ਅਡਾਣੀ ਦੇ ਕੋਲਾ ਖੋਦਾਈ ਪ੍ਰੋਜੈਕਟ ਦਾ ਰਸਤਾ ਸਾਫ਼

Friday, Aug 25, 2017 - 11:57 PM (IST)

ਅਡਾਣੀ ਦੇ ਕੋਲਾ ਖੋਦਾਈ ਪ੍ਰੋਜੈਕਟ ਦਾ ਰਸਤਾ ਸਾਫ਼

ਮੈਲਬੋਰਨ-ਭਾਰਤ ਦੀ ਪ੍ਰਮੁੱਖ ਖੋਦਾਈ ਕੰਪਨੀ ਅਡਾਣੀ ਸਮੂਹ ਦੇ ਕੋਲਾ ਖੋਦਾਈ ਪ੍ਰੋਜੈਕਟ ਦੇ ਸਾਹਮਣਿਓਂ 2 ਹੋਰ ਕਾਨੂੰਨੀ ਰੁਕਾਵਟਾਂ ਦੂਰ ਹੋ ਗਈਆਂ ਹਨ ਕਿਉਂਕਿ ਬ੍ਰਿਸਬੇਨ ਦੀ ਇਕ ਅਦਾਲਤ ਨੇ ਵਾਤਾਵਰਣ ਪ੍ਰੇਮੀਆਂ ਅਤੇ ਸਥਾਨਕ ਜ਼ਮੀਨ ਮਾਲਕਾਂ ਨਾਲ ਦਰਜ ਕੀਤੀਆਂ ਗਈਆਂ ਪਟੀਸ਼ਨਾਂ ਨੂੰ ਖਾਰਿਜ ਕਰ ਦਿੱਤਾ ਹੈ। ਬ੍ਰਿਸਬੇਨ 'ਚ ਸਮੂਹ ਅਦਾਲਤ ਦੀ ਸਾਰਾ ਬੈਂਚ ਨੇ ਆਸਟ੍ਰੇਲੀਅਨ ਕੰਜ਼ਰਵੇਸ਼ਨ ਫਾਊਂਡੇਸ਼ਨ (ਏ. ਸੀ. ਐੱਫ.) ਅਤੇ ਮੱਧ ਕਵੀਂਸਲੈਂਡ ਦੇ ਇਕ ਸਥਾਨਕ ਜ਼ਮੀਨ ਮਾਲਕ ਏਡਰੀਅਨ ਬੁਰਾਗੁੱਬਾ ਵੱਲੋਂ ਇਸ ਪ੍ਰੋਜੈਕਟ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨੂੰ ਖਾਰਿਜ ਕਰ ਦਿੱਤਾ ਹੈ।  
ਅਦਾਲਤ ਨੇ ਏ. ਸੀ. ਐੱਫ. ਵੱਲੋਂ ਸਮੂਹ ਅਦਾਲਤ ਦੇ ਪੁਰਾਣੇ ਫੈਸਲੇ ਦੇ ਖਿਲਾਫ ਦਰਜ ਕੀਤੀ ਗਈ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ। ਪਿਛਲੇ ਫੈਸਲੇ 'ਚ ਅਦਾਲਤ ਨੇ ਵਾਤਾਵਰਣ ਸੁਰੱਖਿਆ ਅਤੇ ਜੈਵ ਵੰਨ-ਸੁਵੰਨਤਾ ਕਾਨੂੰਨ ਦੇ ਤਹਿਤ ਵਾਤਾਵਰਣ ਮੰਤਰੀ ਵੱਲੋਂ ਦਿੱਤੀ ਗਈ ਮਨਜ਼ੂਰੀ ਨੂੰ ਬਰਕਰਾਰ ਰੱਖਿਆ ਸੀ। ਇਸ ਤੋਂ ਇਲਾਵਾ ਬੁਰਾਗੁੱਬਾ ਨੇ ਖੋਦਾਈ ਪ੍ਰੋਜੈਕਟ ਚਾਲੂ ਕਰਨ ਲਈ ਨੇਟਿਵ ਟਾਇਟਲ ਟ੍ਰਿਬਿਊਨਲ ਦੇ ਫ਼ੈਸਲੇ ਦੀ ਕਾਨੂੰਨੀ ਸਮੀਖਿਆ ਲਈ ਪਟੀਸ਼ਨ ਦਰਜ ਕੀਤੀ ਸੀ। ਅਡਾਣੀ ਸਮੂਹ ਨੇ ਇਕ ਬਿਆਨ 'ਚ ਕਿਹਾ ਕਿ ਅਦਾਲਤ ਦੇ ਤਾਜ਼ਾ ਫੈਸਲੇ ਨੇ ਕਾਰਮਾਈਕਲ ਕੋਲਾ ਸੰਸਾਧਨ ਨੂੰ ਵਿਕਸਿਤ ਕਰਨ ਦੇ ਉਸ ਦੇ ਕਾਨੂੰਨੀ ਅਧਿਕਾਰ ਨੂੰ ਮੁੜ ਮਜ਼ਬੂਤੀ ਪ੍ਰਦਾਨ ਕੀਤੀ ਹੈ।      
ਕੰਪਨੀ ਨੇ ਕਿਹਾ ਕਿ ਇਹ ਫ਼ੈਸਲਾ ਇਸ ਹਫਤੇ 'ਚ ਆਇਆ, ਦੂਜਾ ਅਤੇ ਤੀਜਾ ਕਾਨੂੰਨੀ ਫੈਸਲਾ ਹੈ। ਇਸ ਤੋਂ ਪਹਿਲਾਂ ਵਾਨਗਨ ਐਂਡ ਜਗਲਿਨਗੋਊ (ਡਬਲਯੂ. ਐਂਡ ਜੇ.) ਨਿੱਜੀ ਅਤੇ ਵਰਕਰ ਸਮੂਹਾਂ ਦੀ ਪਟੀਸ਼ਨ ਨੂੰ ਵੀ ਖਾਰਿਜ ਕੀਤਾ ਜਾ ਚੁੱਕਾ ਹੈ। ਅਡਾਣੀ ਆਸਟ੍ਰੇਲੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਦੇਸ਼ ਦੇ ਪ੍ਰਮੁੱਖ ਜੇਯਾਕੁਮਾਰ ਜਨਕਰਾਜ ਨੇ ਕਿਹਾ, ''ਇਹ ਅਪੀਲਾਂ ਸਪੱਸ਼ਟ ਤੌਰ 'ਤੇ ਪ੍ਰੋਜੈਕਟ 'ਚ ਦੇਰੀ ਕਰਨ ਦੀ ਕੋਸ਼ਿਸ਼ ਹਨ। ਇਸ ਪ੍ਰੋਜੈਕਟ ਨਾਲ 10,000 ਪ੍ਰਤੱਖ ਅਤੇ ਅਪ੍ਰਤੱਖ ਨੌਕਰੀਆਂ ਪੈਦਾ ਹੋਣਗੀਆਂ।''


Related News