ਪੰਜਾਬ ਦੇ ਖੇਤਾਂ ਤੋਂ ਲੰਡਨ ਦੀ ਮੰਡੀ ਤੱਕ ਪੁੱਜੀ ਸਰਦਾਰ ਦੇ ਖੇਤਾਂ ਦੀ ਸ਼ਿਮਲਾ ਮਿਰਚ (ਵੀਡੀਓ)

Tuesday, Dec 24, 2024 - 03:08 PM (IST)

ਪੰਜਾਬ ਦੇ ਖੇਤਾਂ ਤੋਂ ਲੰਡਨ ਦੀ ਮੰਡੀ ਤੱਕ ਪੁੱਜੀ ਸਰਦਾਰ ਦੇ ਖੇਤਾਂ ਦੀ ਸ਼ਿਮਲਾ ਮਿਰਚ (ਵੀਡੀਓ)

ਜਲੰਧਰ: ਰਵਾਇਤੀ ਖੇਤੀ ਤੋਂ ਹੱਟ ਕੇ ਕਿਸੇ ਫ਼ਸਲ ਦੀ ਕਾਸ਼ਤ ਕਰਨ ਦੀ ਗੱਲ ਆਉਂਦੇ ਹੀ ਜ਼ਿਆਦਾਤਰ ਕਿਸਾਨਾਂ ਦੇ ਵਿਚ ਇਕ ਝਿੱਜਕ ਤੇ ਡਰ ਰਹਿੰਦਾ ਹੈ। ਪਰ ਬਹੁਤ ਸਾਰੇ ਕਿਸਾਨ ਅਜਿਹੇ ਵੀ ਹਨ ਜੋ ਇਸ ਰਵਾਇਤੀ ਖੇਤੀ ਦੇ ਚੱਕਰ ਵਿਚੋਂ ਨਿਕਲ ਕੇ ਨਵੇਂ ਪੂਰਨੇ ਪਾ ਰਹੇ ਹਨ। ਅਜਿਹੇ ਹੀ ਇਕ ਕਿਸਾਨ ਹਨ ਦਵਿੰਦਰ ਸਿੰਘ ਜਿਨ੍ਹਾਂ ਨੇ ਮੁਸ਼ਕਾਬਾਦ ਵਿਚ ਰੰਗ-ਬਰੰਗੀਆਂ ਸ਼ਿਮਲਾ ਮਿਰਚਾਂ ਦੀ ਕਾਸ਼ਤ ਸ਼ੁਰੂ ਕੀਤੀ ਤੇ ਹੁਣ ਲੰਡਨ ਤਕ ਆਪਣੀ ਫਸਲ ਵੇਚ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਪੈਣਗੇ ਗੜ੍ਹੇ! ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ

'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਦਵਿੰਦਰ ਸਿੰਘ ਨਾਲ ਇਸ ਖੇਤੀ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਦਵਿੰਦਰ ਸਿੰਘ ਨੇ ਨਾ ਸਿਰਫ਼ ਆਪਣੇ ਤਜ਼ਰਬੇ ਸਾਂਝੇ ਕੀਤੇ ਸਗੋਂ ਇਸ ਖੇਤੀ ਨਾਲ ਜੁੜੇ ਕਈ ਬਾਰੀਕ ਪਹਿਲੂਆਂ 'ਤੇ ਵੀ ਚਾਨਣ ਪਾਇਆ। ਦਵਿੰਦਰ ਸਿੰਘ ਨੇ ਕੌੜੀ ਮਿਰਚ ਦੀ ਕਰ ਕੇ ਚੰਡੀਗੜ੍ਹ ਦੀ ਮੰਡੀ 'ਚ ਵੇਚਣ ਤੋਂ ਸ਼ੁਰੂਆਤ ਕੀਤੀ ਸੀ। ਇਸ ਵੇਲੇ ਉਹ 7 ਪੌਲੀ ਹਾਊਸ ਵਿਚ ਸ਼ਿਮਲਾ ਮਿਰਚ ਦੀ ਖੇਤੀ ਕਰ ਰਹੇ ਹਨ। ਉਹ ਛੋਟੇ-ਛੋਟੇ ਵੋਕੇਸ਼ਨਲ ਕੋਰਸਾਂ ਰਾਹੀਂ ਹੋਰ ਕਿਸਾਨਾਂ ਨਾਲ ਵੀ ਆਪਣੇ ਤਜ਼ਰਬੇ ਸਾਂਝੇ ਕਰਦੇ ਰਹਿੰਦੇ ਹਨ। ਇਸ ਬਾਰੇ ਹੋਰ ਜਾਣਕਾਰੀ ਦੇ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ-

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News