ਸ਼ੇਅਰ ਬਾਜ਼ਾਰ ''ਚ ਮਚਿਆ ਹੜਕੰਪ : ਸੈਂਸੈਕਸ 1190 ਤੇ ਨਿਫਟੀ 360 ਅੰਕ ਟੁੱਟ ਕੇ ਹੋਏ ਬੰਦ
Thursday, Nov 28, 2024 - 03:43 PM (IST)
ਮੁੰਬਈ - ਅੱਜ ਯਾਨੀ 28 ਨਵੰਬਰ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਸੈਂਸੈਕਸ 1190.34 ਅੰਕ ਭਾਵ 1.48% ਦੀ ਗਿਰਾਵਟ ਦੇ ਨਾਲ 79,043.74 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ ਜ਼ਿਆਦਾਤਰ ਸਟਾਕ ਗਿਰਾਵਟ ਵਿਚ ਕਾਰੋਬਾਰ ਕਰਦੇ ਦੇਖੇ ਗਏ। ਦੂਜੇ ਪਾਸੇ ਨਿਫਟੀ ਵੀ 360.75 ਅੰਕ 1.49% ਦੀ ਗਿਰਾਵਟ ਨਾਲ 23,914.15 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ 50 ਸਟਾਕਾਂ 'ਚੋਂ ਸਿਰਫ਼ 4 ਸਟਾਕ ਵਾਧੇ ਨਾਲ ਅਤੇ 46 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।
NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 27 ਨਵੰਬਰ ਨੂੰ 7.78 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ ਵੀ 1,301.97 ਕਰੋੜ ਰੁਪਏ ਦੇ ਸ਼ੇਅਰ ਖਰੀਦੇ। NSE ਦੇ IT ਅਤੇ ਆਟੋ ਸੈਕਟਰ 'ਚ ਵਿਕਰੀ ਦੇਖਣ ਨੂੰ ਮਿਲ ਰਹੀ ਹੈ।
ਏਸ਼ੀਆਈ ਬਾਜ਼ਾਰਾਂ ਦਾ ਹਾਲ
ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 0.42 ਫੀਸਦੀ ਅਤੇ ਕੋਰੀਆ ਦਾ ਕੋਸਪੀ 0.12 ਫੀਸਦੀ ਚੜ੍ਹਿਆ ਹੈ। ਉਥੇ ਹੀ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 0.24% ਦੀ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਿਹਾ ਹੈ।
27 ਨਵੰਬਰ ਨੂੰ, ਯੂਐਸ ਡਾਓ ਜੋਂਸ ਇੰਡਸਟਰੀਅਲ ਔਸਤ 0.31% ਡਿੱਗ ਕੇ 44,722 'ਤੇ ਅਤੇ SP 500 0.38% ਡਿੱਗ ਕੇ 5,998 'ਤੇ ਆ ਗਿਆ। ਨੈਸਡੈਕ ਵੀ 0.60% ਡਿੱਗ ਕੇ 19,060 'ਤੇ ਆ ਗਿਆ।
ਬੀਤੇ ਦਿਨ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ
ਇਸ ਤੋਂ ਪਹਿਲਾਂ ਕੱਲ੍ਹ ਯਾਨੀ 27 ਨਵੰਬਰ ਨੂੰ ਸੈਂਸੈਕਸ 230 ਅੰਕ ਵਧ ਕੇ 80,234 'ਤੇ ਬੰਦ ਹੋਇਆ ਸੀ। ਨਿਫਟੀ 'ਚ ਵੀ 80 ਅੰਕਾਂ ਦੀ ਤੇਜ਼ੀ ਨਾਲ ਇਹ 24,274 'ਤੇ ਬੰਦ ਹੋਇਆ।
ਸੈਂਸੈਕਸ ਦੇ 30 ਸ਼ੇਅਰਾਂ 'ਚੋਂ 16 'ਚ ਵਾਧਾ ਅਤੇ 14 'ਚ ਗਿਰਾਵਟ ਦੇਖਣ ਨੂੰ ਮਿਲੀ। ਆਟੋ, ਆਈਟੀ ਅਤੇ ਐਨਰਜੀ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ। ਨਿਫਟੀ 'ਚ ਅਡਾਨੀ ਇੰਟਰਪ੍ਰਾਈਜਿਜ਼ ਸਭ ਤੋਂ ਜ਼ਿਆਦਾ ਲਾਭਕਾਰੀ ਰਿਹਾ।