ਸੁਪਰ ਸਟਾਰ ਅਮਿਤਾਭ ਬੱਚਨ ਕਰਨਗੇ ਕ੍ਰਿਪਟੋ ਦਾ ਪ੍ਰਚਾਰ, ਕੁਆਈਨ ਡੀ. ਸੀ. ਐਕਸ ਨੇ ਬਣਾਇਆ ਪਹਿਲਾਂ ਬ੍ਰਾਂਡ ਅੰਬੈਸਡਰ

Tuesday, Oct 05, 2021 - 04:46 PM (IST)

ਸੁਪਰ ਸਟਾਰ ਅਮਿਤਾਭ ਬੱਚਨ ਕਰਨਗੇ ਕ੍ਰਿਪਟੋ ਦਾ ਪ੍ਰਚਾਰ, ਕੁਆਈਨ ਡੀ. ਸੀ. ਐਕਸ ਨੇ ਬਣਾਇਆ ਪਹਿਲਾਂ ਬ੍ਰਾਂਡ ਅੰਬੈਸਡਰ

ਜਲੰਧਰ,(ਨਰੇਸ਼ ਅਰੋੜਾ)– ਬਾਲੀਵੁੱਡ ਦੇ ਸੁਪਰ ਸਟਾਰ ਅਮਿਤਾਭ ਬੱਚਨ ਭਾਰਤ ਦੀ ਪ੍ਰਸਿੱਧ ਕ੍ਰਿਪੋਟ ਕਰੰਸੀ ਐਕਸਚੇਂਜ ਕੁਆਈਨ ਡੀ. ਸੀ. ਐਕਸ. ਦਾ ਪ੍ਰਚਾਰ ਕਰਦੇ ਨਜ਼ਰ ਆਉਣਗੇ। ਐਕਸਚੇਂਜ ਨੇ ਅਮਿਤਾਭ ਬੱਚਨ ਨੂੰ ਆਪਣੇ ਪਹਿਲੇ ਬ੍ਰਾਂਡ ਅੰਬੈਸਡਰ ਵਜੋਂ ਚੁਣਿਆ ਹੈ।

ਕੰਪਨੀ ਅਮਿਤਾਬ ਬੱਚਨ ਰਾਹੀਂ ਕ੍ਰਿਪਟੋ ਕਰੰਸੀ ਨੂੰ ਲੈ ਕੇ ਜਾਗਰੂਤਤਾ ਫੈਲਾਉਣ ਲਈ ਕੰਪਨੀ ਦੇ ਸੀ. ਈ. ਓ. ਸੁਮਿਤ ਗੁਪਤਾ ਨੇ ਕਿਹਾ ਕਿ ਅਮਿਤਾਭ ਬੱਚਨ ਨੇ ਹਾਲ ਹੀ ’ਚ ਆਪਣਾ ਖੁਦ ਦਾ ਨਾਨ ਫੰਜੀਬਲ ਟਾਕਨ (ਐੱਨ. ਐੱਫ. ਟੀ.) ਜਾਰੀ ਕੀਤਾ ਹੈ। ਲਿਹਾਜਾ ਅਮਿਤਾਭ ਬੱਚਨ ਕ੍ਰਿਪਟੋ ਕਰੰਸੀ ਨੂੰ ਲੈ ਕੇ ਖੁਦ ਜਾਗਰੂਕ ਹਨ ਅਤੇ ਉਨ੍ਹਾਂ ਦੇ ਚਿਹਰੇ ਕ੍ਰਿਪਟੋ ਨੂੰ ਲੈ ਕੇ ਉਨ੍ਹਾਂ ਦੀ ਜਾਣਕਾਰੀ ਦੇ ਦਮ ’ਤੇ ਕੰਪਨੀ ਕ੍ਰਿਪਟੋ ਦੇ ਨਵੇਂ ਯੂਜ਼ਰਸ ’ਚ ਜਾਗਰੂਕਤਾ ਫੈਲਾਉਣ ਦਾ ਕੰਮ ਕਰੇਗੀ।

ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਅਮਿਤਾਭ ਬੱਚਨ ਰਿਜ਼ਰਵ ਬੈਂਕ ਆਫ ਇੰਡੀਆ ਵਲੋਂ ਚਲਾਈ ਜਾਣ ਵਾਲੀ ਜਾਗਰੂਕਤਾ ਮੁਹਿੰਮ ਦਾ ਵੀ ਹਿੱਸਾ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਟ੍ਰਾਂਜੈਕਸ਼ਨ ਲਈ ਪ੍ਰੇਰਿਤ ਕਰਦੇ ਨਜ਼ਰ ਆਉਂਦੇ ਹਨ ਅਤੇ ਉਨ੍ਹਾਂ ਨੂੰ ਠੱਗੀ ਦੇ ਸ਼ਿਕਾਰ ਹੋਣ ਤੋਂ ਬਚਣ ਲਈ ਜਾਣਕਾਰੀ ਦਿੰਦੇ ਹਨ।

