ਈਸਾਈ ਆਗੂਆਂ ਵਲੋਂ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਕੇ ਦਸੰਬਰ ਮਹੀਨੇ ’ਚ ਚੋਣਾਂ ਨਾ ਕਰਵਾਉਣ ਦੀ ਅਪੀਲ
Monday, Dec 09, 2024 - 11:14 AM (IST)
ਗੁਰੂ ਕਾ ਬਾਗ (ਭੱਟੀ)- ਕ੍ਰਿਸਚੀਅਨ ਗਲੋਬਲ ਐਕਸ਼ਨ ਕਮੇਟੀ ਅਤੇ ਅੰਕੁਰ ਨਰੂਲਾ ਮਨਿਸਟਰੀ ਦੇ ਪ੍ਰਧਾਨ ਜਤਿੰਦਰ ਗੌਰਵ ਅਤੇ ਕੋਆਰਡੀਨੇਟਰ ਵਲੈਤ ਮਸੀਹ ਬੰਟੀ ਅਜਨਾਲਾ ਨੇ ਅੱਜ ਚੋਣ ਕਮਿਸ਼ਨ ਪੰਜਾਬ ਨੂੰ ਇਕ ਪੱਤਰ ਲਿਖ ਕੇ ਪੰਜਾਬ ਦੀਆਂ 5 ਨਗਰ ਨਿਗਮ ਅਤੇ 43 ਨਗਰ ਕੌਂਸਲ ਦੀਆਂ ਚੋਣਾਂ ਦਸੰਬਰ ਮਹੀਨੇ ਦੀ ਜਗ੍ਹਾ ਜਨਵਰੀ ਮਹੀਨੇ ਵਿਚ ਚੋਣਾਂ ਕਰਵਾਉਣ ਦੀ ਅਪੀਲ ਕੀਤੀ ਹੈ। ਉਕਤ ਆਗੂਆਂ ਨੇ ਕਿਹਾ ਕਿ ਕ੍ਰਿਸਮਿਸ ਦਾ ਤਿਉਹਾਰ ਮਸੀਹ ਭਾਈਚਾਰੇ ਦਾ ਇਕੋ ਇਕ ਤਿਉਹਾਰ ਹੈ, ਜਿਸ ਨੂੰ ਮਨਾਉਣ ਲਈ ਅਸੀਂ ਪੂਰਾ ਸਾਲ ਤਿਆਰੀਆਂ ਕਰਦੇ ਰਹਿੰਦੇ ਹਾਂ ਅਤੇ ਇਹ ਤਿਉਹਾਰ ਨਾਲ ਸਾਡੇ ਧਾਰਮਿਕ ਜਜ਼ਬਾਤ ਜੁੜੇ ਹੋਏ ਹਨ।
ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਸਾਰਿਆਂ ਲਈ ਫਰੀ ਹੋਈਆਂ ਇਹ ਬੱਸਾਂ, ਹੋ ਗਿਆ ਵੱਡਾ ਐਲਾਨ
ਉਨ੍ਹਾਂ ਅੱਗੇ ਕਿਹਾ ਕਿ ਦਸੰਬਰ ਦੀ 24 ਅਤੇ 25 ਦਸੰਬਰ ਨੂੰ ਪ੍ਰਭੂ ਯਿਸ਼ੂ ਮਸੀਹ ਜੀ ਦਾ ਜਨਮ ਦਿਹਾੜਾ ਹੈ। ਇਸ ਦਿਨ ਅਤੇ ਪੂਰਾ ਦਸੰਬਰ ਦਾ ਮਹੀਨਾ ਮਸੀਹ ਭਾਈਚਾਰਾ ਆਪਣੇ ਤਿਉਹਾਰ ਵਿਚ ਵਿਅਸਤ ਹੁੰਦੇ ਹਨ। ਮਸੀਹ ਭਾਈਚਾਰੇ ਨੇ ਲੋਕਤੰਤਰ ਵਿੱਚ ਹਮੇਸ਼ਾ ਯਕੀਨ ਰੱਖਿਆ ਗਿਆ ਹੈ ਅਤੇ ਹਮੇਸ਼ਾ ਇਲਕੇਸ਼ਨ ਕਮਿਸ਼ਨ ਵਲੋਂ ਦਿੱਤੇ ਚੋਣ ਪ੍ਰੋਗਰਾਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਹੈ ਤਾਂ ਕੇ ਦੇਸ਼ ਦੀ ਵਾਗਡੋਰ ਦੇਸ਼ ਹਿਤੂ ਲੋਕਾਂ ਵਿਚ ਦਿੱਤੀ ਜਾ ਸਕੇ ਸੋ ਸਾਡੇ ਧਾਰਮਿਕ ਮਹੀਨੇ ਨੂੰ ਦੇਖਦੇ ਹੋਏ ਇਹ ਚੋਣ ਪ੍ਰੋਗਰਾਮ ਥੋੜ੍ਹਾ ਅੱਗੇ ਪਾਇਆ ਜਾਵੇ ਤਾਂ ਕੇ ਸਾਡੇ ਮਸੀਹ ਨੂੰ ਮੰਨਣ ਵਾਲੇ ਮਤਦਾਤਾ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ ਅਤੇ ਨਾਲ ਹੀ ਤੁਹਾਡੇ ਵਲੋਂ ਦਿੱਤੇ ਚੋਣ ਪ੍ਰੋਗਰਾਮ ਦੀ ਗਰਿਮਾ ਬਣੀ ਰਹੇ।
ਇਹ ਵੀ ਪੜ੍ਹੋ- ਦਸੰਬਰ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8