ਕੋਲ ਇੰਡੀਆ ਦੀ ਬਿਜਲੀ ਖੇਤਰ ਨੂੰ ਈ-ਨੀਲਾਮੀ ਜ਼ਰੀਏ ਕੋਲਾ ਵੰਡ ਅਪ੍ਰੈਲ-ਅਗਸਤ ’ਚ 8.4 ਫੀਸਦੀ ਵਧੀ
Sunday, Oct 04, 2020 - 10:31 PM (IST)
ਨਵੀਂ ਦਿੱਲੀ, (ਭਾਸ਼ਾ)- ਕੋਲ ਇੰਡੀਆ ਦੀ ਬਿਜਲੀ ਖੇਤਰ ਨੂੰ ਅਪ੍ਰੈਲ ਤੋਂ ਅਗਸਤ ਦੀ ਮਿਆਦ ’ਚ ਈ-ਨੀਲਾਮੀ ਜ਼ਰੀਏ ਕੋਲੇ ਦੀ ਵੰਡ 8.4 ਫੀਸਦੀ ਵੱਧ ਕੇ 79.4 ਲੱਖ ਟਨ ’ਤੇ ਪਹੁੰਚ ਗਈ। ਕੋਲਾ ਮੰਤਰਾਲਾ ਵੱਲੋਂ ਕੈਬਨਿਟ ਨੂੰ ਦਿੱਤੇ ਗਏ ਮਹੀਨਾਵਾਰ ਬਿਊਰੇ ’ਚ ਇਹ ਜਾਣਕਾਰੀ ਦਿੱਤੀ ਗਈ ਹੈ।
ਜਨਤਕ ਖੇਤਰ ਦੀ ਕੰਪਨੀ ਨੇ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ’ਚ ਬਿਜਲੀ ਖੇਤਰ ਨੂੰ ਈ-ਨੀਲਾਮੀ ਜ਼ਰੀਏ 73.2 ਲੱਖ ਟਨ ਕੋਲੇ ਦੀ ਵੰਡ ਕੀਤੀ ਸੀ । ਕੋਲ ਇੰਡੀਆ ਨੇ ਕਿਹਾ ਕਿ ਅਗਸਤ ’ਚ ਇਸ ਯੋਜਨਾ ਤਹਿਤ ਕੋਈ ਕੋਲੇ ਦੀ ਵੰਡ ਨਹੀਂ ਕੀਤੀ ਗਈ। ਅਗਸਤ, 2019-20 ’ਚ ਬਿਜਲੀ ਖੇਤਰ ਨੂੰ ਕੰਪਨੀ ਵੱਲੋਂ 6.2 ਲੱਖ ਟਨ ਕੋਲੇ ਦੀ ਵੰਡ ਕੀਤੀ ਗਈ ਸੀ। ਈ-ਨੀਲਾਮੀ ਜ਼ਰੀਏ ਕੋਲੇ ਦੀ ਵੰਡ ਦਾ ਮਕਸਦ ਅਜਿਹੇ ਖਪਤਕਾਰਾਂ ਨੂੰ ਕੋਲਾ ਉਪਲਬਧ ਕਰਵਾਉਣਾ ਹੈ, ਜੋ ਲੰਮੀ ਮਿਆਦ ਉਦਾਹਰਣ ਇਕ ਸਾਲ ਲਈ ਕੋਲੇ ਦੀ ਸੁਨਿਸ਼ਚਿਤ ਸਪਲਾਈ ਚਾਹੁੰਦੇ ਹਨ।