ਸਾਲ 2030 ਤੱਕ CNG-PNG ਨੈੱਟਵਰਕ ਦਾ ਹੋਵੇਗਾ ਵਿਸਥਾਰ 1.2 ਲੱਖ ਕਰੋੜ ਖਰਚ ਕੀਤੇ ਜਾਣਗੇ

08/26/2019 4:48:13 PM

ਨਵੀਂ ਦਿੱਲੀ — ਸਰਕਾਰ ਦੇਸ਼ ਦੀ ਊਰਜਾ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਤੇਜ਼ੀ ਨਾਲ ਕੰਮ ਕਰ ਰਹੀ ਹੈ। ਕੇਂਦਰ ਸਰਕਾਰ ਦੇਸ਼ ਦੇ ਹਰ ਇਕ ਘਰ ਤੱਕ ਐਲ.ਪੀ.ਜੀ. ਸਿਲੰਡਰ ਪਹੁੰਚਾਉਣ ਦੇ ਬਾਅਦ ਹੁਣ ਉਸਦੀ ਫਿਲਿੰਗ ਲਈ ਕੰਮ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਗ੍ਰੀਨ ਐਨਰਜੀ ਨੂੰ ਵਾਧਾ ਦੇਣ ਲਈ ਸੀ.ਐਨ.ਜੀ. ਦੀ ਉਪਲੱਬਧਤਾ ਵੀ ਵਧਾਈ ਜਾਵੇਗੀ। ਤਾਂ ਜੋ ਗਾਹਕਾਂ ਨੂੰ ਗੈਸ ਭਰਵਾਉਣ ਲਈ ਲਾਈਨਾਂ 'ਚ ਨਾ ਲੱਗਣਾ ਪਵੇ ਅਤੇ ਇਸ ਦੇ ਨਾਲ ਹੀ ਭੋਜਨ ਬਣਾਉਣ ਲਈ ਸਮਾਂ ਨਾ ਬਰਬਾਦ ਕਰਨਾ ਪਵੇ। 

300 ਜਿਲਿਆਂ ਤੱਕ ਹੋਵੇਗਾ ਵਿਸਥਾਰ

ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਸਰਕਾਰ ਸਾਲ 2030 ਤੱਕ ਦੇਸ਼ ਦੇ 300 ਜ਼ਿਲਿਆਂ 'ਚ ਵੱਡੇ ਪੈਮਾਨੇ 'ਤੇ ਸੀ.ਐਨ.ਜੀ. ਗੈਸ ਫਿਲਿੰਗ ਸਟੇਸ਼ਨ ਅਤੇ ਕੁਕਿੰਗ ਗੈਸ ਦੀ ਸਪਲਾਈ ਪਾਈਪਲਾਈਨ ਦਾ ਵਿਸਥਾਰ ਕਰੇਗੀ। ਇਸ ਲਈ ਸਰਕਾਰ ਦੀ ਆਉਣ ਵਾਲੇ 10 ਸਾਲਾਂ 'ਚ 1.2 ਲੱਖ ਕਰੋੜ ਰੁਪਏ ਖਰਚ ਕਰਨ ਦੀ ਯੋਜਨਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਪਿਛਲੇ ਸਾਲ 'ਚ ਰਿਟੇਲ ਸੀ.ਐਨ.ਜੀ. ਅਤੇ ਪਾਈਪ ਗੈਸ ਦੇ ਲਾਇਸੈਂਲ ਜਾਰੀ ਕੀਤੇ। ਇਸ ਨਾਲ ਸਿਟੀ ਗੈਸ ਨੈਟਵਰਕ ਦੀ ਪਹੁੰਚ ਦੇਸ਼ੀ ਦੀ 70 ਫੀਸਦੀ ਆਬਾਦੀ ਤੱਕ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੰਜ ਸਾਲ ਪਹਿਲਾਂ ਦੇਸ਼ 'ਚ 34 ਸਿਟੀ ਗੈਸ ਨੈਟਵਰਕ ਸਨ ਜਿਹੜੇ ਕਿ ਹੁਣ ਵਧ ਕੇ 228 ਹੋ ਗਏ ਹਨ। ਸਿਟੀ ਗੈਸ ਦਾ ਦਾਇਰਾ 406 ਜ਼ਿਲਿਆ ਤੱਕ ਫੈਲ ਚੁੱਕਾ ਹੈ। 

ਪਿਛਲੇ 5 ਸਾਲਾਂ ਵਿਚ CNG ਫਿਲਿੰਗ ਸਟੇਸ਼ਨਾਂ ਦੀ ਸੰਖਿਆ 938 ਤੋਂ ਵਧ ਕੇ 1769 ਹੋ ਗਈ ਹੈ, ਜਿਹੜੀ ਕਿ ਸਾਲ 2030 ਤੱਕ ਵਧ ਕੇ 10 ਹਜ਼ਾਰ ਤੱਕ ਹੋ ਜਾਵੇਗੀ। ਅਜਿਹੇ 'ਚ CNG ਨਾਲ ਚੱਲਣ ਵਾਲੇ ਵਾਹਨਾਂ ਦੀ ਸੰਖਿਆ 2 ਕਰੋੜ ਰੁਪਏ ਤੋਂ ਜ਼ਿਆਦਾ ਹੋ ਸਕਦੀ ਹੈ।
 


Related News