ਜਲੰਧਰ ਪੁਲਸ ਦੀ ਵੱਡੀ ਸਫ਼ਲਤਾ, ਲਾਪਤਾ ਕੁੜੀ ਨੂੰ ਤੇਜ਼ੀ ਨਾਲ ਕੀਤਾ ਬਰਾਮਦ
Friday, Dec 27, 2024 - 03:54 PM (IST)
ਜਲੰਧਰ (ਕੁੰਦਨ, ਪੰਕਜ)- ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਸ ਨੇ ਪ੍ਰਭਾਵਸ਼ਾਲੀ ਅਤੇ ਜਵਾਬਦੇਹ ਪੁਲਿਸਿੰਗ ਵਿੱਚ ਇਕ ਹੋਰ ਮੀਲਪੱਥਰ ਸਥਾਪਤ ਕਰਦੇ ਹੋਏ ਇਕ ਲਾਪਤਾ ਨਾਬਾਲਗ ਕੁੜੀ ਨੂੰ ਤੇਜ਼ੀ ਨਾਲ ਬਰਾਮਦ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਵਿੱਚੋਂ ਇਕ 11 ਸਾਲਾ ਕੁੜੀ ਲਾਪਤਾ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਐੱਫ਼. ਆਈ. ਆਰ. ਨੰਬਰ 153 ਅਧੀਨ 137 (2)ਬੀ. ਐੱਨ. ਐੱਸ. ਥਾਣਾ ਡਿਵੀਜ਼ਨ ਨੰ.7, ਜਲੰਧਰ ਦਰਜ ਕਰ ਲਿਆ ਹੈ। ਸਵਪਨ ਸ਼ਰਮਾ ਨੇ ਦੱਸਿਆ ਕਿ ਬੱਚੇ ਦਾ ਪਤਾ ਲਗਾਉਣ ਲਈ ਸਮਰਪਿਤ ਪੁਲਸ ਅਤੇ ਤਕਨੀਕੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਪੈ ਰਹੇ ਮੀਂਹ ਨੇ ਠਾਰੇ ਲੋਕ, ਹੋਰ ਜ਼ੋਰ ਫੜੇਗੀ ਠੰਡ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਮਨੁੱਖੀ ਸੂਝਬੂਝ ਅਤੇ ਵਿਗਿਆਨਕ ਤਕਨੀਕ ਦੀ ਮਦਦ ਨਾਲ ਅਰਬਨ ਅਸਟੇਟ ਖੇਤਰ ਦੇ ਇਕ ਪਾਰਕ 'ਚ ਕੁੜੀ ਦਾ ਪਤਾ ਲਗਾਉਣ ਵਿੱਚ ਕਾਮਯਾਬ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਬੱਚੀ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਅਤੇ ਜਲਦੀ ਹੀ ਉਸ ਦੇ ਮਾਪਿਆਂ ਨਾਲ ਮਿਲਾਇਆ। ਸਵਪਨ ਸ਼ਰਮਾ ਨੇ ਸ਼ਹਿਰ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਅਪਰਾਧ ਨੂੰ ਨੱਥ ਪਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ।
ਇਹ ਵੀ ਪੜ੍ਹੋ- ਪੰਜਾਬ 'ਚ 11 ਕਤਲ ਕਰਨ ਵਾਲੇ ਸੀਰੀਅਲ ਕਿਲਰ ਬਾਰੇ ਵੱਡੇ ਖ਼ੁਲਾਸੇ, ਹੁਸ਼ਿਆਰਪੁਰ ਨਾਲ ਵੀ ਜੁੜੇ ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e