ਖ਼ੁਦ ਨੂੰ ਮਹਿਸੂਸ ਕਰੇਗਾ ਅਲੱਗ-ਥਲੱਗ ਚੀਨ, ਭਾਰਤ ਲਈ ਵਧਣਗੇ ਮੌਕੇ : ਅਡਾਨੀ

Tuesday, Sep 27, 2022 - 06:47 PM (IST)

ਖ਼ੁਦ ਨੂੰ ਮਹਿਸੂਸ ਕਰੇਗਾ ਅਲੱਗ-ਥਲੱਗ ਚੀਨ, ਭਾਰਤ ਲਈ ਵਧਣਗੇ ਮੌਕੇ : ਅਡਾਨੀ

ਨਵੀਂ ਦਿੱਲੀ — ਉਦਯੋਗਪਤੀ ਗੌਤਮ ਅਡਾਨੀ ਦਾ ਮੰਨਣਾ ਹੈ ਕਿ ਵਧਦੇ ਰਾਸ਼ਟਰਵਾਦ, ਸਪਲਾਈ ਚੇਨ ਅਤੇ ਤਕਨਾਲੋਜੀ ਨਾਲ ਜੁੜੀਆਂ ਪਾਬੰਦੀਆਂ ਕਾਰਨ ਚੀਨ ਆਪਣੇ ਆਪ ਨੂੰ ਅਲੱਗ-ਥਲੱਗ ਮਹਿਸੂਸ ਕਰਨਾ ਸ਼ੁਰੂ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਚੀਨ 'ਤੇ ਤਕਨਾਲੋਜੀ ਨਾਲ ਸਬੰਧਤ ਪਾਬੰਦੀਆਂ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਲਈ ਖਤਰਾ ਪੈਦਾ ਕਰ ਰਹੀਆਂ ਹਨ। ਅਡਾਨੀ ਗਰੁੱਪ ਦੇ ਸੰਸਥਾਪਕ-ਚੇਅਰਮੈਨ ਨੇ ਮੰਗਲਵਾਰ ਨੂੰ ਸਿੰਗਾਪੁਰ 'ਚ ਇਕ ਸੰਮੇਲਨ 'ਚ ਦੱਸਿਆ ਕਿ ਚੀਨ ਦੇ 'ਬੈਲਟ ਐਂਡ ਰੋਡ' ਪ੍ਰਾਜੈਕਟ ਦਾ ਕਈ ਦੇਸ਼ਾਂ 'ਚ ਵਿਰੋਧ ਹੋ ਰਿਹਾ ਹੈ।

ਉਨ੍ਹਾਂ ਨੇ ਕਿਹਾ "ਮੇਰਾ ਅੰਦਾਜ਼ਾ ਹੈ ਕਿ ਵਿਸ਼ਵੀਕਰਨ ਦੇ 'ਚੈਂਪੀਅਨ' ਦੇ ਰੂਪ ਵਿੱਚ ਦੇਖਿਆ ਜਾਣ ਵਾਲਾ ਚੀਨ, ਲਗਾਤਾਰ ਅਲੱਗ-ਥਲੱਗ ਮਹਿਸੂਸ ਕਰੇਗਾ" । ਵਧਦੇ ਰਾਸ਼ਟਰਵਾਦ, ਸਪਲਾਈ ਚੇਨ ਦੇ ਖਤਰੇ ਅਤੇ ਟੈਕਨਾਲੋਜੀ ਪਾਬੰਦੀਆਂ ਦਾ ਅਸਰ ਪਵੇਗਾ।'' ਅਡਾਨੀ ਨੇ ਕਿਹਾ, ''ਮੈਂ ਉਮੀਦ ਕਰਦਾ ਹਾਂ ਕਿ ਇਹ ਸਾਰੀਆਂ ਅਰਥਵਿਵਸਥਾਵਾਂ ਸਮੇਂ ਦੇ ਨਾਲ ਪਟੜੀ 'ਤੇ ਆਉਣਗੀਆਂ ਅਤੇ ਮਜ਼ਬੂਤੀ ਨਾਲ ਵਾਪਸ ਆਉਣਗੀਆਂ, ਪਰ ਇਸ ਵਾਰ ਅਰਥਵਿਵਸਥਾ 'ਚ ਵਾਪਸੀ ਹੋਰ ਵੀ ਮੁਸ਼ਕਲ ਹੈ।''  ਅਡਾਨੀ ਦੀ ਇਹ ਟਿੱਪਣੀ ਅਜਿਹੇ ਸਮੇਂ 'ਚ ਆਈ ਹੈ ਜਦੋਂ ਉਨ੍ਹਾਂ ਦਾ ਪੋਰਟ ਤੋਂ ਊਰਜਾ ਕਾਰੋਬਾਰ ਨਵਿਆਉਣਯੋਗ ਅਤੇ ਡਿਜੀਟਲ ਸਪੇਸ ਵੱਲ ਤਬਦੀਲ ਹੋ ਰਿਹਾ ਹੈ।

