ਹਾਂਗਕਾਂਗ ਮਾਮਲੇ 'ਚ ਘਿਰੇ ਚੀਨ ਨੇ 5 ਦੇਸ਼ਾਂ ਨੂੰ ਦਿੱਤੀ ਧਮਕੀ,ਸਚਾਈ ਕਬੂਲ ਕਰਨ ਦੀ ਦਿੱਤੀ ਸਲਾਹ
Friday, Nov 20, 2020 - 03:45 PM (IST)
ਇੰਟਰਨੈਸ਼ਨਲ ਡੈਸਕ : ਚੀਨ ਨੇ ਹਾਂਗਕਾਂਗ ਨੂੰ ਲੈ ਕੇ ਆਪਣੀ ਪਾਲਸੀ ਦੀ ਅਮਰੀਕਾ ਅਤੇ ਇਸ ਦੇ ਸਹਿਯੋਗੀ ਦੇਸ਼ਾਂ ਦੁਆਰਾ ਕੀਤੀ ਗਈ ਨਿੰਦਾ ਨੂੰ ਖਾਰਜ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਸੱਚਾਈ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਕਿ ਚੀਨ ਨੇ ਇਸ ਸਾਬਕਾ ਬ੍ਰਿਟਿਸ਼ ਕਲੋਨੀ ਨੂੰ ਦੁਬਾਰਾ ਹਾਸਲ ਕਰ ਲਿਆ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਆਨ ਨੇ ਅਮਰੀਕਾ, ਬ੍ਰਿਟੇਨ, ਆਸਟਰੇਲੀਆ, ਕੈਨੇਡਾ ਅਤੇ ਨਿਊਜ਼ੀਲੈਂਡ ਵੱਲੋਂ ਹਾਂਗ ਕਾਂਗ ਬਾਰੇ ਦਿੱਤੇ ਬਿਆਨਾਂ ਦੇ ਜਵਾਬ ਵਿਚ ਇਹ ਗੱਲ ਕਹੀ ਹੈ। ਇਨ੍ਹਾਂ ਪੰਜ ਦੇਸ਼ਾਂ ਨੇ ਇੱਕ ਖੁਫੀਆ ਭਾਈਵਾਲੀ ਬਣਾਈ ਹੋਈ ਹੈ, ਜਿਸ ਨੂੰ 'ਪੰਜ ਅੱਖਾਂ' ਜਾਂ 'ਫਾਈਵ ਆਈਜ਼' ਕਿਹਾ ਜਾਂਦਾ ਹੈ। ਲੀਜੀਅਨ ਨੇ ਆਪਣੀ ਰੋਜ਼ਾਨਾ ਬ੍ਰੀਫਿੰਗ ਵਿਚ ਕਿਹਾ ਕਿ ਉਨ੍ਹਾਂ ਦੀਆਂ ਪੰਜ ਅੱਖਾਂ ਹਨ ਜਾਂ ਦਸ ਹਨ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਜੇ ਉਹ ਚੀਨ ਦੀ ਪ੍ਰਭੂਸੱਤਾ, ਸੁਰੱਖਿਆ ਅਤੇ ਵਿਕਾਸ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਗੁਸਤਾਖ਼ੀ ਕਰਦੇ ਹਨ ਤਾਂ ਉਨ੍ਹਾਂ ਨੂੰ ਆਪਣੀਆਂ ਅੱਖਾਂ ਨੂੰ ਲੈ ਕੇ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਜਿਨ੍ਹਾਂ ਨੂੰ ਕੱਢ ਕੇ ਅੰਨ੍ਹਾ ਕੀਤਾ ਜਾ ਸਕਦਾ ਹੈ।
ਇਹ ਵੀ ਦੇਖੋ : SC 'ਚ SEBI ਦੀ ਪਟੀਸ਼ਨ- ਸੁਬਰਤ ਰਾਏ ਕਰੇ 62,600 ਕਰੋੜ ਰੁਪਏ ਦੀ ਅਦਾਇਗੀ, ਨਹੀਂ ਤਾਂ ਭੇਜਿਆ ਜਾਏ ਜੇਲ੍ਹ
ਮਹੱਤਵਪੂਰਨ ਗੱਲ ਇਹ ਹੈ ਕਿ ਪੰਜਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਕਿਹਾ ਹੈ ਕਿ ਹਾਂਗਕਾਂਗ ਦੇ ਲੋਕਤੰਤਰ ਸਮਰਥਕ ਚਾਰ ਸੰਸਦੀ ਮੈਂਬਰਾਂ ਨੂੰ ਅਯੋਗ ਠਹਿਰਾਉਣ ਨਾਲ ਸੰਬੰਧਿਤ ਚੀਨ ਸਰਕਾਰ ਦਾ ਨਵਾਂ ਪ੍ਰਸਤਾਵ 'ਸਾਰੇ ਆਲੋਚਕਾਂ ਦੀ ਆਵਾਜ਼ ਨੂੰ ਦਬਾਉਣ ਦੀ ਸੋਚੀ-ਸਮਝੀ ਮੁਹਿੰਮ' ਦਾ ਹਿੱਸਾ ਪ੍ਰਤੀਤ ਹੁੰਦਾ ਹੈ। ਇਨ੍ਹਾਂ ਦੇਸ਼ਾਂ ਦੇ ਸੰਯੁਕਤ ਬਿਆਨ ਵਿਚ ਪ੍ਰਸਤਾਵ ਨੂੰ ਚੀਨ ਦੀ ਅੰਤਰਰਾਸ਼ਟਰੀ ਰੁਕਾਵਟਾਂ ਅਤੇ ਹਾਂਗਕਾਂਗ ਨੂੰ ਉੱਚ ਪੱਧਰੀ ਖ਼ੁਦਮੁਖਤਿਆਰੀ ਅਤੇ ਪ੍ਰਗਵਾਟੇ ਦੀ ਆਜ਼ਾਦੀ ਪ੍ਰਦਾਨ ਕਰਨ ਦੇ ਆਪਣੇ ਵਾਅਦੇ ਦੀ ਉਲੰਘਣਾ ਦੱਸਿਆ ਗਿਆ ਹੈ। ਬ੍ਰਿਟੇਨ ਨੇ ਲਗਭਗ 75 ਲੱਖ ਦੀ ਆਬਾਦੀ ਵਾਲੇ ਹਾਂਗਕਾਂਗ ਸ਼ਹਿਰ ਨੂੰ 1997 'ਚ ਇਕ ਸਮਝੌਤੇ ਦੇ ਤਹਿਤ ਚੀਨ ਨੂੰ ਵਾਪਸ ਸੌਂਪ ਦਿੱਤਾ ਸੀ, ਪਰ ਸਮਝੌਤੇ 'ਚ ਸ਼ਰਤ ਰੱਖੀ ਗਈ ਸੀ ਕਿ 50 ਸਾਲ ਬਾਅਦ ਸਥਾਨਕ ਮਾਮਲਿਆਂ 'ਚ ਹਾਂਗਕਾਂਗ ਨੂੰ ਖ਼ੁਦਮੁਖ਼ੁਤਆਰੀ ਦਿੱਤੀ ਜਾਵੇਗੀ।
ਇਹ ਵੀ ਦੇਖੋ : ਜਲਦ ਬਦਲਣਗੇ ਜਾਇਦਾਦ ਦੀ ਰਜਿਸਟਰੀ ਦੇ ਨਿਯਮ, ਜਾਣੋ ਕੀ ਪਵੇਗਾ ਆਮ ਲੋਕਾਂ 'ਤੇ ਅਸਰ