ਹੁਣ ਰਾਜਸਥਾਨ 'ਚ ਹੋਵੇਗੀ ਨਾਰੀਅਲ ਦੀ ਖੇਤੀ

Thursday, May 10, 2018 - 03:24 PM (IST)

ਰਾਜਸਥਾਨ—ਕੇਰਲ ਦੀ ਉਪਜ ਮੰਨੀ ਜਾਣ ਵਾਲੇ ਨਾਰੀਅਲ ਦੀ ਫਸਲ ਹੁਣ ਰਾਜਸਥਾਨ 'ਚ ਵੀ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਬਾ ਸਰਕਾਰ ਨੇ ਨਾ ਸਿਰਫ ਇਸ ਦੀ ਤਿਆਰੀ ਕਰ ਲਈ ਸਗੋਂ ਕੇਰਲ ਤੋਂ ਨਾਰੀਅਲ ਦੇ 400 ਪੌਦੇ ਵੀ ਮੰਗਵਾ ਲਏ ਹਨ। 
ਸੂਬੇ ਦੇ ਅਨਿਸ਼ਚਿਤ ਹਾਲਾਤਾਂ ਦੇ ਬਾਵਜੂਦ ਵੀ ਇਹ ਵੱਡੀ ਪਹਿਲ ਹੋਣ ਜਾ ਰਹੀ ਹੈ। ਨਾਰੀਅਲ ਅਤੇ ਸੁਪਾਰੀ ਦੀ ਖੇਤੀ ਦੀ ਤਕਨੀਕ ਜਾਣਨ ਲਈ ਪਿਛਲੇ ਦਿਨੀਂ ਅਧਿਕਾਰੀਆਂ ਦਾ ਇਕ ਦਲ ਕੇਰਲ ਗਿਆ ਸੀ ਜੋ ਉਥੋਂ ਸਿਖਲਾਈ ਹਾਸਲ ਕਰ ਵਾਪਸ ਆਇਆ ਹੈ। ਕੇਰਲ ਸਥਿਤ ਆਈ.ਸੀ.ਏ.ਆਰ. ਦੇ ਰਿਸਰਚ ਸੈਂਟਰ ਤੋਂ ਨਾਰੀਅਲ ਦੇ 400 ਪੌਦੇ ਰਾਜਸਥਾਨ ਲਗਾਏ ਜਾ ਚੁੱਕੇ ਹਨ ਜਿਨ੍ਹਾਂ ਟੋਂਕ ਦੇ ਥਡੋਲੀ ਸਥਿਤ ਸੈਂਟਰ ਆਫ ਐਕਸੀਲੈਂਸ 'ਤੇ ਰੋਪਿਆ ਜਾਵੇਗਾ। ਸੁਪਾਰੀ ਦੇ ਵੀ 400 ਪੌਦੇ ਕਰੀਬ ਇਕ ਮਹੀਨੇ ਬਾਅਦ ਰਾਜਸਥਾਨ ਲਿਆਏ ਜਾਣਗੇ। 
ਖੇਤੀਬਾੜੀ ਮੰਤਰੀ ਪ੍ਰਭੂਲਾਲ ਸੈਨੀ ਦਾ ਕਹਿਣਾ ਹੈ ਕਿ ਸ਼ੁਰੂਆਤ 'ਚ ਦੋ-ਦੋ ਹੈਕਟੇਅਰ ਖੇਤਰ 'ਚ ਨਾਰੀਅਲ ਅਤੇ ਸੁਪਾਰੀ ਦੀ ਪੈਦਾਵਾਰ ਕੀਤੀ ਜਾਵੇਗੀ। ਇਸ ਲਈ ਰਾਜਸਵ ਵਿਭਾਗ ਵਲੋਂ ਬੀਸਲਪੁਰ ਦੇ ਤਲ ਖੇਤਰ ਟੋਂਕ ਦੇ ਥਲੋਡੀ 'ਚ ਜ਼ਮੀਨ ਵਿਭਾਜਿਤ ਦੀਆਂ ਹੋਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਨਵਾਚਾਰ ਲਈ ਸੂਬਾ ਸਰਕਾਰ ਵਲੋਂ 10 ਕਰੋੜ ਦਾ ਬਜਟ ਉਪਲੱਬਧ ਕਰਵਾਇਆ ਗਿਆ ਹੈ।


Related News