ਕੋਕਾ-ਕੋਲਾ ਪੁਣੇ ਐਨਾਲਿਟੀਕਲ ਪ੍ਰਯੋਗਸ਼ਾਲਾ ਕਰੇਗੀ ਬੰਦ
Thursday, Jun 29, 2017 - 05:30 AM (IST)

ਨਵੀਂ ਦਿੱਲੀ —ਕੋਲਡ ਡ੍ਰਿੰਕ ਖੇਤਰ ਦੀ ਵੱਡੀ ਕੰਪਨੀ ਕੋਕਾ-ਕੋਲਾ ਨੇ ਆਪਣੇ ਮੂਲ ਕਾਰੋਬਾਰ 'ਤੇ ਧਿਆਨ ਵਧਾਉਣ ਦੀ ਆਪਣੀ ਰਣਨੀਤੀ ਤਹਿਤ ਪੁਣੇ ਦੀ ਯੂਰੇਸ਼ੀਆ ਐਨਾਲਿਟੀਕਲ ਸਰਵਿਸਜ਼ ਸੁਵਿਧਾ ਬੰਦ ਕਰਨ ਦਾ ਫੈਸਲਾ ਲਿਆ ਹੈ। ਇਹ ਕਦਮ ਫਰਵਰੀ, 2017 'ਚ ਘੋਸ਼ਿਤ ਕੋਕਾ ਕੋਲਾ ਪੁਨਰਗਠਨ ਯੋਜਨਾ ਤੋਂ ਬਾਅਦ ਚੁੱਕਿਆ ਗਿਆ ਹੈ। ਕੰਪਨੀ ਨੇ ਆਪਣੀ ਯੋਜਨਾ ਤਹਿਤ ਖੁਦ ਨੂੰ ਪੂਰਣ ਕੋਲਡ ਡ੍ਰਿੰਕ ਕੰਪਨੀ 'ਚ ਤਬਦੀਲ ਕਰਨ ਦਾ ਡਿਜ਼ਾਇਨ ਤਿਆਰ ਕੀਤਾ ਸੀ।
ਕੋਕਾ ਕੋਲਾ ਨੇ ਇਕ ਬਿਆਨ 'ਚ ਕਿਹਾ ਕਿ ਕੰਪਨੀ ਨੇ ਦੁਨੀਆਂ ਭਰ 'ਚ ਪ੍ਰਯੋਗਸ਼ਾਲਾ ਸੁਵਿਧਾਵਾਂ ਨੂੰ ਫਿਰ ਤੋਂ ਵਿਵਸਥਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਫਲਸਰੂਪ ਅਸੀਂ ਦਸੰਬਰ, 2017 ਤੋਂ ਪੁਣੇ ਪ੍ਰਯੋਗਸ਼ਾਲਾ ਸਥਾਨ ਪੀਰਾਣਗੁਟ 'ਚ ਸੰਚਾਲਨ ਬੰਦ ਕਰਨ ਦੀ ਯੋਜਨਾ ਬਣਾਈ ਹੈ। ਇਹ ਪ੍ਰਯੋਗਸ਼ਾਲਾ ਭਾਰਤ ਅਤੇ ਦੱਖਣੀ ਏਸ਼ੀਆ ਅਤੇ ਪੂਰਬੀ ਯੂਰਪ, ਦੱਖਣੀ ਯੂਰੇਸ਼ੀਆ ਅਤੇ ਪੱਛਮੀ ਏਸ਼ੀਆ 'ਚ ਕੋਕਾ ਕੋਲਾ ਸੰਚਾਲਨ ਨੂੰ ਐਨਾਲਿਟੀਕਲ ਅਤੇ ਤਕਨੀਕੀ ਸਹਿਯੋਗ ਪਹੁੰਚਾਉਣ ਲਈ ਸਾਲ 2010 'ਚ 2000 ਏਕੜ ਛੇਨ 'ਚ ਸਥਾਪਿਤ ਕੀਤੀ ਗਈ ਸੀ।