ਚੀਨ, ਹਾਂਗਕਾਂਗ ਤੋਂ ਦਰਾਮਦ ‘ਪ੍ਰਿੰਟਿਡ ਸਰਕਟ ਬੋਰਡ’ ਉੱਤੇ ਐਂਟੀ ਡੰਪਿੰਗ ਡਿਊਟੀ ਲਗਾਉਣ ਦੀ ਸਿਫਾਰਿਸ਼

Friday, Jan 05, 2024 - 07:29 PM (IST)

ਚੀਨ, ਹਾਂਗਕਾਂਗ ਤੋਂ ਦਰਾਮਦ ‘ਪ੍ਰਿੰਟਿਡ ਸਰਕਟ ਬੋਰਡ’ ਉੱਤੇ ਐਂਟੀ ਡੰਪਿੰਗ ਡਿਊਟੀ ਲਗਾਉਣ ਦੀ ਸਿਫਾਰਿਸ਼

ਨਵੀਂ ਦਿੱਲੀ (ਭਾਸ਼ਾ) – ਵਪਾਰ ਮੰਤਰਾਲਾ ਦੀ ਇਕਾਈ ਡੀ. ਜੀ. ਟੀ. ਆਰ. ਨੇ ਘਰੇਲੂ ਉਦਯੋਗ ਦੇ ਹਿੱਤਾਂ ਦੀ ਰੱਖਿਆ ਲਈ ਚੀਨ, ਹਾਂਗਕਾਂਗ ਤੋਂ ਦਰਾਮਦ ਕੀਤੇ ਪ੍ਰਿੰਟਿਡ ਸਰਕਟ ਬੋਰਡ ਦੀ ਦਰਾਮਦ ’ਤੇ 5 ਸਾਲਾਂ ਲਈ ਐਂਟੀ ਡੰਪਿੰਗ ਡਿਊਟੀ ਲਗਾਉਣ ਦੀ ਸਿਫਾਰਿਸ਼ ਕੀਤੀ ਹੈ। ਡਾਇਰੈਕਟੋਰੇਟ ਜਨਰਲ ਆਫ ਟਰੇਡ ਰੈਮੇਡੀਜ਼ (ਡੀ. ਜੀ. ਟੀ. ਆਰ.) ਨੇ ਇਨ੍ਹਾਂ ਦੋਹਾਂ ਦੇਸ਼ਾਂ ਨੂੰ ਇਨ੍ਹਾਂ ਬੋਰਡਾਂ ਦੇ ਲਾਗਤ ਤੋਂ ਘੱਟ ਕੀਮਤ ’ਤੇ ਇੰਪੋਰਟ ਦੀ ਜਾਂਚ ਤੋਂ ਬਾਅਦ ਟੈਕਸ ਲਗਾਉਣ ਦੀ ਸਿਫਾਰਿਸ਼ ਕੀਤੀ ਹੈ।

ਇਹ ਵੀ ਪੜ੍ਹੋ :  ਹਵਾਈ ਯਾਤਰੀਆਂ ਲਈ ਨਵੇਂ ਸਾਲ ਦਾ ਤੋਹਫ਼ਾ! Indigo ਦੇ ਇਸ ਫ਼ੈਸਲੇ ਨਾਲ ਸਸਤੀ ਹੋਵੇਗੀ ਟਿਕਟ

ਪੀ. ਸੀ. ਬੀ. (ਪ੍ਰਿੰਟਿਡ ਸਰਕਟ ਬੋਰਡ) ਨੂੰ ਟ੍ਰਾਂਜਿਸਟਰ, ਰੈਸਿਸਟਰ ਅਤੇ ਕੈਪੇਸਿਟਰ ਵਰਗੇ ਇਲੈਕਟ੍ਰਾਨਿਕ ਉਤਪਾਦਾਂ ਤੋਂ ਬਣਾਇਆ ਜਾਂਦਾ ਹੈ। ਇਸ ਦਾ ਇਸਤੇਮਾਲ ਕਾਰ, ਟੈਲੀਫੋਨ, ਓਵਨ, ਖਿਡੌਣੇ, ਟੈਲੀਵਿਜ਼ਨ, ਕੰਪਿਊਟਰ ਅਤੇ ਲਾਈਟਨਿੰਗ ਸਲਿਊਸ਼ਨ ’ਚ ਕੀਤੀ ਜਾਂਦੀ ਹੈ। ਡੀ. ਜੀ. ਟੀ. ਆਰ. ਨੇ ਇਕ ਨੋਟੀਫਿਕੇਸ਼ਨ ਵਿਚ ਕਿਹਾ ਕਿ ਅਥਾਰਿਟੀ 5 ਸਾਲ ਦੀ ਮਿਆਦ ਲਈ ਚੀਨ ਅਤੇ ਹਾਂਗਕਾਂਗ ਤੋਂ ਬਰਾਮਦ ਵਸਤਾਂ ਦੀ ਦਰਾਮਦ ’ਤੇ ਐਂਟੀ ਡੰਪਿੰਗ ਡਿਊਟੀ ਲਗਾਉਣ ਦੀ ਸਿਫਾਰਿਸ਼ ਕਰਦਾ ਹੈ।

ਇਹ ਵੀ ਪੜ੍ਹੋ :    Sovereign Gold Bond ਦੀ ਵਧੀ ਮੰਗ, ਡਿਸਕਾਊਂਟ ਦੀ ਬਜਾਏ ਪ੍ਰੀਮਿਅਮ 'ਤੇ ਖ਼ਰੀਦ ਰਹੇ ਨਿਵੇਸ਼ਕ

ਇਹ ਵੀ ਪੜ੍ਹੋ :    ਸਾਲ 2023 'ਚ ਦੇਸ਼ ਵਿਚ ਅਮੀਰ ਲੋਕਾਂ ਦੀ ਗਿਣਤੀ 'ਚ ਹੋਇਆ ਭਾਰੀ ਵਾਧਾ, 152 ਲੋਕ ਬਣੇ ਅਰਬਪਤੀ

ਇਹ ਵੀ ਪੜ੍ਹੋ :    ਦੁਨੀਆ ਦੀ ਫੈਕਟਰੀ ਕਹੇ ਜਾਣ ਵਾਲੇ ਚੀਨ ਦੀ ਅਰਥਵਿਵਸਥਾ ਡਾਵਾਂਡੋਲ, ਸਾਹਮਣੇ ਆਈ ਹੈਰਾਨੀਜਨਕ ਸਥਿਤੀ   

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News