ਸਿਟੀ, ਗੁਜਰਾਤ ਦੇ ਗਿਫਟ ਸਿਟੀ ''ਚ ਖੋਲ੍ਹੇਗੀ ਬੈਂਕਿੰਗ ਇਕਾਈ

09/14/2020 8:29:58 PM

ਮੁੰਬਈ— ਅਮਰੀਕਾ ਦੀ ਪ੍ਰਮੁੱਖ ਵਿੱਤੀ ਕੰਪਨੀ ਸਿਟੀ ਨੂੰ ਗੁਜਰਾਤ ਦੀ ਗਿਫਟ ਸਿਟੀ 'ਚ ਬੈਂਕਿੰਗ ਇਕਾਈ ਖੋਲ੍ਹਣ ਲਈ ਭਾਰਤੀ ਰਿਜ਼ਰਵ ਬੈਂਕ ਤੋਂ ਸਿਧਾਂਤਕ ਮਨਜ਼ੂਰੀ ਮਿਲ ਗਈ ਹੈ।

ਵਿੱਤੀ ਕੰਪਨੀ ਸਿਟੀ ਇਹ ਬੈਂਕਿੰਗ ਇਕਾਈ ਗਿਫਟੀ ਸਿਟੀ ਦੇ ਕੌਮਾਂਤਰੀ ਵਿੱਤੀ ਸੇਵਾ ਕੇਂਦਰ (ਆਈ. ਐੱਫ. ਐੱਸ. ਸੀ.) 'ਚ ਖੋਲ੍ਹੇਗੀ।

ਗਿਫਟ ਸਿਟੀ ਨੇ ਇਕ ਬਿਆਨ 'ਚ ਕਿਹਾ ਪ੍ਰਸਤਾਵਿਤ ਬੈਂਕਿੰਗ ਇਕਾਈ ਆਈ. ਐੱਫ. ਐੱਸ. ਸੀ. ਕਾਰੋਬਾਰ ਦੇ ਵਿਕਾਸ 'ਚ ਅਹਿਮ ਉਪਲਬਧੀ ਹੈ। ਇਹ ਗਿਫਟੀ ਸਿਟੀ ਨੂੰ ਵਿਸ਼ਵ ਪੱਧਰ 'ਤੇ ਮੁਕਾਬਲੇਬਾਜ਼ੀ ਕੌਮਾਂਤਰੀ ਵਿੱਤੀ ਕੇਂਦਰ ਬਣਾਉਣ 'ਚ ਮਦਦ ਕਰੇਗਾ। ਇਸ ਦੇ ਨਾਲ ਹੀ ਇਹ ਸਿਟੀ ਸਮੂਹ ਲਈ ਵੀ ਇਕ ਪ੍ਰਮੁੱਖ ਪਲ ਹਨ। ਕੰਪਨੀ ਦੇਸ਼ 'ਚ 100 ਸਾਲ ਤੋਂ ਜ਼ਿਆਦਾ ਸਮੇਂ ਤੋਂ ਕੰਮ ਕਰ ਰਹੀ ਹੈ। ਸਿਟੀ ਬੈਂਕ ਦਾ ਆਈ. ਐੱਫ. ਐੱਸ. ਸੀ. 'ਚ ਸਵਾਗਤ ਕਰਦੇ ਹੋਏ ਗਿਫਟ ਸਿਟੀ ਦੇ ਪ੍ਰਬੰਧਕ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਤਪਨ ਰਾਇ ਨੇ ਕਿਹਾ ਕਿ ਸਿਟੀ ਦੀ ਮੌਜੂਦਗੀ ਆਈ. ਐੱਫ. ਐੱਸ. ਸੀ. 'ਤੇ ਵਿਦੇਸ਼ੀ ਬੈਂਕ ਈਕੋਸਿਸਟਮ ਨੂੰ ਮਜਬੂਤ ਕਰੇਗੀ।


Sanjeev

Content Editor

Related News