ਸੈਮਸੰਗ, ਐਪਲ ਲਈ ਠੇਕੇ ''ਤੇ ਫੋਨ ਬਣਾਉਣ ਵਾਲੀਆਂ ਕੰਪਨੀਆਂ ਨੇ ਪੀਐਲਆਈ ਤਹਿਤ ਦਿੱਤੀ ਅਰਜ਼ੀ

08/01/2020 7:00:43 PM

ਨਵੀਂ ਦਿੱਲੀ - ਪ੍ਰਮੁੱਖ ਹੈਂਡਸੈੱਟ ਕੰਪਨੀਆਂ ਸੈਮਸੰਗ ਅਤੇ ਆਈਫੋਨ ਨਿਰਮਾਤਾ ਕੰਪਨੀ ਐਪਲ ਲਈ ਕੰਟਰੈਕਟ 'ਤੇ ਮੈਨੂਫੈਕਚਰਿੰਗ ਕਰਨ ਵਾਲੀਆਂ ਇਕਾਈਆਂ ਨੇ ਸਰਕਾਰ ਦੀ 50,000 ਕਰੋੜ ਰੁਪਏ ਦੀ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ (ਪੀ.ਐਲ.ਆਈ.) ਦਾ ਲਾਭ ਲੈਣ ਲਈ ਪ੍ਰਸਤਾਵ ਜਮ੍ਹਾ ਕਰਵਾਇਆ ਹੈ।ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਦੇਖੋ : ਰੇਲਵੇ ਯਾਤਰੀਆਂ ਲਈ ਵੱਡੀ ਖ਼ਬਰ: ਆਮ ਯਾਤਰੀ ਰੇਲਾਂ ਦੀ ਸਮਾਂ ਸਾਰਣੀ 'ਚ ਹੋਇਆ ਬਦਲਾਅ

ਇਨ੍ਹਾਂ ਪ੍ਰਸਤਾਵਾਂ ਮੁਤਾਬਕ ਸੈਮਸੰਗ ਲਾਵਾ, ਡਿਕਸਨ ਅਤੇ ਆਈਫੋਨ ਦੀਆਂ ਕੰਟਰੈਕਟ ਮੈਨੂਫੈਕਚਰਿੰਗ ਇਕਾਈਆਂ ਨੇ ਅਗਲੇ ਪੰਜ ਸਾਲਾਂ ਦੌਰਾਨ 11 ਲੱਖ ਕਰੋੜ ਰੁਪਏ ਦੇ ਮੋਬਾਈਲ ਉਪਕਰਣ ਅਤੇ ਕੰਪੋਨੈਂਟ ਤਿਆਰ ਕਰਨ ਦਾ ਪ੍ਰਸਤਾਵ ਦਿੱਤਾ ਹੈ। ਇਕ ਸੂਤਰ ਨੇ ਦੱਸਿਆ ਕਿ ਇਨ੍ਹਾਂ ਕੰਪਨੀਆਂ ਨੇ ਉਤਪਾਦਨ ਅਧਾਰਤ ਪ੍ਰੋਤਸਾਹਨ ਦਾ ਲਾਭ ਲੈਣ ਲਈ ਇਲੈਕਟ੍ਰਾਨਿਕਸ ਅਤੇ ਆਈ.ਟੀ. ਮੰਤਰਾਲੇ ਨੂੰ ਪ੍ਰਸਤਾਵ ਪੇਸ਼ ਕੀਤਾ ਹੈ। ਇਨ੍ਹਾਂ ਪ੍ਰਸਤਾਵਾਂ ਨਾਲ ਲਗਭਗ 12 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਸ ਨਾਲ ਤਿੰਨ ਲੱਖ ਸਿੱਧੇ ਅਤੇ ਨੌਂ ਲੱਖ ਅਸਿੱਧੇ ਰੁਜ਼ਗਾਰ ਦੇ ਮੌਕੇ ਹੋਣਗੇ। ਸੂਤਰ ਨੇ ਕਿਹਾ ਕਿ ਇਸ ਯੋਜਨਾ ਤਹਿਤ ਪ੍ਰਸਤਾਵ ਜਮ੍ਹਾਂ ਕਰਵਾਉਣ ਵਾਲਿਆਂ ਵਿਦੇਸ਼ੀ ਕੰਪਨੀਆਂ ਵਿਚ ਸੈਮਸੰਗ, ਫਾਕਸਕਾਨ ਹੋਨ ਹੇਈ, ਰਾਈਜ਼ਿੰਗ ਸਟਾਰ, ਵਿਸਟ੍ਰਾਨ ਅਤੇ ਪੇਗਾਟ੍ਰਾਨ ਸ਼ਾਮਲ। 

