ਪਾਕਿਸਤਾਨ ਦੀ ਬੇੜੀ ਪਾਰ ਲਗਾਵੇਗਾ ਚੀਨ, 16 ਸਮਝੌਤਿਆਂ 'ਤੇ ਹੋਏ ਦਸਤਖਤ

11/03/2018 4:51:43 PM

ਨਵੀਂ ਦਿੱਲੀ — ਭਾਰੀ ਕਰਜ਼ੇ ਦੇ ਬੋਝ ਥੱਲ੍ਹੇ ਦੱਬੇ ਪਾਕਿਸਤਾਨ ਨੂੰ ਬਚਾਉਣ ਲਈ ਚੀਨ ਜ਼ਰੂਰੀ ਮਦਦ ਦੇਣ ਲਈ ਤਿਆਰ ਹੋ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਅੱਜ ਯਾਨੀ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਚੀਨ ਦੇ ਪ੍ਰਧਾਨ ਮੰਤਰੀ ਲੀ ਕਵਿੰਗ ਨਾਲ ਮੁਲਾਕਾਤ ਕੀਤੀ ਅਤੇ ਰਣਨੀਤਕ ਸੰਬੰਧਾਂ ਨੂੰ ਮਜ਼ਬੂਤ ਬਣਾਉਣ 'ਤੇ ਚਰਚਾ ਕੀਤੀ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਨੇ 16 ਸਮਝੌਤਾ 'ਤੇ ਦਸਤਖਤ ਕੀਤੇ। ਖਾਨ ਆਪਣੀ ਪਹਿਲੀ ਚੀਨ ਯਾਤਰਾ ਦੌਰਾਨ ਸ਼ੁੱਕਰਵਾਰ ਨੂੰ ਇਥੇ ਪਹੁੰਚੇ ਸਨ।

ਉਨ੍ਹਾਂ ਦੀ ਇਸ ਯਾਤਰਾ ਦਾ ਮਕਸਦ ਦੋਵਾਂ ਦੇਸ਼ਾਂ ਵਿਚ ਕਈ ਅਰਬ ਡਾਲਰ ਦੇ ਸੀ.ਪੀ.ਈ.ਸੀ ਨੂੰ ਲੈ ਕੇ ਮਤਭੇਦ ਨੂੰ ਦੂਰ ਕਰਨਾ ਹੈ। ਇਸ ਤੋਂ ਇਲਾਵਾ ਖਾਨ ਆਪਣੇ ਮਿੱਤਰ ਦੇਸ਼ਾਂ ਨਾਲ ਸੰਪਰਕ ਕਰ ਰਹੇ ਹਨ ਤਾਂ ਜੋ ਸਖਤ ਸ਼ਰਤਾਂ 'ਤੇ ਅੰਤਰਰਾਸ਼ਟਰੀ ਮੁਦਰਾ ਫੰਡ(IMF) ਕੋਲੋਂ ਰਾਹਤ ਰਾਸ਼ੀ ਨਾ ਲੈਣੀ ਪਵੇ। 

ਇਮਰਾਨ ਖਾਨ ਦਾ ਸਵਾਗਤ ਕਰਦੇ ਹੋਏ ਕਵਿੰਗ ਨੇ ਕਿਹਾ,'ਤੁਸੀਂ ਕਹਿ ਸਕਦੇ ਹੋ ਕਿ ਚੀਨ ਅਤੇ ਪਾਕਿਸਤਾਨ ਹਰ ਸਮੇਂ ਦੇ ਸਾਂਝੇਦਾਰ ਹਨ'। ਕਵਿੰਗ ਨੇ ਕਿਹਾ,' ਸਾਡੇ ਵਿਚਕਾਰ ਬੁਹਤ ਜ਼ਿਆਦਾ ਸਿਆਸੀ ਵਿਸ਼ਵਾਸ ਹੈ ਅਤੇ ਸਾਰੇ ਖੇਤਰਾਂ 'ਚ ਕਰੀਬੀ ਸੰਬੰਧ ਹਨ। ਚੀਨ ਆਪਣੀ ਵਿਦੇਸ਼ੀ ਨੀਤੀ ਦੇ ਤਹਿਤ ਹਮੇਸ਼ਾਂ ਤੋਂ ਪਾਕਿਸਤਾਨ ਨੂੰ ਤਰਜੀਹ ਦਿੰਦਾ ਆਇਆ ਹੈ। ਤੁਹਾਡੀ ਇਸ ਯਾਤਰਾ ਨਾਲ ਦੋਵੇਂ ਦੇਸ਼ਾਂ ਦੇ ਸੰਬੰਧ ਮਜ਼ਬੂਤ ਹੋਣਗੇ।

ਕਵਿੰਗ ਨੂੰ ਧੰਨਵਾਦ ਦਿੰਦੇ ਹੋਏ ਖਾਨ ਨੇ ਕਿਹਾ,' ਸਾਲ 2013 'ਚ ਸੀਪੀਈਸੀ ਸਿਰਫ ਇਕ ਵਿਚਾਰ ਸੀ ਅਤੇ ਉਸ ਸਮੇਂ ਤੋਂ ਹੁਣ ਤੱਕ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਮਜ਼ਬੂਤੀ ਆਈ ਹੈ। ਹੁਣ ਇਹ ਜ਼ਮੀਨ 'ਤੇ ਉਤਰ ਚੁੱਕਾ ਹੈ। ਪਾਕਿਸਤਾਨ ਦੇ ਲੋਕਾਂ ਨੂੰ ਇਹ ਵਿਚਾਰਧਾਰਾ ਪਸੰਦ ਆਈ ਹੈ। ਖਾਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਚੀਨ ਵਿਚ ਪ੍ਰਗਤੀ ਅਤੇ ਨਿਵੇਸ਼ ਨੂੰ ਸੱਦਾ ਦੇਣ ਦੇ ਮੌਕਿਆਂ ਦੀ ਭਾਲ ਕਰਦਾ ਹੈ।
 


Related News