ਪੰਜਾਬ ਨੂੰ ਕੋਲਾ ਖਰੀਦ ਨਾਲ ਹੋਵੇਗੀ 800 ਕਰੋੜ ਦੀ ਬਚਤ
Tuesday, Aug 21, 2018 - 11:07 AM (IST)

ਨਵੀਂ ਦਿੱਲੀ—ਪੰਜਾਬ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਸੂਬੇ ਨੇ ਇਕ ਨਵੇਂ ਕਰਾਰ 'ਤੇ ਹਸਤਾਖਰ ਕੀਤੇ ਹਨ ਜਿਸ ਨਾਲ ਸੂਬਾ ਬਿਜਲੀ ਨਿਗਮ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਨੂੰ ਝਾਰਖੰਡ ਦੀਆਂ ਪਚਵਾੜਾ ਖਾਨਾਂ ਤੋਂ850 ਰੁਪਏ ਪ੍ਰਤੀ ਕਵਿੰਟਲ ਦੀ ਕੀਮਤ ਨਾਲ ਕੋਲਾ ਮਿਲੇਗਾ। ਪਹਿਲਾਂ ਪੀ.ਐੱਸ.ਪੀ.ਸੀ.ਐੱਲ. ਨੂੰ 2,000 ਰੁਪਏ ਪ੍ਰਤੀ ਕਵਿੰਟਲ ਦੀ ਕੀਮਤ ਨਾਲ ਕੋਲਾ ਮਿਲ ਰਿਹਾ ਸੀ। ਨਵੀਂ ਦਰ ਨਾਲ ਸੂਬੇ ਨੂੰ ਹਰ ਸਾਲ 800 ਕਰੋੜ ਰੁਪਏ ਦੀ ਬਚਤ ਹੋਵੇਗੀ। ਕਾਂਗੜ ਨੇ ਇਕ ਸਮਾਰੋਹ 'ਚ ਅਸਿਸਟੈਂਟ ਲਾਈਨਮੈਨਾਂ ਨੂੰ ਨਿਯੁਕਤ ਪੱਤਰ ਵਿਭਾਜਿਤ ਕੀਤੇ। ਇਸ ਮੌਕੇ 'ਤੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਘਰ-ਘਰ ਨੌਕਰੀ ਯੋਜਨਾ ਨਾਲ ਸੂਬੇ ਦੇ ਹਰ ਪਰਿਵਾਰ ਨੂੰ ਰੋਜ਼ਗਾਰ ਦਾ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੀ.ਪੀ.ਐੱਸ.ਸੀ.ਐੱਲ. ਨੇ 2,800 ਅਸਿਸਟੈਂਟ ਲਾਈਨਮੈਨਾਂ, 300 ਜੂਨੀਅਰ ਇੰਜੀਨੀਅਰਾਂ ਅਤੇ 248 ਸਭ ਸਟੇਸ਼ਨ ਅਸਿਸਟੈਂਟਾਂ ਨੂੰ ਨਿਯੁਕਤ ਕੀਤਾ ਹੈ। ਨਾਲ ਹੀ 698 ਅਸਾਮੀਆਂ ਨੂੰ ਵੀ ਅਨੁਕੰਪਾ ਦੇ ਆਧਾਰ 'ਤੇ ਨੌਕਰੀ ਦਿੱਤੀ ਹੈ। ਛੇਤੀ ਹੀ 338 ਲੋਅਰ ਡਿਵੀਜ਼ਨ ਕਲਰਕਾਂ ਦੀ ਭਰਤੀ ਕੀਤੀ ਜਾਵੇਗੀ। ਪੀ.ਐੱਸ.ਪੀ.ਸੀ.ਐੱਲ. ਦੀਆਂ ਉਪਲੱਬਧੀਆਂ ਦੀ ਚਰਚਾ ਕਰਦੇ ਹੋਏ ਕਾਂਗੜ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਦੇ ਮੁਤਾਬਕ ਨਿਗਮ ਉਪਭੋਗਤਾਵਾਂ ਦੇ ਅਨੁਕੂਲ ਯੋਜਨਾਵਾਂ ਅਤੇ ਸੁਵਿਧਾਵਾਂ ਨੂੰ ਲਾਗੂ ਕਰਨ ਦੇ ਲਈ ਰੁਕਾਵਟ ਹੈ।
ਟਿਊਬਵੈੱਲ ਕਨੈਕਸ਼ਨਾਂ ਦੀ ਮਲਕੀਅਤ 'ਚ ਬਦਲਾਅ ਦੇ ਲਈ ਪੂਰੇ ਸੂਬੇ 'ਚ ਕੈਂਪ ਆਯੋਜਤ ਕੀਤੇ ਗਏ ਹਨ। ਇਨ੍ਹਾਂ ਕੈਂਪਾਂ 'ਚ ਕਿਸਾਨਾਂ ਨੂੰ ਨਾਂ 'ਚ ਬਦਲਾਅ ਦੇ ਲÎਈ ਵਿਸ਼ੇਸ਼ ਸੁਵਿਧਾ ਦਿੱਤੀ ਗਈ ਹੈ। ਇਸ ਨਾਲ ਕਿਸਾਨਾਂ ਨੂੰ ਸਰਕਾਰੀ ਦਫਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਉਨ੍ਹਾਂ ਕਿਹਾ ਕਿ ਨਿਗਮ ਸਾਰੀਆਂ ਸ਼੍ਰੇਣੀਆਂ ਦੇ ਬਿਜਲੀ ਉਪਭੋਗਤਾਵਾਂ ਨੂੰ 24 ਘੰਟੇ ਬਿਜਲੀ ਦੀ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਿਗਮ ਨੇ ਹਾਲ ਹੀ 'ਚ ਉਪਭੋਗਤਾਵਾਂ ਦੇ ਲਈ ਕੁਜ ਨਵੀਂਆਂ ਸੁਵਿਧਾਵਾਂ ਅਤੇ ਯੋਜਨਾਵਾਂ ਲਾਗੂ ਕੀਤੀਆਂ ਹਨ ਜਿਸ 'ਚ ਸਵੈ-ਇੱਛਕ ਘੋਸ਼ਣਾ ਯੋਜਨਾ ਅਤੇ ਇਕਮੁਸ਼ਤ ਨਿਪਟਾਨ ਯੋਜਨਾ ਸ਼ਾਮਲ ਹੈ।