ਚੀਨ ਦਾ ਕੱਪੜਾ ਬਾਜ਼ਾਰ ਢਹਿ-ਢੇਰੀ, ਭਾਰਤ ਨੇ ਕੀਤੀ ਰਿਕਾਰਡ 44 ਅਰਬ ਡਾਲਰ ਦੀ ਬਰਾਮਦ

Thursday, Jun 16, 2022 - 10:47 AM (IST)

ਚੀਨ ਦਾ ਕੱਪੜਾ ਬਾਜ਼ਾਰ ਢਹਿ-ਢੇਰੀ, ਭਾਰਤ ਨੇ ਕੀਤੀ ਰਿਕਾਰਡ 44 ਅਰਬ ਡਾਲਰ ਦੀ ਬਰਾਮਦ

ਭਾਰਤ ਨੇ ਵਿੱਤੀ ਸਾਲ 2021-22 ’ਚ ਹੁਣ ਤੱਕ ਦਾ ਸਭ ਤੋਂ ਵੱਡਾ ਟੈਕਸਟਾਈਲ ਐਕਸਪੋਰਟ ਕਰ ਕੇ ਇਕ ਨਵਾਂ ਰਿਕਾਰਡ ਬਣਾਇਆ ਹੈ। ਹਾਲਾਂਕਿ ਕੌਮਾਂਤਰੀ ਪੱਧਰ ’ਤੇ ਭਾਰਤ ਦਾ ਟੈਕਸਟਾਈਲ ਐਕਸਪੋਰਟ ’ਚ 6ਵਾਂ ਸਥਾਨ ਹੈ। ਇੱਥੇ ਬਾਜ਼ੀ ਚੀਨ ਨੇ ਮਾਰੀ ਹੋਈ ਸੀ ਪਰ ਭਾਰਤ ਨੇ ਵਿਸ਼ਵ ਪੱਧਰੀ ਬਾਜ਼ਾਰ ਨੂੰ ਦੇਖਦੇ ਹੋਏ ਆਪਣੀ ਰਣਨੀਤੀ ’ਚ ਤਬਦੀਲੀ ਕੀਤੀ ਅਤੇ ਉਸ ਦਾ ਨਤੀਜਾ ਸਾਡੇ ਸਾਹਮਣੇ ਹੈ। ਟੈਕਸਟਾਈਲ ਬਰਾਮਦ 44.4 ਅਰਬ ਅਮਰੀਕੀ ਡਾਲਰ ਦਾ ਹੋਇਆ ਹੈ ਜਿਸ ’ਚ ਹੈਂਡੀਕ੍ਰਾਫਟ ਦੇ ਉਤਪਾਦਾਂ ਦੀ ਗਿਣਤੀ ਚੰਗੀ-ਕਾਫੀ ਹੈ।

ਪਿਛਲੇ ਵਿੱਤੀ ਸਾਲ ਭਾਵ ਸਾਲ 2020-21 ਦੀ ਤੁਲਨਾ ਕਰੀਏ ਤਾਂ ਭਾਰਤ ਨੇ 26 ਫੀਸਦੀ ਤੁਲਨਾ ’ਚ 41 ਫੀਸਦੀ ਦਾ ਵਾਧਾ ਕੀਤਾ ਹੈ। ਟੈਕਸਟਾਈਲ ਮੰਤਰਾਲੇ ਅਨੁਸਾਰ ਭਾਰਤ ਦਾ ਸਭ ਤੋਂ ਵੱਧ ਟੈਕਸਟਾਈਲ ਬਰਾਮਦ ਅਮਰੀਕਾ ਨੂੰ ਹੁੰਦਾ ਸੀ ਜੋ ਭਾਰਤ ਦੇ ਕੁਲ ਟੈਕਸਟਾਈਲ ਬਰਾਮਦ ਦਾ 27 ਫੀਸਦੀ ਹੈ। ਇਸ ਦੇ ਬਾਅਦ ਦੂਜੇ ਸਥਾਨ ’ਤੇ ਯੂਰਪੀ ਸੰਘ ਆਉਂਦਾ ਹੈ ਜਿੱਥੇ ਭਾਰਤ ਦਾ ਟੈਕਸਟਾਈਲ ਬਰਾਮਦ 18 ਫੀਸਦੀ ਹੈ, ਤੀਸਰੇ ਸਥਾਨ ’ਤੇ 12 ਫੀਸਦੀ ਦੀ ਹਿੱਸੇਦਾਰੀ ਨਾਲ ਬੰਗਲਾਦੇਸ਼ ਹੈ ਅਤੇ ਸੰਯੁਕਤ ਅਰਬ ਅਮੀਰਾਤ 6 ਫੀਸਦੀ ਨਾਲ ਚੌਥੇ ਸਥਾਨ ’ਤੇ ਹੈ।

