ਚੀਨ ਦੇ ਊਰਜਾ ਸੰਕਟ ਨਾਲ ਭਾਰਤੀ ਸਟੀਲ ਅਤੇ ਰਸਾਇਣਿਕ ਉਦਯੋਗਾਂ ਨੂੰ ਹੋ ਸਕਦੈ ਫਾਇਦਾ

Sunday, Oct 17, 2021 - 12:01 PM (IST)

ਚੀਨ ਦੇ ਊਰਜਾ ਸੰਕਟ ਨਾਲ ਭਾਰਤੀ ਸਟੀਲ ਅਤੇ ਰਸਾਇਣਿਕ ਉਦਯੋਗਾਂ ਨੂੰ ਹੋ ਸਕਦੈ ਫਾਇਦਾ

ਨਵੀਂ ਦਿੱਲੀ (ਅਨਸ) – ਚੀਨ ਦੇ ਊਰਜਾ ਸੰਕਟ ਨਾਲ ਘਰੇਲੂ ਅਤੇ ਕੌਮਾਂਤਰੀ ਬਾਜ਼ਾਰਾਂ ’ਚ ਭਾਰਤ ਦੀਆਂ ਰਸਾਇਣ ਅਤੇ ਇਸਪਾਤ ਕੰਪਨੀਆਂ ਨੂੰ ਲਾਗਤ ਅਤੇ ਉਤਪਾਦਨ ਲਾਭ ਮਿਲਣ ਦੀ ਉਮੀਦ ਹੈ। ਵਿਸ਼ੇਸ਼ ਤੌਰ ’ਤੇ ਚੀਨ ਦੀ ਵਿਗੜਦੀ ਊਰਜਾ ਸਥਿਤੀ ਨੇ ਉਸ ਦੇ ਉਦਯੋਗਿਕ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਕਾਰਖਾਨਿਆਂ ਦੇ ਉਤਪਾਦਨ ’ਚ ਕਟੌਤੀ ਕਰਨ ਲਈ ਮਜ਼ਬੂਰ ਕੀਤਾ ਹੈ।

ਇਸ ਨਾਲ ਦੇਸ਼ ਦੀ ਵਿਸ਼ਾਲ ਅਰਥਵਿਵਸਥਾ ਦਾ ਵਿਕਾਸ ਪ੍ਰਭਾਵਿਤ ਹੋ ਸਕਦਾ ਹੈ ਅਤੇ ਕੌਮਾਂਤਰੀ ਸਪਲਾਈ ਚੇਨਜ਼ ’ਤੇ ਦਬਾਅ ਵੀ ਵਧ ਸਕਦਾ ਹੈ। ਯਾਨੀ ਊਰਜਾ ਸੰਕਟ ਨਾਲ ਜਿੱਥੇ ਚੀਨ ਨੂੰ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਭਾਰਤੀ ਸਟੀਲ ਅਤੇ ਰਸਾਇਣਿਕ ਉਦਯੋਗਾਂ ਨੂੰ ਫਾਇਦਾ ਹੋ ਸਕਦਾ ਹੈ।

ਕੌਮਾਂਤਰੀ ਪੱਧਰ ’ਤੇ ਕੋਲੇ ਦੀਆਂ ਵਧੀਆਂ ਹੋਈਆਂ ਕੀਮਤਾਂ, ਉੱਚ ਰਸਦ ਲਾਗਤ ਅਤੇ ਲਾਜਿਸਟਿਕ ਚੁਣੌਤੀਆਂ ਕਾਰਨ ਸਾਰੇ ਖੇਤਰਾਂ ’ਚ ਕੱਚੇ ਮਾਲ ਦੀ ਲਾਗਤ ’ਚ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : AirIndia ਵਿਕਣ ਦੇ ਬਾਅਦ ਸੰਕਟ 'ਚ ਮੁਲਾਜ਼ਮ, ਦਿੱਤੀ ਹੜਤਾਲ 'ਤੇ ਜਾਣ ਦੀ ਧਮਕੀ

ਇੰਡੀਆ ਰੇਟਿੰਗਸ ਐਂਡ ਰਿਸਚ (ਇੰਡ-ਰਾ) ਨੇ ਕਿਹਾ ਕਿ ਹਾਲਾਂਕਿ ਚੀਨੀ ਹਮਰੁਤਬਾ ਵਲੋਂ ਘੱਟ ਸਪਲਾਈ ਕਾਰਨ ਭਾਰਤੀ ਨਿਰਮਾਤਾਵਾਂ ਦੇ ਆਰਡਰ ਬੁਕ ’ਚ ਵਾਧਾ ਦੇਖਿਆ ਜਾਵੇਗਾ।

ਇਸ ਤੋਂ ਇਲਾਵਾ ਕੱਚੇ ਮਾਲ ਦੀਆਂ ਕੀਮਤਾਂ ’ਚ ਵਾਧੇ ਨਾਲ ਬਰਾਮਦ ਕੀਤੇ ਗਏ ਸਾਮਾਨ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ ਅਤੇ ਵਪਾਰ ਦੀਆਂ ਸ਼ਰਤਾਂ ’ਤੇ ਨਤੀਜੇ ਵਜੋਂ ਮਾੜੇ ਪ੍ਰਭਾਵ (ਇਨਪੁੱਟ ਮੁੱਲ ’ਤੇ ਬਰਾਮਦ ਮੁੱਲ) ਰੁਪਏ ਦੇ ਮੁਕਾਬਲੇ ਡਾਲਰ ਦੇ ਮਜ਼ਬੂਤ ਹੋਣ ਦੇ ਕਾਰਨਾਂ ’ਚੋਂ ਇਕ ਹੈ।

