ਕੱਪੜਾ ਮਿੱਲ ਸੰਘਾਂ ਨੇ ਸਰਕਾਰ ਨੂੰ ਵਿੱਤੀ ਮਦਦ ਦੀ ਕੀਤੀ ਅਪੀਲ

Sunday, Jan 07, 2024 - 02:08 PM (IST)

ਕੱਪੜਾ ਮਿੱਲ ਸੰਘਾਂ ਨੇ ਸਰਕਾਰ ਨੂੰ ਵਿੱਤੀ ਮਦਦ ਦੀ ਕੀਤੀ ਅਪੀਲ

ਮੁੰਬਈ (ਭਾਸ਼ਾ) – ਕੱਪੜਾ ਮਿੱਲ ਸੰਘਾਂ ਨੇ ਗੁਣਵੱਤਾ ਕੰਟਰੋਲ ਮੁੱਦਿਆਂ ਨਾਲ ਐਕਸਪੋਰਟ ਵਿਚ ਮੰਦੀ ਕਾਰਨ ਚੱਲ ਰਹੇ ਸੰਕਟ ਨਾਲ ਨਜਿੱਠਣ ਵਿਚ ਮਦਦ ਲਈ ਸਰਕਾਰ ਨੂੰ ਵਿੱਤੀ ਰਾਹਤ ਦੇਣ ਦੀ ਅਪੀਲ ਕੀਤੀ ਹੈ। ਕੱਪੜਾ ਮਿੱਲ ਸੰਘਾਂ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਆਪਣੀ ਇਕ ਅਪੀਲ ਵਿਚ ਕਿਹਾ ਕਿ ਯੂਕ੍ਰੇਨ-ਰੂਸ ਸੰਘਰਸ਼ ਅਤੇ ਇਜ਼ਰਾਈਲ-ਹਮਾਸ ਜੰਗ ਵਰਗੇ ਬਾਹਰੀ ਕਾਰਕਾਂ ਕਾਰਨ ਐਕਸਪੋਰਟ, ਖਾਸ ਕਰ ਕੇ ਕਪਾਹ ’ਤੇ ਆਧਾਰਿਤ ਖੇਤਰ ਵਿਚ ਮੰਦੀ ਆਉਣ ਨਾਲ ਉਦਯੋਗ ਗੰਭੀਰ ਵਿੱਤੀ ਸੰਕਟ ’ਚੋਂ ਲੰਘ ਰਿਹਾ ਹੈ।

ਇਹ ਵੀ ਪੜ੍ਹੋ :     ਕੀ ਹੁਣ WhatsApp ਦੀ ਵਰਤੋਂ ਕਰਨ 'ਤੇ ਲੱਗਣਗੇ ਪੈਸੇ?

ਮਿੱਲ ਸੰਗਠਨਾਂ ਨੇ ਕਿਹਾ ਕਿ ਗਲੋਬਲ ਸੰਘਰਸ਼ਾਂ ਦੇ ਲੰਬੀ ਮਿਆਦ ਦੇ ਆਰਥਿਕ ਪ੍ਰਭਾਵ, ਕਪਾਹ ’ਤੇ 11 ਫੀਸਦੀ ਇੰਪੋਰਟ ਡਿਊਟੀ ਹੋਣ ਅਤੇ ਮਨੁੱਖ ਨਿਰਮਿਤ ਫਾਈਬਰ (ਐੱਮ. ਐੱਮ. ਐੱਫ.) ਦੇ ਗੁਣਵੱਤਾ ਕੰਟਰੋਲ ਹੁਕਮਾਂ ਨਾਲ ਸਬੰਧਤ ਮੁੱਦਿਆਂ ਕਾਰਨ ਉਨ੍ਹਾਂ ਦੀ ਸਮਰੱਥਾ ਵਰਤੋਂ ’ਚ ਗਿਰਾਵਟ ਆਈ ਹੈ। ਉਨ੍ਹਾਂ ਦਾ ਸਮਰੱਥਾ ਦਾ ਇਸਤੇਮਾਲ ਇਕ ਸਾਲ ਤੋਂ 50 ਫੀਸਦੀ ਤੋਂ ਲੈ ਕੇ 70 ਫੀਸਦੀ ਤੱਕ ਡਿੱਗ ਗਿਆ ਹੈ। ਮਿੱਲ ਸੰਗਠਨਾਂ ਮੁਤਾਬਕ ਇਸ ਸਥਿਤੀ ’ਚ ਕਈ ਕਤਾਈ ਮਿੱਲਾਂ, ਖਾਸ ਕਰ ਕੇ ਛੋਟੇ ਅਤੇ ਦਰਮਿਆਨੇ ਪੱਧਰ ਦੀਆਂ ਮਿੱਲਾਂ ਨੂੰ ਗੰਭੀਰ ਵਿੱਤੀ ਤਨਾਅ ਵਿਚ ਪਾ ਦਿੱਤਾ ਹੈ, ਜਿਸ ਨਾਲ ਉਹ ਕਰਜ਼ਾ ਅਦਾ ਕਰਨ ਅਤੇ ਸਥਾਈ ਖਰਚਿਆਂ ਦੀ ਭਰਪਾਈ ’ਚ ਅਸਮਰੱਥ ਹੋ ਗਈਆਂ ਹਨ।

