ਨੋਟਬੰਦੀ ਤੋਂ ਬਾਅਦ ਹੁਣ ਬੰਦ ਹੋਣਗੇ ਸਿੱਕੇ !

11/29/2022 11:15:26 AM

ਨਵੀਂ ਦਿੱਲੀ (ਇੰਟ.) - ਜੇਕਰ ਤੁਹਾਡੇ ਕੋਲ ਵੀ 1 ਰੁਪਏ ਅਤੇ 50 ਪੈਸੇ ਦੇ ਸਿੱਕੇ ਹਨ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੋ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ 1 ਰੁਪਏ ਅਤੇ 50 ਪੈਸੇ ਦੇ ਸਿੱਕਿਆਂ ਨੂੰ ਬੈਂਕ ’ਚ ਜਮ੍ਹਾ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਬੈਂਕ ’ਚ ਜਮ੍ਹਾ ਕਰਵਾ ਸਕਦੇ ਹੋ ਪਰ ਇਕ ਵਾਰ ਪੁਰਾਣੇ ਸਿੱਕੇ ਜਮ੍ਹਾ ਹੋਣ ਤੋਂ ਬਾਅਦ ਬੈਂਕ ਉਨ੍ਹਾਂ ਸਿੱਕਿਆਂ ਨੂੰ ਵਾਪਸ ਨਹੀਂ ਦੇਣਗੇ। ਉਨ੍ਹਾਂ ਦੇ ਬਦਲੇ ਤੁਹਾਨੂੰ ਨਵੇਂ ਸਿੱਕੇ ਜਾਂ ਨੋਟ ਦਿੱਤੇ ਜਾਣਗੇ।

ਇਹ ਵੀ ਪੜ੍ਹੋ : 5 ਸਾਲ ਨਹੀਂ ਕੀਤਾ ਆਧਾਰ ਕਾਰਡ ਦਾ ਇਸਤੇਮਾਲ ਤਾਂ ਹੋ ਜਾਵੇਗਾ ਬੰਦ, ਜਾਣੋ ਨਵੇਂ ਨਿਯਮਾਂ ਬਾਰੇ

ਵੱਖ-ਵੱਖ ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਕਾਪਰੋਨਿਕਲ (ਕਾਪਰ-ਨਿਕਲ) 1 ਰੁਪਏ ਅਤੇ 50 ਪੈਸੇ ਦੇ ਸਿੱਕੇ ਚਲਣ ਤੋਂ ਬਾਹਰ ਹੋ ਜਾਣਗੇ। ਉਨ੍ਹਾਂ ਮੀਡੀਆ ਰਿਪੋਰਟਾਂ ’ਚ ਇਹ ਜਾਣਕਾਰੀ ਨਵੀਂ ਦਿੱਲੀ ਇਲਾਕੇ ’ਚ ਸਥਿਤ ਆਈ. ਸੀ. ਆਈ. ਸੀ. ਆਈ. ਇਹ ਬੈਂਕ ਦੀ ਸ਼ਾਖਾ ਵਿਖੇ ਲਿਖਤੀ ਨੋਟਿਸ ਦੇ ਹਵਾਲੇ ਨਾਲ ਪ੍ਰਕਾਸ਼ਿਤ ਕੀਤੀ ਗਈ ਹੈ। ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਭਾਰਤੀ ਰਿਜ਼ਰਵ ਬੈਂਕ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਸੂਚਨਾ ਨਹੀਂ ਮਿਲੀ ਹੈ। ਹਾਲਾਂਕਿ, ਇਸ ਦਾ ਮਤਲਬ ਇਹ ਨਹੀਂ ਹੈ ਕਿ ਅਜਿਹੇ ਸਿੱਕੇ ਕਾਨੂੰਨੀ ਟੈਂਡਰ ਨਹੀਂ ਹੋਣਗੇ। ਇਹ ਸਿੱਕੇ ਕਾਨੂੰਨੀ ਟੈਂਡਰ ਹਨ ਪਰ ਇਨ੍ਹਾਂ ਨੂੰ ਚਲਨ ਤੋਂ ਬਾਹਰ ਕੀਤਾ ਜਾ ਰਿਹਾ ਹੈ। ਅਸਲ ’ਚ, ਇਹ ਪੁਰਾਣੇ ਸਿੱਕੇ ਹਨ ਅਤੇ 1990 ਅਤੇ 2000 ਦੇ ਦਹਾਕੇ ਦੀ ਸ਼ੁਰੂਆਤ ’ਚ ਆਮ ਵਰਤੋਂ ’ਚ ਸਨ।

ਇਹ ਵੀ ਪੜ੍ਹੋ : ਲਗਜ਼ਰੀ ਕਾਰ ਦੀ ਘੱਟ ਵਿਕਰੀ ਲਈ SIP 'ਚ ਹੋ ਰਹੇ ਨਿਵੇਸ਼ ਨੂੰ ਜ਼ਿੰਮੇਵਾਰ ਦੱਸ ਕੇ ਫਸੇ ਮਰਸੀਡੀਜ਼ ਦੇ CEO ਸੰਤੋਸ਼ ਅਈਅਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News