ਜੇਕਰ ਅਸੀਂ ਕਾਟਨ ਟੈਕਸਟਾਈਲ ਦੀ ਗੱਲ ਕਰੀਏ ਤਾਂ ਵਿੱਤੀ ਸਾਲ 2019-21 ’ਚ 67 ਫੀਸਦੀ ਤੋਂ ਘਟ ਕੇ ਸਾਲ 2020-21 ’ਚ ਇਹ ਸਿਰਫ 54 ਫੀਸਦੀ ਹੀ ਰਹਿ ਗਿਆ। ਜੇਕਰ ਮੁਦਰਾ ’ਚ ਗਣਨਾ ਕੀਤੀ ਜਾਵੇ ਤਾਂ 17.2 ਅਰਬ ਡਾਲਰ ਦਾ ਭਾਰਤ ਨੇ ਬਰਾਮਦ ਕੀਤਾ ਸੀ। ਤਾਂ ਓਧਰ ਸਾਲ 2019-20 ਅਤੇ 2020-21 ’ਚ ਰੈਡੀਮੇਡ ਕੱਪੜਿਆਂ ’ਚ ਮਹਿਜ 3 ਫੀਸਦੀ ਤੋਂ ਵਧ ਕੇ 31 ਫੀਸਦੀ ’ਤੇ ਆ ਗਿਆ, ਮੁਦਰਾ ’ਚ ਇਸ ਦੀ ਗਣਨਾ ਕੀਤੀ ਜਾਵੇ ਤਾਂ ਇਹ ਬਰਾਮਦ 16 ਅਰਬ ਡਾਲਰ ਦੀ ਸੀ ਅਤੇ ਇਹ ਕੁਲ ਟੈਕਸਟਾਈਲ ਬਰਾਮਦ 36 ਫੀਸਦੀ ਸੀ। ਭਾਰਤ ਨੇ ਹੱਥ ਨਾਲ ਬਣੇ ਹੋਏ ਕੱਪੜਿਆਂ ਦੀ ਬਰਾਮਦ ’ਚ ਵੀ ਵਾਧਾ ਵੇਖਿਆ, ਸਾਲ 2019-20 ’ਚ ਜਿੱਥੇ ਇਸ ਦਾ ਸ਼ੇਅਰ ਸਿਰਫ 18 ਫੀਸਦੀ ਸੀ ਉੱਥੇ ਸਾਲ 2020-21 ’ਚ ਵਧ ਕੇ 51 ਫੀਸਦੀ ਹੋ ਗਿਆ ਸੀ ਜਿਸ ਦਾ ਮੁਲ 6.3 ਅਰਬ ਅਮਰੀਕੀ ਡਾਲਰ ਹੈ।

ਬਰਾਮਦ ’ਚ ਜਦੋਂ ਤੋਂ ਭਾਰਤ ਨੇ ਆਪਣੇ ਆਤਮਨਿਰਭਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਉਸ ਸਮੇਂ ਤੋਂ ਭਾਰਤ 4 ਗੁਣਾ ਵੱਧ ਰਫਤਾਰ ਨਾਲ ਅੱਗੇ ਵਧਣ ਲੱਗਾ ਹੈ। ਭਾਰਤ ਸਰਕਾਰ ਨੇ ਆਪਣੇ ਕੱਪੜਾ ਉਦਯੋਗ ਨੂੰ ਅੱਗੇ ਵਧਾਉਣ ਲਈ ਬੜੇ ਮਹੱਤਵਪੂਰਨ ਕਦਮ ਚੁੱਕੇ ਹਨ ਜਿਸ ਨਾਲ ਲਾਕਡਾਊਨ ਤੋਂ ਪ੍ਰੇਸ਼ਾਨ ਚੀਨ ਜਿੱਥੇ ਵਾਪਸ ਪਟੜੀ ’ਤੇ ਆਉਣ ਦੀ ਜੁਗਤ ਲੜਾ ਰਿਹਾ ਹੈ ਤਾਂ ਉੱਥੇ ਹੀ ਭਾਰਤ ਇਸ ਟ੍ਰੈਕ ’ਤੇ ਬੜੀ ਤੇਜ਼ੀ ਨਾਲ ਦੌੜ ਰਿਹਾ ਹੈ। ਚੈੱਕ ਗਣਰਾਜ, ਮਿਸਰ, ਗ੍ਰੀਸ, ਜਾਰਡਨ, ਮੈਕਸੀਕੋ, ਸਪੇਨ, ਤੁਰਕੀ, ਪਨਾਮਾ ਅਤੇ ਦੱਖਣੀ ਅਫਰੀਕਾ ਸਮੇਤ ਕਈ ਦੇਸ਼ਾਂ ਦੀਆਂ ਕੰਪਨੀਆਂ ਨੇ ਚੀਨ ਤੋਂ ਸਾਮਾਨ ਖਰੀਦਣ ਦੀ ਥਾਂ ਕੱਪੜਾ ਦਰਾਮਦ ਭਾਰਤੀ ਕੰਪਨੀਆਂ ਨਾਲ ਗੱਲਬਾਤ ਸ਼ੁਰੂ ਵੀ ਕਰ ਦਿੱਤੀ ਹੈ।

