ਨਵੀਂ ਕਾਰ ''ਚ ਖਰਾਬੀ ਆਉਣ ''ਤੇ ਕੰਪਨੀ ਨੂੰ ਠੋਕਿਆ ਜੁਰਮਾਨਾ

07/13/2018 10:39:39 PM

ਰਾਏਪੁਰ -ਖਪਤਕਾਰ ਫੋਰਮ ਨੇ ਨਵੀਂ ਕਾਰ 'ਚ ਖਰਾਬੀ ਆਉਣ 'ਤੇ ਕਾਰ ਕੰਪਨੀ ਨੂੰ 25,000 ਰੁਪਏ ਜੁਰਮਾਨਾ ਠੋਕਿਆ ਹੈ ਅਤੇ ਪੀੜਤ ਨੂੰ ਕਾਰ ਦੀ ਰਾਸ਼ੀ ਵੀ ਦੇਣ ਦਾ ਆਦੇਸ਼ ਕੰਪਨੀ ਨੂੰ ਦਿੱਤਾ ਹੈ।


ਕੀ ਹੈ ਮਾਮਲਾ
ਰਾਏਪੁਰ ਦੇ ਲੋਕ ਨਿਰਮਾਣ ਵਿਭਾਗ ਦੇ ਸੁਰੇਸ਼ ਕੁਮਾਰ ਸ਼ਰਮਾ ਨੇ ਸਾਲ 2013 'ਚ ਇਕ ਕਾਰ ਖਰੀਦੀ, ਜਿਸ ਤੋਂ ਕੁਝ ਦਿਨਾਂ ਬਾਅਦ ਹੀ ਕਾਰ 'ਚ ਖਰਾਬੀ ਸਾਹਮਣੇ ਆਈ। ਕਾਰ ਦਾ ਸਟੇਅਰਿੰਗ ਠੀਕ ਢੰਗ ਨਾਲ ਕੰਮ ਨਹੀਂ ਕਰ ਰਿਹਾ ਸੀ। ਇਸ ਤੋਂ ਬਾਅਦ ਉਹ ਆਪਣੀ ਸਮੱਸਿਆ ਲੈ ਕੇ ਕੰਪਨੀ ਦੇ ਕੋਲ ਗਿਆ। ਫਿਰ ਵੀ ਉਸ ਦੀ ਸਮੱਸਿਆ ਦਾ ਤਸੱਲੀਬਖਸ਼ ਹੱਲ ਨਾ ਨਿਕਲਿਆ। ਪ੍ਰੇਸ਼ਾਨ ਹੋ ਕੇ ਸੁਰੇਸ਼ ਕੁਮਾਰ ਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ ਅਤੇ ਇਨਸਾਫ ਦੀ ਅਰਜੋਈ ਕੀਤੀ। ਇਹ ਮਾਮਲਾ ਫੋਰਮ 'ਚ 5 ਸਾਲ ਤੱਕ ਚੱਲਿਆ। 


ਇਹ ਕਿਹਾ ਫੋਰਮ ਨੇ
ਜ਼ਿਲਾ ਖਪਤਕਾਰ ਫੋਰਮ ਦੇ ਪ੍ਰਧਾਨ ਉਤਰਾ ਕੁਮਾਰ, ਮੈਂਬਰ ਪ੍ਰਿਆ ਅਗਰਵਾਲ ਅਤੇ ਮੈਂਬਰ ਸੰਗਰਾਮ ਸਿੰਘ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਸੁਰੇਸ਼ ਕੁਮਾਰ ਸ਼ਰਮਾ ਨੂੰ 15 ਲੱਖ 64 ਹਜ਼ਾਰ 104 ਰੁਪਏ ਦੇਣ ਦੇ ਨਾਲ ਹੀ ਉਸ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਲਈ 25 ਹਜ਼ਾਰ ਰੁਪਏ ਜੁਰਮਾਨਾ ਦੇਣ ਦਾ ਹੁਕਮ ਕਾਰ ਕੰਪਨੀ ਨੂੰ ਦਿੱਤਾ ਹੈ।


Related News