ਚੀਨ ਦਾ ਵਿਦੇਸ਼ੀ ਮੁਦਰਾ ਭੰਡਾਰ ਵਧ ਕੇ ਹੋਇਆ 3,100 ਅਰਬ ਡਾਲਰ

Wednesday, Oct 11, 2017 - 08:41 AM (IST)

ਬੀਜਿੰਗ—ਚੀਨ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਅੱਠਵੇਂ ਮਹੀਨੇ ਭਾਵ ਸਤੰਬਰ ਤੋਂ ਵਧ ਕੇ 3,100 ਅਰਬ ਡਾਲਰ ਦਾ ਹੋ ਗਿਆ। ਪੂੰਜੀ ਨਿਕਾਸੀ ਦਾ ਦਬਾਅ ਘੱਟ ਹੋਣ ਨਾਲ ਵਿਦੇਸ਼ੀ ਮੁਦਰਾ ਭੰਡਾਰ 'ਚ ਇਹ ਵਾਧਾ ਹੋਇਆ ਹੈ। ਜਨਵਰੀ 'ਚ ਵਿਦੇਸ਼ੀ ਮੁਦਰਾ ਭੰਡਾਰ 3,000 ਅਰਬ ਡਾਲਰ ਤੋਂ ਘੱਟ ਹੋ ਗਿਆ ਸੀ ਪਰ ਅਰਥਵਿਵਸਥਾ ਦੀ ਨੀਂਹ ਕਾਫੀ ਮਜ਼ਬੂਤ ਹੈ ਅਤੇ ਚੀਨੀ ਮੁਦਰਾ ਯੁਆਨ 'ਚ ਸਥਿਰਤਾ ਬਣੀ ਰਹੀ ਇਸ ਲਈ ਫਰਵਰੀ ਤੋਂ ਬਾਅਦ ਮੁਦਰਾ ਭੰਡਾਰ 'ਚ ਵਾਧਾ ਦੇਖੀ ਗਈ। ਸਰਕਾਰੀ ਡਾਈਲਾਗ ਕਮੇਟੀ ਮੁਤਾਬਕ ਸਾਲ 2014 ਤੋਂ ਬਾਅਦ ਤੋਂ ਇਹ ਪਹਿਲਾਂ ਮੌਕਾ ਹੈ ਜਦੋਂ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਅੱਠ ਮਹੀਨੇ ਵਧਦਾ ਰਿਹਾ ਜਿਸ ਕਾਰਨ ਕੁੱਲ ਮੁਦਰਾ ਭੰਡਾਰ ਅਕਤੂਬਰ 2016 ਤੋਂ ਬਾਅਦ ਆਪਣੇ ਉੱਚੇ ਪੱਧਰ ਨੂੰ ਛੂਹ ਗਿਆ ਹੈ। ਤੀਜੀ ਤਿਮਾਹੀ ਦੀ ਜੀ. ਡੀ. ਪੀ. ਵਿਕਾਸ ਦਰ 19 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ। 
ਅੰਕੜੇ ਦਰਸਾਉਂਦੇ ਹਨ ਕਿ ਚੀਨ ਦਾ ਸੋਨਾ ਰਿਜ਼ਰਵਡ ਭੰਡਾਰ ਸਤੰਬਰ 'ਚ ਘੱਟ ਕੇ 76.01 ਅਰਬ ਡਾਲਰ ਰਹਿ ਗਿਆ ਜੋ ਇਕ ਮਹੀਨਾ ਪਹਿਲਾਂ 77.7 ਅਰਬ ਡਾਲਰ ਦੇ ਪੱਧਰ 'ਤੇ ਸੀ।


Related News