ਅਡਾਨੀ ਨੇ ਭਾਰਤ ਬਾਰੇ ਕਿਹਾ ਕਿ ਗਲੋਬਲ ਅਸ਼ਾਂਤੀ ਨੇ ਦੇਸ਼ ਲਈ ਮੌਕੇ ਵਧਾ ਦਿੱਤੇ ਹਨ। ਇਨ੍ਹਾਂ ਘਟਨਾਵਾਂ ਨੇ ਭਾਰਤ ਨੂੰ ਰਾਜਨੀਤਕ, ਭੂ-ਰਣਨੀਤਕ ਅਤੇ ਬਾਜ਼ਾਰ ਦੇ ਦ੍ਰਿਸ਼ਟੀਕੋਣ ਤੋਂ ਕੁਝ ਵਧੀਆ ਸਥਾਨਾਂ ਵਿੱਚੋਂ ਇੱਕ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ 2030 ਤੱਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਰਾਹ 'ਤੇ ਹੈ ਅਤੇ ਹਾਲ ਹੀ 'ਚ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਉਨ੍ਹਾਂ ਨੇ ਜੈਵਿਕ ਈਂਧਨ ਤੋਂ ਪੈਦਾ ਹੋਣ ਵਾਲੀ ਬਿਜਲੀ ਦੀ ਮਾਤਰਾ ਵਧਾਉਣ ਦੀਆਂ ਭਾਰਤ ਦੀਆਂ ਯੋਜਨਾਵਾਂ ਦੀ ਆਲੋਚਨਾ 'ਤੇ ਵੀ ਪਲਟਵਾਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦੀ ਵੱਡੀ ਆਬਾਦੀ ਨੂੰ ਬਾਲਣ ਨਾਲ ਸਬੰਧਤ ਸੇਵਾਵਾਂ ਪ੍ਰਦਾਨ ਕਰਨ ਦੀ ਲੋੜ ਹੈ। ਇਸ ਲਈ ਇਹ ਭਾਰਤ ਲਈ ਕੰਮ ਨਹੀਂ ਕਰੇਗਾ।

ਅਡਾਨੀ ਨੇ ਕਿਹਾ ਕਿ ਭਾਰਤ, ਜਿਸ ਦੀ ਦੁਨੀਆ ਦੀ 16 ਫੀਸਦੀ ਆਬਾਦੀ ਹੈ, ਉਸ ਦੇ ਕਾਰਬਨ ਉਤਸਰਜਨ ਦਾ ਸੱਤ ਫੀਸਦੀ ਤੋਂ ਵੀ ਘੱਟ ਹਿੱਸਾ ਹੈ ਅਤੇ ਇਹ ਅੰਕੜਾ ਲਗਾਤਾਰ ਘਟ ਰਿਹਾ ਹੈ। ਉਨ੍ਹਾਂ ਕਿਹਾ, “ਜਿਸ ਲੋਕਤੰਤਰ ਦਾ ਸਮਾਂ ਆ ਗਿਆ ਹੈ, ਉਸ ਨੂੰ ਰੋਕਿਆ ਨਹੀਂ ਜਾ ਸਕਦਾ ਅਤੇ ਭਾਰਤ ਦਾ ਸਮਾਂ ਆ ਗਿਆ ਹੈ।”

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News