ਇਹ ਵੀ ਪੜ੍ਹੋ :    TV ਦੇ ਸ਼ੌਕੀਣਾਂ ਲਈ ਵੱਡਾ ਝਟਕਾ, ਚੈਨਲਾਂ ਦੀਆਂ ਕੀਮਤਾਂ ’ਚ ਹੋਇਆ ਭਾਰੀ ਵਾਧਾ

ਇਨ੍ਹਾਂ ਚੁਣੌਤੀਆਂ ਨੂੰ ਦੇਖਦੇ ਹੋਏ ਕੱਪੜਾ ਮਿੱਲ ਸੰਘਾਂ ਨੇ ਵਿੱਤ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਬੈਂਕਿੰਗ ਖੇਤਰ ਨੂੰ ਇਕ ਵਿਸ਼ੇਸ਼ ਮਾਮਲਾ ਮੰਨ ਕੇ ਇਸ ਉਦਯੋਗ ਨੂੰ ਵਿੱਤੀ ਸਹਾਇਤਾ ਉਪਾਅ ਦਾ ਵਿਸਥਾਰ ਕਰਨ ਦੀ ਸਲਾਹ ਦੇਣ ਅਤੇ ਮੂਲ ਕਰਜ਼ੇ ਦੀ ਰਕਮ ਦੇ ਭੁਗਤਾਨ ਲਈ ਇਕ ਸਾਲ ਦੀ ਮੋਹਲਤ ਦੇਣ। ਭਾਰਤੀ ਕੱਪੜਾ ਉਦਯੋਗ ਸੰਘ (ਸਿਟੀ) ਦੇ ਚੇਅਰਮੈਨ ਰਾਕੇਸ਼ ਮਹਿਰਾ ਨੇ ਕਿਹਾ ਕਿ ਅਸੀਂ ਵਿੱਤ ਮੰਤਰੀ ਨੂੰ ਅਪੀਲ ਕਰਦੇ ਹਾਂ ਕਿ ਕਤਾਈ ਖੇਤਰ ’ਚ ਅਚਾਨਕ ਆਏ ਸੰਕਟ ਨੂੰ ਘਟਾਉਣ, ਕਈ ਲੱਖ ਲੋਕਾਂ ਦੀ ਨੌਕਰੀ ਜਾਣ ਤੋਂ ਰੋਕਣ, ਬਾਜ਼ਾਰ ਹਿੱਸੇਦਾਰੀ ਬਣਾਈ ਰੱਖਣ ਅਤੇ ਨਿਰਧਾਰਤ ਬਰਾਮਦ ਟੀਚਿਆਂ ਨੂੰ ਹਾਸਲ ਕਰਨ ਲਈ ਸਾਡੀ ਸਥਿਤੀ ’ਤੇ ਵਿਚਾਰ ਕਰੋ।

ਇਹ ਵੀ ਪੜ੍ਹੋ :    ਸੋਨੇ ਨੇ ਨਿਵੇਸ਼ਕਾਂ ਨੂੰ ਕੀਤਾ ਮਾਲਾਮਾਲ, ਜਾਣੋ ਅਗਲੇ ਦੋ ਸਾਲਾਂ ਲਈ Gold ਕਿੰਨਾ ਦੇ ਸਕਦੈ ਰਿਟਰਨ

ਇਹ ਵੀ ਪੜ੍ਹੋ :    ਯਾਤਰੀਆਂ ਦੀ ਸੁਰੱਖ਼ਿਆ 'ਚ ਵੱਡਾ ਘਾਣ, US Airline ਨੇ ਜਾਂਚ ਦੀ ਕੀਤੀ ਮੰਗ, ਚੁੱਕਿਆ ਵੱਡਾ ਕਦਮ

​​​​​​​ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News