ਅਟਾਰੀ ਬਾਰਡਰ 'ਤੇ ਕੰਮ ਕਰਨ ਵਾਲੇ ਕੁਲੀਆਂ ਨੂੰ ਪਏ ਰੋਜ਼ੀ-ਰੋਟੀ ਦੇ ਲਾਲੇ

03/09/2019 4:37:12 PM

ਨਵੀਂ ਦਿੱਲੀ — ਭਾਰਤ ਸਰਕਾਰ ਵਲੋਂ ਪਾਕਿਸਤਾਨ ਤੋਂ ਆਉਣ ਵਾਲੇ ਸਮਾਨ 'ਤੇ 200 ਫੀਸਦੀ ਤੱਕ ਦੀ ਡਿਊਟੀ ਲਗਾਉਣ ਤੋਂ ਬਾਅਦ ਅਟਾਰੀ ਬਾਰਡਰ 'ਤੇ ਕੰਮ ਕਰਨ ਵਾਲੇ ਕੁਲੀਆਂ ਸਾਹਮਣੇ ਰੋਜ਼ੀ-ਰੋਟੀ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਉਥੇ ਕੰਮ ਕਰਨ ਵਾਲੇ ਕੁਲੀਆਂ ਦਾ ਕਹਿਣਾ ਹੈ ਕਿ ਪਹਿਲਾਂ ਅਟਾਰੀ ਇੰਟੀਗ੍ਰੇਟਿਡ ਚੈੱਕ ਪੋਸਟ 'ਤੇ ਰੋਜ਼ ਦੇ 200 ਤੋਂ 400 ਵਾਹਨ ਆਉਂਦੇ ਸਨ। ਪਾਕਿਸਤਾਨ ਤੋਂ ਆਉਣ ਵਾਲੇ ਇਨ੍ਹਾਂ ਵਾਹਨਾਂ ਵਿਚੋਂ ਸਮਾਨ ਉਤਾਰਨ ਦਾ ਕੰਮ ਕਰਕੇ ਹੀ ਉਨ੍ਹਾਂ ਦੀ ਰੋਜ਼ੀ-ਰੋਟੀ ਚਲਦੀ ਸੀ। ਇਹ ਮਜ਼ਦੂਰੀ ਹੀ ਉਨ੍ਹਾਂ ਦੀ ਆਮਦਨ ਦਾ ਜ਼ਰੀਆ ਸੀ।

ਪਰ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੇ ਬਾਅਦ ਸਰਕਾਰ ਨੇ ਪਾਕਿਸਤਾਨ ਦੀ ਕਮਰ ਤੋੜਣ ਲਈ ਜਿਹੜੇ ਕਦਮ ਚੁੱਕੇ ਹਨ ਉਨ੍ਹਾਂ ਕਾਰਨ ਦੇਸ਼ ਦੇ ਕੁਲੀਆਂ ਸਾਹਮਣੇ ਰੋਜ਼ੀ-ਰੋਟੀ ਦਾ ਸੰਕਟ ਖੜ੍ਹਾ ਹੋ ਗਿਆ ਹੈ। 

ਉਨ੍ਹਾਂ ਨੇ ਕਿਹਾ, 'ਅਸੀਂ ਸਰਕਾਰ ਅਤੇ ਦੇਸ਼ ਦੇ ਨਾਲ ਖੜ੍ਹੇ ਹਾਂ ਅਤੇ ਜਿਹੜਾ ਹਮਲਾ ਹੋਇਆ ਹੈ ਉਸ ਦੀ ਅਸੀਂ ਨਿੰਦਾ ਕਰਦੇ ਹਾਂ। ਪਰ ਹੁਣ ਵੱਡੀ ਸਮੱਸਿਆ ਇਹ ਖੜ੍ਹੀ ਹੋ ਗਈ ਹੈ ਕਿ ਸਰਕਾਰ ਨੇ ਅਟਾਰੀ ਬਾਰਡਰ 'ਤੇ ਤਾਂ ਰੋਕ ਲਗਾ ਦਿੱਤੀ ਹੈ ਪਰ ਦੂਜੇ ਪਾਸੇ ਜੰਮੂ ਬਾਰਡਰ 'ਤੇ ਕੰਮ ਲਗਾਤਾਰ ਜਾਰੀ ਹੈ। ਅਸੀਂ ਸਰਕਾਰ ਅੱਗੇ ਮੰਗ ਕਰਦੇ ਹਾਂ ਕਿ ਸਰਕਾਰ ਭਾਵੇਂ ਅਜਿਹੇ ਕਦਮ ਚੁੱਕੇ ਪਰ ਸਾਡੇ ਬਾਰੇ ਵੀ ਸੋਚੇ। ਸਾਡੇ ਲੋਕਾਂ ਨੂੰ ਸਰਕਾਰ ਪੱਕਾ ਕਰੇ ਤਾਂ ਜੋ ਸਾਡਾ ਆਮਦਨ ਦਾ ਜ਼ਰੀਆ ਬਣਿਆ ਰਹੇ।'

ਅੰਮ੍ਰਿਤਸਰ ਦੇ ਸੰਸਦੀ ਮੈਂਬਰ ਗੁਰਜੀਤ ਸਿੰਘ ਔਖਲਾ ਨੇ ਕਿਹਾ ਇਹ ਲੋਕ ਅੱਜ ਮੇਰੇ ਕੋਲ ਆਏ ਹਨ। ਸਰਕਾਰ ਨੇ ਜਿਹੜੇ ਕਦਮ ਚੁੱਕੇ ਹਨ ਉਹ ਸਹੀ ਹਨ ਪਰ ਦੂਜੇ ਪਾਸੇ ਸਰਕਾਰ ਨਿੱਜੀ ਕੰਪਨੀਆਂ ਦੀ ਬਿਜਲੀ ਪਾਕਿਸਤਾਨ ਨੂੰ ਦੇ ਰਹੀ ਹੈ ਕਿ ਉਥੇ ਵੀ 200 ਫੀਸਦੀ ਦੀ ਡਿਊਟੀ ਲਗਾਈ ਗਈ ਹੈ। ਸਰਕਾਰ ਨੂੰ ਹਰ ਵਰਗ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਮੱਸਿਆ ਦੇ ਬਾਰੇ ਗੱਲਬਾਤ ਕਰਨ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ ਕੋਲੋਂ ਸਮਾਂ ਮੰਗਿਆ ਹੈ ਤਾਂ ਜੋ ਇਨ੍ਹਾਂ ਪਰਿਵਾਰਾਂ ਦੀ ਸਮੱਸਿਆ ਦਾ ਹੱਲ ਨਿਕਲ ਸਕੇ।
 


Related News