ਵਪਾਰ ਕਰਾਰ ਚਾਹੁੰਦੇ ਹਾਂ ਪਰ ‘ਸੰਘਰਸ਼’ ਲਈ ਵੀ ਤਿਆਰ : ਚੀਨ

11/22/2019 8:00:53 PM

ਪੇਈਚਿੰਗ (ਭਾਸ਼ਾ)-ਚੀਨ ਨੇ ਕਿਹਾ ਹੈ ਕਿ ਉਹ ਅਮਰੀਕਾ ਨਾਲ ਵਪਾਰ ਕਰਾਰ ਲਈ ਕੰਮ ਕਰਨਾ ਚਾਹੁੰਦਾ ਹੈ ਪਰ ਕਿਸੇ ਤਰ੍ਹਾਂ ਦਾ ‘ਸੰਘਰਸ਼’ ਕਰਨ ਲਈ ਵੀ ਤਿਆਰ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਮਰੀਕਾ ਦੇ ਵਪਾਰਕ ਵਫਦ ਨੂੰ ਕਿਹਾ ਕਿ ਵਪਾਰ ਵਾਰਤਾ ਨੂੰ ਲੈ ਕੇ ਚੀਨ ਦਾ ਰੁਖ਼ ਹਾਂ-ਪੱਖੀ ਹੈ।

ਸ਼ੀ ਨੇ ਕਿਹਾ, ‘‘ਜਿਵੇਂ ਅਸੀਂ ਹਮੇਸ਼ਾ ਕਹਿੰਦੇ ਰਹੇ ਹਾਂ ਕਿ ਚੀਨ ਵਪਾਰ ਯੁੱਧ ਸ਼ੁਰੂ ਨਹੀਂ ਕਰਨਾ ਚਾਹੁੰਦਾ ਹੈ ਪਰ ਉਹ ਇਸ ਤੋਂ ਘਬਰਾਉਂਦਾ ਵੀ ਨਹੀਂ ਹੈ। ਜਦੋਂ ਜ਼ਰੂਰਤ ਹੋਵੇਗੀ ਤਾਂ ਅਸੀਂ ਜਵਾਬੀ ਪ੍ਰਤੀਕਿਰਿਆ ਦੇਵਾਂਗੇ ਪਰ ਅਜੇ ਸਰਗਰਮ ਤਰੀਕੇ ਨਾਲ ਵਪਾਰ ਕਰਾਰ ਲਈ ਕੋਸ਼ਿਸ਼ ਕਰ ਰਹੇ ਹਾਂ।’’ ਸ਼ੀ ਨੇ ਵਫਦ ਨੂੰ ਕਿਹਾ, ‘‘ਅਸੀਂ ਆਪਸ ’ਚ ਸਨਮਾਨ ਅਤੇ ਸਮਾਨਤਾ ਦੇ ਆਧਾਰ ’ਤੇ ਪਹਿਲੇ ਦੌਰ ਦੇ ਕਰਾਰ ’ਤੇ ਕੰਮ ਕਰ ਰਹੇ ਹਾਂ।’’ ਬਲੂਮਬਰਗ ਨਿਊ ਇਕਾਨਮੀ ਫੋਰਮ ਦੇ ਵਫਦ ’ਚ ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਹੇਨਰੀ ਕਿਸਿੰਗਰ, ਸਾਬਕਾ ਵਿੱਤ ਮੰਤਰੀ ਹੈਂਕ ਪਾਲਸਨ, ਸਾਬਕਾ ਵਪਾਰ ਪ੍ਰਤੀਨਿਧੀ ਮਾਇਕ ਫਰੋਮੈਨ ਅਤੇ ਹੋਰ ਲੋਕ ਸ਼ਾਮਲ ਸਨ। ਵਫਦ ਨਾਲ ਗੱਲਬਾਤ ’ਚ ਸ਼ੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਿਸੇ ਤਰ੍ਹਾਂ ਦੇ ਕਰਾਰ ਲਈ ਆਪਸ ’ਚ ਸਨਮਾਨ ਅਤੇ ਸਮਾਨਤਾ ਸਭ ਤੋਂ ਜ਼ਰੂਰੀ ਹੈ।


Karan Kumar

Content Editor

Related News