Coldbest-PC ਕਫ ਸਿਰਪ ਨਾਲ ਬੱਚਿਆਂ ''ਚ ਫੈਲ ਰਿਹੈ ''ਜ਼ਹਿਰ'', ਵਿਕਰੀ ''ਤੇ ਹੈ ਰੋਕ

02/29/2020 6:52:59 PM

ਨਵੀਂ ਦਿੱਲੀ — ਕੋਲਡਬੈਸਟ-ਪੀਸੀ(Coldbest-PC) ਨਾਮ ਦਾ ਕਫ ਸਿਰਪ ਬੱਚਿਆਂ ਦੀ ਜਾਨ ਦਾ ਦੁਸ਼ਮਣ ਬਣਦਾ ਜਾ ਰਿਹਾ ਹੈ ਜਿਹੜਾ ਕਿ ਬੈਨ ਹੋਣ ਦੇ ਬਾਵਜੂਦ ਬਾਜ਼ਾਰ ਵਿਚ ਧੜੱਲੇ ਨਾਲ ਵਿਕ ਰਿਹਾ ਹੈ। ਦਰਅਸਲ ਖਾਂਸੀ-ਜੁਕਾਮ 'ਚ ਦਿੱਤੇ ਜਾਣ ਵਾਲੇ ਇਸ ਸਿਰਪ ਵਿਚ ਜ਼ਹਿਰੀਲੇ ਰਸਾਇਣ ਮਿਲੇ ਹਨ, ਜਿਸ ਕਾਰਨ ਜੰਮੂ ਦੇ ਊਧਮਪੁਰ 'ਚ 9 ਬੱਚਿਆਂ ਦੀ ਜਾਨ ਚਲੀ ਗਈ ਹੈ ਅਤੇ ਕਈ ਹੋਰ ਬੱਚੇ ਬੀਮਾਰ ਹੋ ਗਏ ਹਨ। ਹੁਣ ਸਿਹਤ ਵਿਭਾਗ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਇਸ ਸਿਰਪ ਦੀ ਖਰੀਦ ਅਤੇ ਵਿਕਰੀ 'ਤੇ ਰੋਕ ਲਗਾ ਦਿੱਤੀ ਹੈ। ਸੂਤਰਾਂ ਦੀ ਮੰਨੀਏ ਤਾਂ 8 ਸੂਬਿਆਂ ਤੋਂ ਇਸ ਜ਼ਹਿਰੀਲੇ ਸਿਰਪ ਦੀਆਂ 5,000 ਬੋਤਲਾਂ ਨੂੰ ਵੀ ਵਾਪਸ ਮੰਗਵਾ ਲਿਆ ਗਿਆ ਹੈ। 

ਇਹ ਕਫ ਸਿਰਪ ਹਿਮਾਚਲ ਪ੍ਰਦੇਸ਼ ਦੀ ਫਾਰਮਸਿਊਟੀਕਲ ਕੰਪਨੀ Digital Vision ਬਣਾਉਂਦੀ ਹੈ ਅਤੇ ਇਸਦੀ ਸਪਲਾਈ ਸੂਬੇ ਸਮੇਤ 7 ਦੂਜੇ ਸੂਬਿਆਂ ਵਿਚ ਵੀ ਕੀਤੀ ਜਾਂਦੀ ਹੈ। ਜੰਮੂ-ਕਸ਼ਮੀਰ ਦੇ ਡਰੱਗ ਐਂਡ ਫੂਡ ਕੰਟਰੋਲ ਆਰਗਨਾਈਜ਼ੇਸ਼ਨ ਦੇ ਅਸਿਸਟੈਂਟ ਡਰੱਗਸ ਕੰਟਰੋਲਰ ਸੁਰਿੰਦਰ ਮੋਹਨ ਨੇ ਦੱਸਿਆ ਕਿ ਦਸੰਬਰ 2019 ਦੇ ਆਖਿਰੀ ਦਿਨ ਅਤੇ 17 ਜਨਵਰੀ ਵਿਚਕਾਰ ਜੰਮੂ-ਕਸ਼ਮੀਰ 'ਚ ਇਕ ਦੇ ਬਾਅਦ ਇਕ 9 ਬੱਚਿਆਂ ਦੀ ਮੌਤ ਹੋ ਗਈ। ਸਾਰੀਆਂ ਮੌਤਾਂ ਵਿਚ ਇਕ ਗੱਲ ਧਿਆਨ ਦੇਣ ਵਾਲੀ ਸੀ ਕਿ ਸਾਰਿਆਂ ਨੇ Coldbest-PC ਪੀਤੀ ਸੀ, ਜਿਸ ਤੋਂ ਬਾਅਦ ਸਿਰਪ ਦੀ ਜਾਂਚ ਪੀ.ਜੀ.ਆਈ. ਚੰਡੀਗੜ੍ਹ ਵਿਚ ਕਰਵਾਈ ਗਈ। ਰਿਪੋਰਟ ਵਿਚ ਆਇਆ ਕਿ ਸਿਰਪ ਵਿਚ ਡਾਈ ਇਥਾÂਲੀਨ ਗਲਾਇਕੋਲ ਦੀ ਮਾਤਰਾ ਅਸੰਤੁਲਿਤ ਹੈ ਅਤੇ ਮਨੁੱਖੀ ਸਿਹਤ ਲਈ ਹਾਨੀਕਾਰਕ ਹੈ।