ਚੀਨ ਦੇ ਕੁਝ ਸ਼ਹਿਰਾਂ ਤੋਂ ਲਾਕਡਾਊਨ ਹਟਾਉਣ ਦੇ ਬਾਅਦ ਵੀ ਕਈ ਦੂਸਰੇ ਸ਼ਹਿਰ ਹਨ ਜਿੱਥੇ ਕੋਰੋਨਾ ਮਹਾਮਾਰੀ ਕਾਰਨ ਹੁਣ ਵੀ ਲਾਕਡਾਊਨ ਲੱਗਾ ਹੋਇਆ ਹੈ। ਜਿਸ ਦੇ ਕਾਰਨ ਭਾਰਤ ਦੇ ਕੱਪੜਾ ਉਦਯੋਗ ਦੀ ਬਰਾਮਦ ’ਚ ਤੇਜ਼ ਵਾਧਾ ਹੋਇਆ ਹੈ। ਚੀਨ ’ਚ ਜਿੰਨਾ ਨੁਕਸਾਨ ਕੋਰੋਨਾ ਮਹਾਮਾਰੀ ਨਾਲ ਹੋਇਆ ਹੈ ਉਸ ਤੋਂ ਕਿਤੇ ਵੱਧ ਸ਼ੀ ਜਿਨਪਿੰਗ ਦੀਆਂ ਨੀਤੀਆਂ ਦੇ ਕਾਰਨ ਹੋਇਆ ਹੈ ਜਿਸ ਦਾ ਭੁਗਤਾਨ ਚੀਨ ਕਰ ਰਿਹਾ ਹੈ। ਇਸ ਨਾਲ ਚੀਨ ਦੇ ਵਧੇਰੇ ਗਾਹਕਾਂ ਨੇ ਚੀਨ ਦਾ ਬਦਲ ਲੱਭ ਲਿਆ ਹੈ ਅਤੇ ਉਨ੍ਹਾਂ ਨੇ ਆਪਣੇ ਦੇਸ਼ ’ਚ ਕੱਪੜੇ ਦੀ ਖਪਤ ਲਈ ਭਾਰਤ ਨਾਲ ਸੰਪਰਕ ਕੀਤਾ। ਇਸ ਦੇ ਨਾਲ ਹੀ ਭਾਰਤ ਨੇ 44.4 ਅਰਬ ਅਮਰੀਕੀ ਡਾਲਰ ਦਾ ਕੱਪੜਾ ਬਰਾਮਦ ਕੀਤਾ ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ।

ਕਈ ਵਿਦੇਸ਼ੀ ਕੰਪਨੀਆਂ ਨੇ ਭਾਰਤੀ ਕੰਪਨੀਆਂ ਨੂੰ ਵੱਡੇ-ਵੱਡੇ ਆਰਡਰ ਦੇਣੇ ਸ਼ੁਰੂ ਕੀਤੇ ਸਨ ਜਿਸ ਦੇ ਕਾਰਨ ਭਾਰਤ ਨੇ ਰਿਕਾਰਡ ਬਰਾਮਦ ਕੀਤਾ, ਸਪੈਨਿਸ਼ ਕੱਪੜਾ ਕੰਪਨੀ ਸੋਤੋਰੇਵੇਸ ਐੱਸ.ਐੱਲ ਨੇ ਇਕ ਲੱਖ ਪੀਸ ਟਾਈ ਅਤੇ ਡਾਈ ਦੇ ਨਾਲ ਪ੍ਰਿੰਟਿਡ ਸ਼ਰਟਸ ਦੇ ਆਰਡਰ ਭਾਰਤੀ ਕੰਪਨੀ ਨੂੰ ਦਿੱਤੇ। ਦੱਖਣੀ ਅਫਰੀਕੀ ਕੰਪਨੀ ਲਿਜ਼ਾਰਡ ਪੀ.ਟੀ.ਵਾਈ. ਜਿਸ ਦੇ 180 ਸਟੋਰ ਹਨ, ਨੇ ਔਰਤਾਂ ਦੇ ਪਹਿਨਣ ਵਾਲੇ ਕੱਪੜਿਆ ਦੀ ਵੱਡੀ ਖੇਪ ਦਾ ਆਰਡਰ ਦਿੱਤਾ, ਓਧਰ ਗ੍ਰੀਸ ਦੀ ਕੱਪੜਾ ਕੰਪਨੀ ਨੇ ਮਰਦਾਂ ਦੇ ਪਹਿਰਾਵੇ ਦਾ ਵੱਡਾ ਆਰਡਰ ਦਿੱਤਾ।

