ਕੋਲ ਇੰਡੀਆ ਕਰੇਗੀ 9,000 ਲੋਕਾਂ ਦੀ ਭਰਤੀ

09/18/2019 11:20:23 AM

ਕੋਲਕਾਤਾ—ਮੌਜੂਦਾ ਸਮੇਂ 'ਚ ਜਦੋਂ ਹੌਲੀ ਅਰਥਵਿਵਸਥਾ ਨੇ ਕੰਪਨੀਆਂ ਨੂੰ ਸੈਕਟਰਾਂ 'ਚੋਂ ਮਨੁੱਖੀ ਸ਼ਕਤੀ ਨੂੰ ਘੱਟ ਕਰਨ ਲਈ ਪ੍ਰੇਰਿਤ ਕੀਤਾ ਸੀ, ਉੱਧਰ ਕੋਲ ਇੰਡੀਆ 9,000 ਲੋਕਾਂ ਨੂੰ ਨੌਕਰੀ ਦੇਣ ਦੀ ਯੋਜਨਾ ਬਣਾ ਰਹੀ ਹੈ।
ਇਹ ਇਕ ਦਹਾਕੇ 'ਚ ਸੂਬੇ ਵਲੋਂ ਸੰਚਾਲਿਤ ਮਾਈਨਿੰਗ ਅਤੇ ਇਸ ਦੀਆਂ ਸਹਾਇਕ ਕੰਪਨੀਆਂ ਵਲੋਂ ਸਭ ਤੋਂ ਵੱਡੀ ਭਰਤੀ ਮੁਹਿੰਮ ਹੋਵੇਗੀ। ਹਾਲਾਂਕਿ ਅਧਿਕਾਰੀਆਂ ਨੂੰ ਹੋਲਡਿੰਗ ਕੰਪਨੀਆਂ ਵਲੋਂ ਚੁਣਿਆ ਜਾਂਦਾ ਹੈ, ਕਰਮਚਾਰੀ ਅਤੇ ਤਕਨੀਕੀ ਕਰਮਚਾਰੀਆਂ ਨੂੰ ਇਸ ਦੀਆਂ ਅੱਠ ਸਹਾਇਕ ਕੰਪਨੀਆਂ ਵਲੋਂ ਭਰਤੀ ਕੀਤਾ ਜਾਂਦਾ ਹੈ।
ਕੋਲ ਇੰਡੀਆ ਇਕ ਸਾਲ ਵਿਚ ਹੀ ਬਹੁਤ ਸਾਰੇ ਅਧਿਕਾਰੀਆਂ ਦੀ ਭਰਤੀ ਕਰ ਰਿਹਾ ਹੈ, ਕਈ ਦਹਾਕਿਆਂ ਤੋਂ ਖਾਲੀ ਪਈਆਂ ਅਸਾਮੀਆਂ ਨੂੰ ਤੇਜ਼ੀ ਨਾਲ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੋਲ ਇੰਡੀਆ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਕ ਸਾਲ ਵਿਚ ਅਸੀਂ ਲਗਭਗ 1200 ਲੋਕਾਂ ਨੂੰ ਭਰਤੀ ਕੀਤਾ ਹੈ। ਦੁਨੀਆ ਦਾ ਸਭ ਤੋਂ ਵੱਡਾ ਕੋਲਾ ਉਤਪਾਦਕ ਵੀ ਭਾਰਤ ਦਾ ਸਭ ਤੋਂ ਵੱਡਾ ਸਰਵਜਨਿਕ ਖੇਤਰ ਹੈ। ਭਾਰਤੀ ਰੇਲਵੇ ਵਿਚ ਲਗਭਗ 28000 ਕਰਮਚਾਰੀ ਨੌਕਰੀ ਕਰ ਰਹੇ ਹਨ। ਜਿਨ੍ਹਾਂ ਵਿਚ ਲਗਭਗ 18000 ਅਧਿਕਾਰੀ ਹਨ।
'ਕੋਲ ਇੰਡੀਆ' ਲਗਭਗ 4000 ਅਧਿਕਾਰੀਆਂ ਦੀ ਭਰਤੀ ਦੀ ਯੋਜਨਾ ਬਣਾ ਰਿਹਾ ਹੈ। ਜੂਨੀਅਰ ਵਰਗ ਦੇ ਲਗਭਗ 900 ਅਧਿਕਾਰੀ ਇਸ਼ਤਿਹਾਰਾਂ ਰਾਹੀਂ ਅਤੇ ਇੰਟਰਵਿਊ ਰਾਹੀਂ ਭਰਤੀ ਕੀਤੇ ਜਾਣਗੇ। ਜਦਕਿ 400 ਨੂੰ ਕੈਂਪਸ ਰਾਹੀਂ ਭਰਤੀ ਕੀਤਾ ਜਾਵੇਗਾ ਅਤੇ 100 ਦੀ ਤਾਇਨਤੀ ਮੈਡੀਕਲ ਅਫਸਰਾਂ ਵਜੋਂ ਹੋਵੇਗੀ। ਅਧਿਕਾਰੀ ਮੁਤਾਬਕ ਕੋਲ ਇੰਡੀਆ ਪਹਿਲਾਂ ਹੀ 400 ਅਧਿਕਾਰੀਆਂ ਦੀ ਭਰਤੀ ਕਰ ਚੁੱਕਾ ਹੈ ਜਿਨ੍ਹਾਂ ਵਿਚੋਂ ਜ਼ਿਆਦਾਤਰ ਡਾਕਟਰ ਹਨ। ਜਦਕਿ 75 ਹੋਰ ਅਧਿਕਾਰੀਆਂ ਦੀ ਜਲਦ ਹੀ ਭਰਤੀ ਹੋਣ ਜਾ ਰਹੀ ਹੈ।


Aarti dhillon

Content Editor

Related News