ਕਮਜ਼ੋਰ ਰੁਪਇਆ ਭਾਰਤੀ ਬਰਾਮਦ ਨੂੰ ਦੇਵੇਗਾ ਬੜ੍ਹਾਵਾ

ਰਿਪੋਰਟ ਮੁਤਾਬਕ ਚੀਨ ਦੇ ਉਤਪਾਦਨ ਸੰਕਟ ਨਾਲ ਕਮਜ਼ੋਰ ਰੁਪਇਆ ਬਰਾਮਦ ਨੂੰ ਬੜ੍ਹਾਵਾ ਦੇਵੇਗਾ। ਹਾਲਾਂਕਿ ਕੋਲੇ ਦੀਆਂ ਵਧੀਆਂ ਹੋਈਆਂ ਕੀਮਤਾਂ ਨੇ ਕੌਮਾਂਤਰੀ ਪੱਧਰ ’ਤੇ ਨਿਰਮਾਣ ਲਾਗਤ ਨੂੰ ਵਧਾ ਦਿੱਤਾ ਹੈ। ਏਜੰਸੀ ਦਾ ਮੰਨਣਾ ਹੈ ਕਿ ਸਾਰੇ ਖੇਤਰਾਂ ਦੇ ਨਿਰਮਾਤਾ ਵਧੀ ਹੋਈ ਲਾਗਤ ਨੂੰ ਅਖੀਰ ਖਪਤਕਾਰ ਉਦਯੋਗਾਂ ’ਤੇ ਪਾ ਦੇਣਗੇ, ਜਿਸ ਨਾਲ ਮਹਿੰਗਾਈ ਦਾ ਦਬਾਅ ਵਧ ਜਾਏਗਾ ਜੋ ਅਖੀਰ ਭਾਰਤੀ ਅਰਥਵਿਵਸਥਾ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।

ਇਹ ਵੀ ਪੜ੍ਹੋ : ਕ੍ਰਿਪਟੋਕਰੰਸੀ ਨੂੰ ਲੈ ਕੇ IMF ਨੇ ਜਾਰੀ ਕੀਤੀ ਚਿਤਾਵਨੀ, ਦੁਨੀਆ ਭਰ ਦੇ ਦੇਸ਼ਾਂ ਨੂੰ ਦਿੱਤੀ ਇਹ ਸਲਾਹ

ਭਾਰਤੀ ਕੰਪਨੀਆਂ ਲਈ ਫਾਇਦੇਮੰਦ ਸਾਬਤ ਹੋਵੇਗੀ ਪਾਬੰਦੀ ਲਗਾਉਣ ਦੀ ਸੰਭਾਵਨਾ

ਰਿਪੋਰਟ ਮੁਤਾਬਕ ਚੀਨ ਦੇ ਊਰਜਾ ਸੰਕਟ ਅਤੇ ਇਸ ਦੇ ਨਤੀਜੇ ਵਜੋਂ ਚੀਨੀ ਕੰਪਨੀਆਂ ਦੇ ਬੰਦ ਹੋਣ ਜਾਂ ਨਿਰਮਾਣ ’ਤੇ ਰੁਕ-ਰੁਕ ਕੇ ਪਾਬੰਦੀ ਲਗਾਉਣ ਦੀ ਸੰਭਾਵਨਾ ਭਾਰਤੀ ਕੰਪਨੀਆਂ ਲਈ ਫਾਇਦੇਮੰਦ ਸਾਬਤ ਹੋਵੇਗੀ ਕਿਉਂਕਿ ਉਨ੍ਹਾਂ ਦੇ ਉਤਪਾਦਾਂ ਦੀ ਮੰਗ ਘਰੇਲੂ ਅਤੇ ਕੌਮਾਂਤਰੀ ਦੋਹਾਂ ਬਾਜ਼ਾਰਾਂ ’ਚ ਵਧਣੀ ਤੈਅ ਹੈ। ਇਸਪਾਤ ਖੇਤਰ ’ਤੇ ਏਜੰਸੀ ਨੇ ਕਿਹਾ ਕਿ ਚੀਨ ਦੇ ਇਸਪਾਤ ਉਤਪਾਦਨ ’ਚ ਗਿਰਾਵਟ ਅਤੇ ਭਾਰਤ ਦੇ ਮੱਧਵਰਤੀ ਇਸਪਾਤ ਉਤਪਾਦਾਂ ਦੀ ਦਰਾਮਦ ਨਾਲ ਭਾਰਤੀ ਇਸਪਾਤ ਕੰਪਨੀਆਂ ਨੂੰ ਘੱਟ ਦਰਾਮਦ ਜੋਖਮ ਅਤੇ ਵਧੇਰੇ ਬਰਾਮਦ ਮੌਕਿਆਂ ਦੇ ਮਾਧਿਅਮ ਰਾਹੀਂ ਲਾਭ ਹੋਵੇਗਾ।

ਇਹ ਵੀ ਪੜ੍ਹੋ : ਅਹਿਮ ਖ਼ਬਰ: ਘਰੇਲੂ ਹਵਾਈ ਉਡਾਣਾਂ ਦੇ ਯਾਤਰੀਆਂ ਨੂੰ 18 ਅਕਤੂਬਰ ਤੋਂ ਮਿਲੇਗੀ ਵੱਡੀ ਰਾਹਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News