ਇਹ ਵੀ ਦੇਖੋ : ਰੱਖੜੀ 'ਤੇ ਖਰੀਦੋ ਸਸਤਾ ਸੋਨਾ, ਸਰਕਾਰ ਦੇ ਰਹੀ ਹੈ ਮੌਕਾ

ਫਾਕਸਕਾਨ ਹੋਨ ਹੇਈ, ਵਿਸਟ੍ਰਾਨ ਅਤੇ ਪੇਗਾਟ੍ਰਾਨ ਇਕਰਾਰਨਾਮੇ 'ਤੇ ਐਪਲ ਆਈਫੋਨ ਤਿਆਰ ਕਰਦੇ ਹਨ। ਤਾਈਵਾਨ ਦਾ ਪੇਗਾਟ੍ਰਾਨ ਭਾਰਤ ਵਿਚ ਇਕ ਨਵੀਂ ਨਿਵੇਸ਼ਕ ਹੈ। ਐਪਲ ਅਤੇ ਸੈਮਸੰਗ ਦੀ ਵਿਸ਼ਵਵਿਆਪੀ ਮੋਬਾਈਲ ਫੋਨ ਵਿਕਰੀ ਕਾਰੋਬਾਰ 'ਚ ਹਿੱਸੇਦਾਰੀ ਲਗਭਗ 60 ਪ੍ਰਤੀਸ਼ਤ ਹੈ।
ਇਨ੍ਹਾਂ ਪ੍ਰਸਤਾਵਾਂ ਦੇ ਅਨੁਸਾਰ ਅਗਲੇ ਪੰਜ ਸਾਲਾਂ ਵਿਚ ਤਕਰੀਬਨ 9 ਲੱਖ ਕਰੋੜ ਰੁਪਏ ਦੇ ਮੋਬਾਈਲ ਹੈਂਡਸੈੱਟ ਤਿਆਰ ਕੀਤੇ ਜਾਣਗੇ, ਜਿਸਦੀ ਕੀਮਤ 15,000 ਰੁਪਏ ਤੋਂ ਵੱਧ ਹੈ। ਇਸ ਦੇ ਨਾਲ ਹੀ 15,000 ਰੁਪਏ ਤੋਂ ਘੱਟ ਕੀਮਤ ਵਾਲੇ ਮੋਬਾਈਲ ਹੈਂਡਸੈੱਟ ਦੋ ਲੱਖ ਕਰੋੜ ਰੁਪਏ ਵਿਚ ਤਿਆਰ ਕੀਤੇ ਜਾਣਗੇ। ”ਸੂਤਰ ਨੇ ਕਿਹਾ ਕਿ ਪ੍ਰਸਤਾਵਿਤ ਉਤਪਾਦਨ ਸਮਰੱਥਾ ਵੀ ਸੱਤ ਲੱਖ ਕਰੋੜ ਰੁਪਏ ਦੀ ਬਰਾਮਦ ਮੰਗ ਨੂੰ ਪੂਰਾ ਕਰੇਗੀ। ਇਸ ਯੋਜਨਾ ਦੇ ਤਹਿਤ ਅਪਲਾਈ ਕਰਨ ਵਾਲੀਆਂ ਭਾਰਤੀ ਕੰਪਨੀਆਂ ਵਿਚ ਲਾਵਾ, ਡਿਕਸਨ ਟੈਕਨਾਲੋਜੀ, ਮਾਈਕ੍ਰੋਮੈਕਟ ਅਤੇ ਪੈਜ਼ੇਟ ਇਲੈਕਟ੍ਰਾਨਿਕਸ ਸ਼ਾਮਲ ਹਨ। ਯੋਜਨਾ ਦੇ ਤਹਿਤ, ਲਾਵਾ ਅਗਲੇ ਪੰਜ ਸਾਲਾਂ ਵਿਚ 800 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਇਰਾਦਾ ਰੱਖਦਾ ਹੈ।

ਇਹ ਵੀ ਦੇਖੋ : ਅਗਸਤ ਮਹੀਨੇ ਲਈ LPG ਸਿਲੰਡਰ ਦੀ ਨਵੀਂ ਕੀਮਤ ਜਾਰੀ, ਦੇਖੋ ਭਾਅ


Harinder Kaur

Content Editor

Related News