PunjabKesari

ਰਿਪੋਰਟ ਸਾਹਮਣੇ ਆਉਣ ਦੇ ਬਾਅਦ ਸਿਹਤ ਵਿਭਾਗ ਵਿਚ ਹੜਕੰਪ ਮੱਚ ਗਿਆ ਅਤੇ ਇਸ ਦੇ ਨਿਰਮਾਣ ਨੂੰ ਰੋਕਣ ਲਈ ਤੁਰੰਤ ਆਦੇਸ਼ ਜਾਰੀ ਕਰ ਦਿੱਤੇ ਗਏ। ਸਿਰਫ ਇੰਨਾ ਹੀ ਨਹੀਂ ਹਿਮਾਚਲ ਪ੍ਰਦੇਸ਼ , ਜੰਮੂ-ਕਸ਼ਮੀਰ, ਉੱਤਰਾਖੰਡ, ਹਰਿਆਣਾ, ਉੱਤਰ-ਪ੍ਰਦੇਸ਼, ਤ੍ਰਿਪੁਰਾ, ਮੇਘਾਲਿਆ ਅਤੇ ਤਾਮਿਲਨਾਡੂ ਵਿਚੋਂ ਵੀ ਇਹ ਦਵਾਈ ਵਾਪਸ ਮੰਗਵਾਈ ਜਾ ਰਹੀ ਹੈ।

ਅਜਿਹੇ 'ਚ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇਹ ਸਿਰਪ ਨਾ ਖਰੀਦਣ। ਜੇਕਰ ਕਿਸੇ ਨੇ ਡਾਕਟਰ ਦੀ ਸਲਾਹ 'ਤੇ ਇਹ ਸਿਰਪ ਖਰੀਦਿਆ ਹੋਇਆ ਹੈ ਉਹ ਲੋਕ ਤੁਰੰਤ ਇਸ ਸਿਰਪ ਨੂੰ ਵਾਪਸ ਕਰ ਦੇਣ ਜਾਂ ਨਸ਼ਟ ਕਰ ਦੇਣ। ਹਸਪਤਾਲਾਂ ਅਤੇ ਦਵਾਈ ਵੇਚਣ ਵਾਲੇ ਵਿਕਰੇਤਾਵਾਂ ਨੂੰ ਵੀ ਇਹ ਸਿਰਪ ਕਿਸੇ ਨੂੰ ਵੀ ਨਾ ਦੇਣ ਦਾ ਨਿਰਦੇਸ਼ ਜਾਰੀ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ 2011 ਵਿਚ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਅਮਰੀਕਾ ਵਲੋਂ ਚਿਤਾਵਨੀ ਜਾਰੀ ਕਰਨ ਦੇ ਬਾਅਦ ਵੀ ਇਸਨੂੰ ਬਣਾਇਆ ਅਤੇ ਵੇਚਿਆ ਜਾ ਰਿਹਾ ਸੀ।

ਜਾਣੋ ਕਿਸ ਤਰ੍ਹਾਂ ਜਾਨਲੇਵਾ ਹੈ ਇਹ ਸਿਰਪ

  • ਕੋਲਡਬੈਸਟ-ਪੀਸੀ(Coldbest-PC) ਨਾਮ ਦਾ ਇਹ ਸਿਰਪ ਛੋਟੇ ਬੱਚਿਆਂ ਲਈ ਜਾਨਲੇਵਾ ਹੈ।
  • ਇਸ ਦਵਾਈ ਨੂੰ 5 ਸਾਲ ਤੋਂ ਛੋਟੇ ਬੱਚਿਆਂ ਨੂੰ ਨਾ ਦੇਣ ਲਈ ਆਦੇਸ਼ ਜਾਰੀ ਕੀਤੇ ਗਏ ਹਨ।
  • ਬੀ.ਪੀ., ਡਾਇਬੀਟੀਜ਼ ਅਤੇ ਗਰਭਵਤੀ ਔਰਤਾਂ ਲਈ ਵੀ ਇਹ ਦਵਾਈ ਜਾਨਲੇਵਾ ਸਾਬਤ ਹੋ ਸਕਦੀ ਹੈ।
  • ਇਸ ਸਿਰਪ ਵਿਚ ਡੀ ਐਥਲੀਨ ਗਲਾਈਕੋ ਨਾਮ ਦਾ ਸਾਲਟ ਹੁੰਦਾ ਹੈ ਜਿਹੜਾ ਕਿ ਬੱਚਿਆਂ ਦੇ ਲੀਵਰ ਅਤੇ ਕਿਡਨੀਆਂ 'ਤੇ ਸਿੱਧਾ ਅਸਰ ਕਰਦਾ ਹੈ।
  • ਇਸ ਸਿਰਪ ਨੂੰ ਪੀਣ ਨਾਲ ਖੂਨ ਵਿਚ ਐਸਿਡ ਦੀ ਮਾਤਰਾ ਵਧ ਜਾਂਦੀ ਹੈ ਜਿਸ ਕਾਰਨ ਇੰਫੈਕਸ਼ਨ ਹੋ ਜਾਂਦਾ ਹੈ।

Related News