ਭਾਰਤ ''ਚ 500 ਕਰੋੜ ਦਾ ਨਿਵੇਸ਼ ਕਰੇਗੀ ਕੋਮੀਓ

04/26/2018 5:11:11 PM

ਚੰਡੀਗੜ੍ਹ—ਚੀਨ ਦੀ ਸਮਾਰਟਫੋਨ ਕੰਪਨੀ ਕੋਮੀਓ ਇਸ ਸਾਲ ਦੇ ਆਖੀਰ ਤੱਕ ਭਾਰਤੀ ਬਾਜ਼ਾਰ 'ਚ 500 ਕਰੋੜ ਰੁਪਏ ਨਿਵੇਸ਼ ਕਰੇਗੀ। ਕੋਮੀਓ ਇੰਡੀਆ ਦੇ ਸੀ.ਈ.ਓ. ਅਤੇ ਨਿਰਦੇਸ਼ਕ ਸੰਜੇ ਕੁਮਾਰ ਕਾਲੀਰੋਨਾ ਨੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। 
ਉਨ੍ਹਾਂ ਕਿਹਾ ਕਿ ਕੰਪਨੀ ਇਸ ਦੇ ਤਹਿਤ ਭਾਰਤੀ ਬਾਜ਼ਾਰ 'ਚ 259 ਕਰੋੜ ਰੁਪਏ ਮਾਰਕਟਿੰਗ, 150 ਕਰੋੜ ਰੁਪਏ ਅਨੁਸੰਧਾਨ ਅਤੇ ਵਿਕਾਸ ਅਤੇ ਵਿਨਿਰਮਾਣ ਅਤੇ 100 ਕਰੋੜ ਵਿਕਰੀ ਅਤੇ ਡਿਲਵਰੀ 'ਚ ਲਿਆਵੇਗੀ।
ਕੋਮੀਓ ਟਾਪਲਾਈਸ ਕਮਿਊਨਿਕੇਸ਼ਨ ਦੀ ਸਮਾਰਟਫੋਨ ਸਬਸਿਡਰੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਨੇ ਮਈ 2017 'ਚ ਭਾਰਤ 'ਚ ਸੰਚਾਲਨ ਸ਼ੁਰੂ ਕੀਤਾ ਅਤੇ ਅਗਸਤ 2017 'ਚ ਆਪਣੇ ਸਮਾਰਟਫੋਨ ਪੇਸ਼ ਕੀਤੇ। ਕੰਪਨੀ 6000 ਰੁਪਏ ਤੋਂ 12000 ਰੁਪਏ ਦੀ ਕੀਮਤ ਦਾਅਰੇ ਵਾਲੇ ਸਮਾਰਟਫੋਨ ਵੇਚਦੀ ਹੈ।


Related News