ਹੁਣ ਚੀਨੀ ਸਮਾਰਟਫੋਨ ਕੰਪਨੀਆਂ ਲਈ ਬੁਰੀ ਖ਼ਬਰ, ਹੋ ਸਕਦੈ ਵੱਡਾ ਨੁਕਸਾਨ

07/03/2020 3:21:31 PM

ਗੈਜੇਟ ਡੈਸਕ– ਭਾਰਤ ਸਰਕਾਰ ਦੁਆਰਾ ਚੀਨੀ ਐਪਸ ’ਤੇ ਬੈਨ ਲਗਾਉਣ ਤੋਂ ਬਾਅਦ ਹੁਣ ਚੀਨੀ ਸਮਾਰਟਫੋਨ ਕੰਪਨੀਆਂ ਲਈ ਵੀ ਬੁਰੀ ਖ਼ਬਰ ਸਾਹਮਣੇ ਆਈ ਹੈ। ਸਮਾਰਟਫੋਨ ਬ੍ਰਾਂਡਸ ਦੀ ਵਿਕਰੀ ’ਚ ਗਿਰਾਵਟ ਹੋ ਰਹੀ ਹੈ। IDC ਇੰਡੀਆ, ਕਾਊਂਟਰਪੁਆਇੰਟ ਅਤੇ Canalys ਦੇ ਖੋਜੀਆਂ ਦਾ ਮੰਨਣਾ ਹੈ ਕਿ ਅਪ੍ਰੈਲ-ਜੂਨ ਦੀ ਤਿਮਾਹੀ ’ਚ ਚੀਨੀ ਕੰਪਨੀਆਂ ਨੂੰ ਨੁਕਸਾਨ ਹੋ ਸਕਦਾ ਹੈ। 

ਐਂਟੀ-ਚਾਇਨਾ ਕੈਂਪੇਨ ਦਾ ਅਸਰ
ਮੰਨਿਆ ਜਾ ਰਿਹਾ ਹੈ ਕਿ ਭਾਰਤੀਆਂ ਦੁਆਰਾ ਸੋਸ਼ਲ ਮੀਡੀਆ ’ਤੇ ਐਂਟੀ-ਚਾਇਨਾ ਕੈਂਪੇਨ ਚਲਾਉਣ ਨਾਲ ਅਜਿਹਾ ਹੋ ਰਿਹਾ ਹੈ। ਇਸ ਤੋਂ ਇਲਾਵਾ ਦੂਜਾ ਕਾਰਨ ਹੈ ਕਿ ਚੀਨੀ ਬ੍ਰਾਂਡਸ ਦੀ ਸਪਲਾਈ ਚੈਨ ਕਾਫੀ ਪ੍ਰਭਾਵਿਤ ਹੋ ਗਈ ਹੈ ਅਤੇ ਪ੍ਰੋਡਕਸ਼ਨ ਵੀ ਨਹੀਂ ਹੋ ਸਕੀ ਹੈ। ਸ਼ਾਓਮੀ, ਓਪੋ, ਵੀਵੋ, ਰੀਅਲਮੀ ਅਤੇ ਵਨਪਲੱਸ ਵਰਗੇ ਚੀਨੀ ਬ੍ਰਾਂਡਸ ਦੇ ਕੁਲ ਮਾਰਕੀਟ ਸ਼ੇਅਰ ’ਚ 5 ਤੋਂ 9 ਫ਼ੀਸਦੀ ਦੀ ਕਮੀ ਆ ਸਕਦੀ ਹੈ। 

ਸਿਰਫ਼ ਸੈਮਸੰਗ ਦੀ ਹੋ ਰਹੀ ਗ੍ਰੋਥ
ਇਸ ਤੋਂ ਇਲਾਵਾ ਬਾਈਕਾਟ ਚਾਇਨਾ ਸੋਸ਼ਲ ਮੀਡੀਆ ’ਤੇ ਟ੍ਰੈਂਡ ਕਰਨ ਦੇ ਚਲਦੇ ਗਾਹਕ ਚਾਇਨੀਜ਼ ਡਿਵਾਈਸਿਜ਼ ਖ਼ਰੀਦਣ ਤੋਂ ਪਹਿਲਾਂ ਦੋ ਵਾਰ ਸੋਚ ਰਹੇ ਹਨ। IDC ਇੰਡੀਆ ਰਿਸਰਚ ਦੇ ਡਾਇਰੈਕਟਰ ਨਵਕੇਂਦਰ ਸਿੰਘ ਨੇ ਕਿਹਾ ਹੈ ਕਿ ਦੂਜੀ ਤਿਮਾਹੀ ’ਚ ਸਿਰਫ਼ ਸੈਮਸੰਗ ਦੀ ਗ੍ਰੋਥ ਹੋਈ ਹੈ। ਆਨਲਾਈਨ ਤੋਂ ਇਲਾਵਾ ਆਫਲਾਈਨ ਬਾਜ਼ਾਰ ’ਚ ਵੀ ਕੁਝ ਸਮੇਂ ਲਈ ਗਿਰਾਵਟ ਵੇਖਣ ਨੂੰ ਮਿਲੇਗੀ। 


Rakesh

Content Editor

Related News