੀ ਬਹੁਤ ਜ਼ਿਆਦਾ ਰਹੀ। ਇਸ ਕਾਰਨ ਚਾਲੂ ਵਿੱਤੀ ਸਾਲ 2021-22 ’ਚ ਨਿੱਜੀ ਹਸਪਤਾਲਾਂ ਦੇ ਰੈਵੇਨਿਊ ’ਚ 15-17 ਫੀਸਦੀ ਦਾ ਉਛਾਲ ਆ ਸਕਦਾ ਹੈ। ਇਹ ਅਨੁਮਾਨ ਰੇਟਿੰਗ ਏਜੰਸੀ ਕ੍ਰਿਸਿਲ ਨੇ ਲਗਾਇਆ ਹੈ।
ਕ੍ਰਿਸਿਲ ਮੁਤਾਬਕ ਆਪ੍ਰੇਟਿੰਗ ਮਾਰਜਨ ’ਚ 1-2 ਫੀਸਦੀ ਦੀ ਰਿਕਵਰੀ ਹੋਵੇਗੀ ਅਤੇ ਇਹ 13-14 ਫੀਸਦੀ ਹੋ ਜਾਏਗਾ ਪਰ ਫਿਰ ਵੀ ਇਹ ਵਿੱਤੀ ਸਾਲ 2020-21 ਦੇ ਮਾਰਕ ਤੋਂ ਘੱਟ ਰਹੇਗਾ। ਅਜਿਹਾ ਇਸ ਲਈ ਹੋਵੇਗਾ ਕਿਉਂਕਿ ਚਾਲੂ ਵਿੱਤੀ ਸਾਲ 2021-22 ’ਚ ਕੋਰੋਨਾ ਨਾਲ ਜੁੜੇ ਮਾਮਲੇ ਹੀ ਨਿੱਜੀ ਹਸਪਤਾਲਾਂ ’ਚ ਜ਼ਿਆਦਾਤਰ ਆਏ ਅਤੇ ਕ੍ਰਿਸਿਲ ਵਲੋਂ ਜਾਰੀ ਬਿਆਨ ਮੁਤਾਬਕ ਇਸ ’ਚ ਉਨ੍ਹਾਂ ਨੂੰ ਮੁਨਾਫਾ ਘੱਟ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਮੁੱਖ ਮੈਂਬਰ ਲਈ ਬੀਮਾ ਖ਼ਰੀਦਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਪਹਿਲੀ ਤਿਮਾਹੀ ’ਚ ਪ੍ਰਭਾਵਿਤ ਹੋਇਆ ਸੀ ਸੈਕਟਰ
ਪਿਛਲੇ ਵਿੱਤੀ ਸਾਲ 2020-21 ਦੀ ਪਹਿਲੀ ਤਿਮਾਹੀ ਦੀ ਗੱਲ ਕਰੀਏ ਤਾਂ ਹਸਪਤਾਲਾਂ ਦੀ ਪ੍ਰਫਾਰਮੈਂਸ ਇਲੈਕਟਿਵ ਸਰਜਰੀ ਅਤੇ ਪ੍ਰੀਵੈਂਟਿਵ ਹੈਲਥਕੇਅਰ ਨੂੰ ਪੋਸਟਪੋਨ ਕੀਤੇ ਜਾਣ ਕਾਰਨ ਪ੍ਰਭਾਵਿਤ ਹੋਇਆ ਸੀ। ਇਨ੍ਹਾਂ ਦੋਹਾਂ ਤੋਂ ਹਸਪਤਾਲਾਂ ਦਾ 60 ਫੀਸਦੀ ਰੈਵੇਨਿਊ ਆਉਂਦਾ ਹੈ। ਇਸ ਤੋਂ ਇਲਾਵਾ ਨਿੱਜੀ ਹਸਪਤਾਲਾਂ ਵਲੋਂ ਕੋਰੋਨਾ ਟ੍ਰੀਟਮੈਂਟ ’ਤੇ ਰੋਕ ਅਤੇ ਆਵਾਜਾਈ ਦੀਆਂ ਪਾਬੰਦੀਆਂ ਕਾਰਨ ਵੀ ਹਸਪਤਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ। ਹਾਲਾਂਕਿ ਦੂਜੀ ਤਿਮਾਹੀ ’ਚ ਸਥਿਤੀ ’ਚ ਕੁਝ ਸੁਧਾਰ ਹੋਇਆ ਅਤੇ ਤੀਜੀ ਤਿਮਾਹੀ ’ਚ ਇਲੈਕਟਿਵ ਸਰਜਰੀ ਅਤੇ ਪ੍ਰੀਵੈਂਟਿਵ ਹੈਲਥਕੇਅਰ ’ਚ ਵਾਧਾ ਹੋਇਆ ਅਤੇ ਜ਼ਿਆਦਾਤਰ ਨਿੱਜੀ ਹਸਪਤਾਲਾਂ ’ਚ ਕੋਰੋਨਾ ਦੇ ਇਲਾਜ ਨੂੰ ਮਨਜ਼ੂਰੀ ਦਿੱਤੀ ਗਈ ਤਾਂ ਸੈਕਟਰ ਪੂਰੀ ਤਰ੍ਹਾਂ ਪਟੜੀ ’ਤੇ ਪਰਤ ਆਇਆ। ਇਸ ਨਾਲ ਪੂਰੇ ਵਿੱਤੀ ਸਾਲ 2020-21 ਦਾ ਰੈਵੇਨਿਊ ਜ਼ਿਆਦਾ ਘਟ ਨਹੀਂ ਸਕਿਆ ਅਤੇ 12 ਫੀਸਦੀ ਤੱਕ ਰਹਿ ਗਿਆ।
ਇਹ ਵੀ ਪੜ੍ਹੋ : ਈ-ਕਾਮਰਸ ਨਿਯਮਾਂ ਨੂੰ ਸਖਤ ਬਣਾਉਣ ਦੀ ਤਿਆਰੀ 'ਚ ਸਰਕਾਰ, sale 'ਤੇ ਲਗ ਸਕਦੀ ਹੈ ਪਾਬੰਦੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।