ਜ਼ਿਕਰਯੋਗ ਹੈ ਕਿ ਹਾਲ ਹੀ ’ਚ ਆਰ. ਬੀ. ਆਈ. ਦੇ ਸਾਬਕਾ ਗਵਰਨਰ ਡੀ. ਸੁਬਾਰਾਵ ਨੇ ਕ੍ਰਿਪਟੋ ਕਰੰਸੀ ਨੂੰ ਲੈ ਕੇ ਆਪਣੇ ਖਦਸ਼ੇ ਪ੍ਰਗਟਾਏ ਸਨ ਅਤੇ ਇਸ ਮਾਮਲੇ ’ਚ ਭਾਰਤ ਦੇ ਖਦਸ਼ਿਆਂ ਨੂੰ ਵੀ ਮੀਡੀਆ ਸਾਹਮਣੇ ਰੱਖਿਆ ਸੀ ਪਰ ਇਸ ਦੇ ਬਾਵਜੂਦ ਅਮਿਤਾਭ ਬੱਚਨ ਸੁਰੱਖਿਅਤ ਤਰੀਕੇ ਨਾਲ ਕ੍ਰਿਪਟੋ ਕਰੰਸੀ ’ਚ ਨਿਵੇਸ਼ ਕਰਨ ਦੇ ਤਰੀਕੇ ਦੱਸਦੇ ਨਜ਼ਰ ਆਉਣਗੇ।

ਜੈਬ ਪੇ ਨੇ ਲਾਂਚ ਕੀਤਾ ਗਲੋਬਲ ਕ੍ਰਿਪਟੋ ਇਲੈਕਟ੍ਰਾਨਿਕ ਡੈਸਕ
ਕ੍ਰਿਪਟੋ ਕਰੰਸੀ ’ਚ ਕਾਰੋਬਾਰ ਕਰਵਾਉਣ ਵਾਲੀ ਜੈਬ ਪੇ ਨੇ ਭਾਰਤ ਦਾ ਪਹਿਲਾ ਗਲੋਬਲ ਇਲੈਕਟ੍ਰਾਨਿਕ ਓਵਰ ਦਿ ਕਾਊਂਟਰ (ਓ. ਟੀ. ਸੀ.) ਡੈਸਕ ਲਾਂਚ ਕੀਤਾ ਹੈ। ਕ੍ਰਿਪਟੋ ’ਚ ਨਿਵੇਸ਼ ਕਰਨ ਵਾਲੇ ਵੱਡੇ ਨਿਵੇਸ਼ਕ ਅਤੇ ਸੰਸਥਾਗਤ ਨਿਵੇਸ਼ਕਾਂ ਨੂੰ ਧਿਆਨ ’ਚ ਰੱਖਦੇ ਹੋਏ ਓ. ਟੀ. ਸੀ. ਡੈਸਕ ਨੂੰ ਲਾਂਚ ਕੀਤਾ ਗਿਆ ਹੈ। ਇਸ ਡੈਸਕ ਦੀ ਮਦਦ ਨਾਲ ਕ੍ਰਿਪਟੋ ਦੇ ਵੱਡੇ ਨਿਵੇਸ਼ਕ ਇਕ ਕਲਿੱਕ ’ਤੇ ਵੱਡੇ ਵਾਲਿਊਮ ਦੇ ਸੌਦੇ ਕਰ ਸਕਣਗੇ।

ਰੀਡਰ ਅਲਰਟ : ਕ੍ਰਿਪਟੋ ਦੇ ਰੇਟ ਅੱਜ ਤੋਂ ਜਗ ਬਾਣੀ ’ਚ
ਸ਼ੇਅਰ ਬਾਜ਼ਾਰ, ਕਮੋਡਿਟੀ ਬਾਜ਼ਾਰ ਅਤੇ ਕਰੰਸੀ ਬਾਜ਼ਾਰ ਦੇ ਰੇਟ ਦੇ ਨਾਲ-ਨਾਲ ਜਗ ਬਾਣੀ ਦੇ ਪਾਠਕ ਅੱਜ ਤੋਂ ਕ੍ਰਿਪਟੋ ਕਰੰਸੀ ਦੇ ਰੇਟ ਵੀ ਜਗ ਬਾਣੀ ’ਚ ਦੇਖ ਸਕਣਗੇ। ਇਹ ਰੇਟ ਸੋਨਾ-ਚਾਂਦੀ ਦੇ ਬਾਜ਼ਾਰ ਭਾਅ ਦੇ ਕਾਲਮ ਦੇ ਹੇਠਾਂ ਦਿੱਤੇ ਜਾਣਗੇ ਅਤੇ ਇਸ ’ਚ ਬਿਟਕੁਆਈਨ ਤੋਂ ਇਲਾਵਾ ਈਥਰ ਅਤੇ ਕਾਰਡਾਨੋ ਦੇ ਰੋਜ਼ਾਨਾ ਰੇਟ ਇਕ ਵੱਖਰੇ ਕਾਲਮ ’ਚ ਦੇਖ ਸਕੋਗੇ।


author

Rakesh

Content Editor

Related News