ਕੋਲ ਇੰਡੀਆ ਦੀ ਅਪ੍ਰੈਲ ''ਚ ਕੋਲਾ ਸਪਲਾਈ ਛੇ ਫੀਸਦੀ ਵੱਧ ਕੇ 4.53 ਕਰੋੜ ਟਨ

05/29/2017 8:10:58 AM

ਨਵੀਂ ਦਿੱਲੀ—ਜਨਤਕ ਖੇਤਰ ਦੀ ਕੋਲਾ ਕੰਪਨੀ ਕੋਲ ਇੰਡੀਆ ਦੀ ਅਪ੍ਰੈਲ 'ਚ ਕੋਲਾ ਸਪਲਾਈ ਛੇ ਫੀਸਦੀ ਵੱਧ ਕੇ 4.53 ਕਰੋੜ ਟਨ ਰਹੀ। ਅਪ੍ਰੈਲ 2016 'ਚ ਇਹ ਅੰਕੜਾ 4.27 ਕਰੋੜ ਟਨ ਸੀ। ਇਹ ਜਾਣਕਾਰੀ ਸਰਕਾਰ ਨੇ ਆਪਣੇ ਨਵੇਂ ਅੰਕੜਿਆਂ 'ਚ ਦਿੱਤੀ ਹੈ। ਘਰੇਲੂ ਕੋਲਾ ਉਤਪਾਦਨ ਦਾ 80 ਫੀਸਦੀ ਤੋਂ ਜ਼ਿਆਦਾ ਕੋਲ ਇੰਡੀਆ ਉਤਪਾਦਿਤ ਕਰਦੀ ਹੈ। ਸਿੰਗਰੇਨੀ ਕੋਲਰੀਜ਼ ਕੰਪਨੀ ਦਾ ਅਪ੍ਰੈਲ 'ਚ ਉਤਪਾਦਨ ਪਿਛਲੇ ਸਾਲ ਦੇ ਇਸ ਸਮੇਂ ਦੇ ਮੁਕਾਬਲੇ  15.7 ਫੀਸਦੀ ਵੱਧ ਕੇ 54 ਲੱਖ ਟਨ ਰਿਹਾ ਹੈ। ਇਹ ਸਪਲਾਈ ਅਜਿਹੇ ਸਮੇਂ 'ਚ ਵਧੀ ਹੈ ਜਦੋਂ ਬਿਜਲੀ ਖੇਤਰ ਵਲੋਂ ਕੋਲੇ ਦੀ ਮੰਗ ਵੀ ਵਧੀ ਹੈ।
ਕੋਲਾ ਸਕੱਤਰ ਸੁਸ਼ੀਲ ਕੁਮਾਰ ਨੇ ਪਹਿਲਾਂ ਵੀ ਕਿਹਾ ਸੀ ਕਿ ਦਸੰਬਰ ਤੋਂ ਹੁਣ ਤੱਕ ਬਿਜਲੀ ਖੇਤਰ ਵਲੋਂ ਕੋਲੇ ਦੀ ਮੰਗ ਵਧੀ ਹੈ। ਵਰਣਨਯੋਗ ਹੈ ਕਿ ਕੋਲ ਇੰਡੀਆ 2020 ਤੱਕ ਇਕ ਅਰਬ ਟਨ ਉਤਪਾਦਨ ਦਾ ਟੀਚਾ ਲੈ ਕੇ ਚੱਲ ਰਹੀ ਹੈ।  


Related News