ਭਾਰਤ ਤੋਂ ਕੌਫੀ ਬਰਾਮਦ 5.4 ਫ਼ੀਸਦੀ ਘੱਟ ਕੇ 3.77 ਲੱਖ ਟਨ ਹੋਈ
Thursday, Jan 25, 2024 - 01:11 PM (IST)
ਨਵੀਂ ਦਿੱਲੀ (ਭਾਸ਼ਾ)- ਰੋਬਸਟਾ ਕਾਫ਼ੀ ਦੀ ਬਰਾਮਦ ਦੀ ਖੇਪ ’ਚ ਗਿਰਾਵਟ ਕਾਰਨ 2023 ’ਚ ਭਾਰਤ ਦੀ ਕੌਫੀ ਬਰਾਮਦ 5.4 ਫ਼ੀਸਦੀ ਘੱਟ ਕੇ 3.77 ਲੱਖ ਟਨ ਰਹਿ ਗਈ ਹੈ। ਇਹ ਜਾਣਕਾਰੀ ਸਰਕਾਰੀ ਅੰਕੜਿਆਂ ਤੋਂ ਮਿਲੀ ਹੈ। ਭਾਰਤ ਨੇ 2022 ’ਚ 3.98 ਲੱਖ ਟਨ ਕੌਫੀ ਦੀ ਬਰਾਮਦ ਕੀਤੀ ਸੀ। ਭਾਰਤ ਕੌਫੀ ਦਾ ਏਸ਼ੀਆ ਦਾ ਤੀਜਾ ਸਭ ਤੋਂ ਵੱਡਾ ਉਤਪਾਦਕ ਅਤੇ ਬਰਾਮਦਕਾਰ ਦੇਸ਼ ਹੈ, ਜੋ ਕੌਫੀ ਦੀ ਅਰੇਬਿਕਾ ਅਤੇ ਰੋਬਸਟਾ ਕਿਸਮ ਨੂੰ ਉਗਾਉਂਦਾ ਹੈ।
ਇਹ ਵੀ ਪੜ੍ਹੋ - Air India ਨੂੰ ਸੁਰੱਖਿਆ ਉਲੰਘਣਾ ਕਰਨੀ ਪਈ ਮਹਿੰਗੀ, DGCA ਨੇ ਠੋਕਿਆ 1.10 ਕਰੋੜ ਰੁਪਏ ਦਾ ਜੁਰਮਾਨਾ
ਦੱਸ ਦੇਈਏ ਕਿ ਅਰੇਬਿਕਾ ਕੌਫੀ ਬੀਨ ’ਚ ਰੋਬਸਟਾ ਦੀ ਤੁਲਨਾ ’ਚ ਕੈਫੀਨ ਦੀ ਮਾਤਰਾ ਘੱਟ ਹੁੰਦੀ ਹੈ। ਅਰੇਬਿਕਾ ਦਾ ਸੁਆਦ ਮਿੱਠਾ ਹੁੰਦਾ ਹੈ, ਜਦੋਂਕਿ ਰੋਬਸਟਾ ਦਾ ਆਮ ਤੌਰ ’ਤੇ ਜ਼ਿਆਦਾਤਰ ਕੌੜਾ ਹੁੰਦਾ ਹੈ। ਭਾਰਤੀ ਕੌਫੀ ਬੋਰਡ ਦੇ ਤਾਜ਼ਾ ਅੰਕੜਿਆਂ ਅਨੁਸਾਰ ਰੋਬਸਟਾ ਕੌਫੀ ਬੀਨ ਦੀ ਬਰਾਮਦ ਸਾਲ 2023 ’ਚ 15 ਫ਼ੀਸਦੀ ਘੱਟ ਕੇ 1.87 ਲੱਖ ਟਨ ਰਹਿ ਗਈ, ਜੋ ਪਿਛਲੇ ਸਾਲ 2.20 ਲੱਖ ਟਨ ਸੀ। ਹਾਲਾਂਕਿ ਅਰੇਬਿਕਾ ਕੌਫੀ ਬੀਨ ਦੀ ਬਰਾਮਦ ਸਾਲ 2023 ’ਚ 5.79 ਫ਼ੀਸਦੀ ਵੱਧ ਕੇ 46,869 ਟਨ ਹੋ ਗਈ, ਜੋ ਪਿਛਲੇ ਸਾਲ 44,302 ਟਨ ਸੀ।
ਇਹ ਵੀ ਪੜ੍ਹੋ - SpiceJet ਦਾ ਧਮਾਕੇਦਾਰ ਆਫ਼ਰ, ਸਿਰਫ਼ 1622 'ਚ ਲੋਕ ਕਰਨ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ
ਅੰਕੜਿਆਂ ਮੁਤਾਬਕ ਇੰਸਟੈਂਟ ਕੌਫੀ ਦੀ ਬਰਾਮਦ ਵੀ 6.68 ਫ਼ੀਸਦੀ ਵੱਧ ਕੇ 1.42 ਲੱਖ ਟਨ ਹੋ ਗਈ। ਜੋ ਪਹਿਲਾਂ ਦੀ ਇਸੇ ਮਿਆਦ ’ਚ 1.33 ਲੱਖ ਟਨ ਸੀ। ਕੀਮਤ ਦੇ ਸਬੰਧ ’ਚ ਸਾਲ 2023 ਦੌਰਾਨ ਕੁੱਲ ਕੌਫੀ ਬਰਾਮਦ 9,580.58 ਕਰੋੜ ਰੁਪਏ ਦੀ ਹੋਈ। ਇਸ ਲਈ ਪ੍ਰਾਪਤੀ 2,54,104 ਰੁਪਏ ਪ੍ਰਤੀ ਟਨ ਸੀ। ਇਟਲੀ, ਰੂਸ, ਸੰਯੁਕਤ ਅਰਬ ਅਮੀਰਾਤ, ਜਰਮਨੀ ਅਤੇ ਤੁਰਕੀ ਭਾਰਤ ਲਈ ਮੁੱਖ ਕੌਫੀ ਬਰਾਮਦ ਦੇਸ਼ ਹਨ।
ਇਹ ਵੀ ਪੜ੍ਹੋ - Ram Mandir Ceremony: ਅੱਜ ਯਾਨੀ 22 ਜਨਵਰੀ ਨੂੰ ਪੈਦਾ ਹੋਣ ਵਾਲੇ ਬੱਚਿਆਂ ਦੀ ਰਾਸ਼ੀ ਹੋਵੇਗੀ ਖ਼ਾਸ, ਜਾਣੋ ਕਿਵੇਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8