ਇਹ ਸਾਰੇ ਖਰੀਦਾਰ ਪਹਿਲਾਂ ਚੀਨ ਤੋਂ ਸਾਮਾਨ ਖਰੀਦਦੇ ਸਨ ਪਰ ਚੀਨ ’ਚ ਕੋਵਿਡ ਮਹਾਮਾਰੀ ਕਾਰਨ 2 ਮਹੀਨਿਆ ਦੇ ਲੰਬੇ ਲਾਕਡਾਊਨ ਬਾਅਦ ਹੁਣ ਢਿੱਲ ਿਦੱਤੀ ਗਈ ਹੈ ਪਰ ਜ਼ੀਰੋ-ਕੋਵਿਡ ਨੀਤੀ ਕਾਰਨ ਇਸ ਸਮੇਂ ਸਾਢੇ 6 ਲੱਖ ਲੋਕ ਆਪਣੇ ਘਰਾਂ ’ਚ ਕੈਦ ਹਨ। ਇਸ ਨਾਲ ਖਰੀਦਦਾਰਾਂ ’ਚ ਅਨਿਸ਼ਚਿਤਤਾ ਦੇਖੀ ਜਾ ਰਹੀ ਸੀ।

ਇਸ ਦਾ ਦੂਜਾ ਅਸਰ ਇਹ ਹੋ ਰਿਹਾ ਹੈ ਕਿ ਚੀਨ ’ਚ ਵਿਦੇਸ਼ੀ ਕੱਪੜਾ ਉਦਯੋਗ ਨਾਲ ਜੁੜੀਆਂ ਜਿੰਨੀਆਂ ਵੀ ਕੰਪਨੀਆਂ ਹਨ ਉਹ ਭਾਰਤ ਆਉਣ ਦਾ ਮਨ ਬਣਾ ਚੁਕੀਆਂ ਹਨ ਅਤੇ ਇਸ ਨਾਲ ਭਾਰਤ ਦਾ ਦੱਖਣੀ ਰਾਜ ਤਾਮਿਲਨਾਡੂ ਕੱਪੜਾ ਉਦਯੋਗ ਦਾ ਕੇਂਦਰ ਬਣ ਕੇ ਉਭਰ ਚੁੱਕਾ ਹੈ। ਇਹ ਸਹੀ ਸਮਾਂ ਹੈ ਜਦੋਂ ਭਾਰਤ ਆਪਣੇ ਕੱਪੜਾ ਉਦਯੋਗ ਨਾਲ ਆਪਣੀ ਸੱਭਿਆਚਾਰਕ ਪੋਸ਼ਾਕ ਨੂੰ ਕੌਮਾਂਤਰੀ ਪੱਧਰ ’ਤੇ ਪਛਾਣ ਦਿਵਾਉਣ ਲਈ ਕੰਮ ਕਰੇ ਕਿਉਂਕਿ ਭਾਰਤ ਲਈ ਇਹ ਇਕ ਸੁਨਹਿਰੀ ਮੌਕਾ ਹੈ ਜਦੋਂ ਭਾਰਤ ਅਜਿਹਾ ਕਰ ਸਕਦਾ ਹੈ। ਇਸ ਦੇ ਨਾਲ ਹੀ ਭਾਰਤ ਨੂੰ ਵਿਦੇਸ਼ੀ ਖਰੀਦਦਾਰਾਂ ਨੂੰ ਸਰਵਉੱਚ ਪੱਧਰ ਦਾ ਸਾਮਾਨ ਵੇਚਣਾ ਚਾਹੀਦਾ ਹੈ ਜਿਸ ਨਾਲ ਚੀਨ ਦੇ ਹਾਲਾਤ ਠੀਕ ਹੋਣ ’ਤੇ ਜੋ ਵੀ ਗਾਹਕ ਭਾਰਤ ਤੋਂ ਸਾਮਾਨ ਖਰੀਦ ਰਹੇ ਹਨ ਉਹ ਬਾਅਦ ’ਚ ਵੀ ਆਪਣੇ ਸਪਲਾਇਰਾਂ ਨੂੰ ਨਾ ਬਦਲਣ।


author

Harinder Kaur

Content Editor

Related News