ਰਸੋਈ ਗੈਸ ਹੋ ਗਈ ਮਹਿੰਗੀ, ਹੁਣ ਇੰਨੀ ਕੀਮਤ ’ਚ ਪਵੇਗਾ LPG ਸਿਲੰਡਰ
Sunday, Sep 01, 2019 - 03:40 PM (IST)

ਨਵੀਂ ਦਿੱਲੀ— ਰਸੋਈ ਗੈਸ 15.50 ਰੁਪਏ ਮਹਿੰਗੀ ਹੋ ਗਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ’ਚ 15.50 ਰੁਪਏ ਦਾ ਵਾਧਾ ਕੀਤਾ ਹੈ।
ਦਿੱਲੀ ’ਚ ਬਿਨਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ 590 ਰੁਪਏ ਹੋ ਗਈ ਹੈ, ਜੋ ਪਹਿਲਾਂ 574.50 ਰੁਪਏ ਸੀ। ਸਰਕਾਰੀ ਤੇਲ ਫਰਮਾਂ ਨੇ ਦੋ ਮਹੀਨੇ ਕੀਮਤਾਂ ’ਚ ਲਗਾਤਾਰ ਕਮੀ ਮਗਰੋਂ ਇਹ ਵਾਧਾ ਕੀਤਾ ਹੈ। ਉੱਥੇ ਹੀ ਹੋਟਲ, ਰੈਸਟੋਰੈਂਟ ਜਾਂ ਹਲਵਾਈ ਦੀ ਦੁਕਾਨ ’ਤੇ ਇਸਤੇਮਾਲ ਕੀਤੇ ਜਾਂਦੇ 19 ਕਿਲੋ ਵਾਲੇ ਸਿਲੰਡਰ ਦੀ ਕੀਮਤ 50.50 ਰੁਪਏ ਵਧਾਈ ਗਈ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ’ਚ ਇਸ ਦੀ ਕੀਮਤ 1,054 ਰੁਪਏ ਹੋ ਗਈ ਹੈ, ਜੋ ਪਿਛਲੇ ਮਹੀਨੇ 1,004 ਰੁਪਏ ’ਚ ਮਿਲ ਰਿਹਾ ਸੀ।
ਉੱਥੇ ਹੀ, ਜਲੰਧਰ ਸ਼ਹਿਰ ’ਚ ਬਿਨਾਂ ਸਬਸਿਡੀ ਵਾਲਾ 14.2 ਕਿਲੋਗ੍ਰਾਮ ਦਾ ਨਵਾਂ ਐੱਲ. ਪੀ. ਜੀ. ਸਿਲੰਡਰ ਹੁਣ 619.50 ਰੁਪਏ ’ਚ ਮਿਲੇਗਾ। ਹੁਸ਼ਿਆਰਪੁਰ ’ਚ ਇਸ ਦੀ ਕੀਮਤ 621.50 ਰੁਪਏ ਹੋ ਗਈ ਹੈ। 19 ਕਿਲੋ ਵਾਲਾ ਵਪਾਰਕ ਸਿਲੰਡਰ ਜਲੰਧਰ ’ਚ ਹੁਣ 1,122 ਰੁਪਏ ਤੇ ਹੁਸ਼ਿਆਰਪੁਰ ’ਚ 1,126 ਰੁਪਏ ’ਚ ਮਿਲੇਗਾ। 5 ਕਿਲੋ ਦਾ ਘਰੇਲੂ ਗੈਸ ਸਿਲੰਡਰ 230.50 ਰੁਪਏ ’ਚ ਭਰਵਾ ਸਕਦੇ ਹੋ। ਲੁਧਿਆਣਾ ਸ਼ਹਿਰ ’ਚ 14.2 ਕਿਲੋਗ੍ਰਾਮ ਦੇ ਸਿਲੰਡਰ ਲਈ ਰਸੋਈ ਗੈਸ ਦੀ ਕੀਮਤ 616.50 ਰੁਪਏ ਹੋ ਗਈ ਹੈ।