ਚੀਨ ਦੀ ਮਹਾਰਥੀ ਕਾਰ ਨਿਰਮਾਤਾ ‘ਦਿ ਗ੍ਰੇਟ ਵਾਲ ਮੋਟਰਜ਼’ ਨੇ ਭਾਰਤ ’ਚੋਂ ਆਪਣਾ ਕਾਰੋਬਾਰ ਸਮੇਟਿਆ

Tuesday, Jul 19, 2022 - 11:27 AM (IST)

ਚੀਨ ਦੀ ਮਹਾਰਥੀ ਕਾਰ ਨਿਰਮਾਤਾ ‘ਦਿ ਗ੍ਰੇਟ ਵਾਲ ਮੋਟਰਜ਼’ ਨੇ ਭਾਰਤ ’ਚੋਂ ਆਪਣਾ ਕਾਰੋਬਾਰ ਸਮੇਟਿਆ

ਚੀਨ ਨੇ ਭਾਰਤ ਨਾਲ ਦੁਸ਼ਮਣੀ ਮੁੱਲ ਲੈ ਕੇ ਆਪਣਾ ਬੜਾ ਵੱਡਾ ਨੁਕਸਾਨ ਕਰਾਇਆ ਹੈ। ਗਲਵਾਨ ਘਾਟੀ ਹਿੰਸਾ ਵਾਲੀ ਘਟਨਾ ਤੋਂ ਪਹਿਲਾਂ ਚੀਨ ਭਾਰਤ ’ਚ ਲਗਭਗ ਹਰ ਖੇਤਰ ’ਚ ਨਿਵੇਸ਼ ਕਰ ਰਿਹਾ ਸੀ ਪਰ ਚੀਨ ਦੀ ਧੱਕੇਸ਼ਾਹੀ ਦੇ ਬਾਅਦ ਭਾਰਤ ਨੇ ਚੀਨੀ ਕੰਪਨੀਆਂ ’ਤੇ ਨਕੇਲ ਕੱਸਣੀ ਸ਼ੁਰੂ ਕਰ ਦਿੱਤੀ। ਚੀਨ ਦੀ ਸਭ ਤੋਂ ਵੱਡੀ ਆਟੋਮੋਟਿਵ ਕੰਪਨੀ ਦਿ ਗ੍ਰੇਟ ਵਾਲ ਮੋਟਰਜ਼ ਕੰਪਨੀ ਲਿਮਟਿਡ ਨੇ ਤੈਅ ਕੀਤਾ ਹੈ ਕਿ ਹੁਣ ਭਾਰਤ ਤੋਂ ਆਪਣਾ ਸਾਰਾ ਕੰਮ ਸਮੇਟ ਕੇ ਵਾਪਸ ਜਾ ਰਹੀ ਹੈ। ਹਾਲਾਂਕਿ ਚੀਨ ਨੇ ਇਸ ਪ੍ਰਾਜੈਕਟ ’ਤੇ ਬੜਾ ਪੈਸਾ ਨਿਵੇਸ਼ ਕੀਤਾ ਸੀ। ਭਵਿੱਖ ’ਚ ਵੀ ਚੀਨ ਭਾਰਤ ’ਚ ਆਟੋਮੋਟਿਵ ਖੇਤਰ ’ਚ ਕਰੋੜਾਂ ਰੁਪਏ ਹੋਰ ਨਿਵੇਸ਼ ਕਰਨ ਵਾਲਾ ਸੀ ਪਰ ਬਿਨਾਂ ਇਕ ਵੀ ਕਾਰ ਬਣਾਏ ਉਹ ਭਾਰਤ ’ਚ ਆਪਣਾ ਕੰਮ ਸਮੇਟ ਚੁੱਕੀ ਹੈ। ਦਿ ਗ੍ਰੇਟ ਵਾਲ ਮੋਟਰਜ਼ ਕੰਪਨੀ ਲਿਮਟਿਡ ਆਪਣਾ ਸਾਰਾ ਨਿਵੇਸ਼ ਭਾਰਤ ’ਚੋਂ ਕੱਢ ਕੇ ਜਾ ਰਹੀ ਹੈ।

ਦਿ ਗ੍ਰੇਟ ਵਾਲ ਮੋਟਰਜ਼ ਕੰਪਨੀ ਲਿਮਟਿਡ ਭਾਰਤ ’ਚ ਸਾਲ 2019 ’ਚ ਇਕ ਬੜੇ ਵੱਡੇ ਨਿਵੇਸ਼ ਅਤੇ ਬਾਜ਼ਾਰ ਦੀ ਰਣਨੀਤੀ ਨਾਲ ਉਤਰੀ ਸੀ, ਇਹ ਕੰਪਨੀ ਭਾਰਤ ’ਚ ਹਰ ਸ਼ਹਿਰ ’ਚ ਆਪਣਾ ਸ਼ੋਅਰੂਮ, ਕੁਝ ਵੱਡੇ ਸ਼ਹਿਰਾਂ ’ਚ ਆਪਣੇ ਮੈਨੂਫੈਕਚਰਿੰਗ ਯੂਨਿਟ ਲਾ ਕੇ ਇੱਥੇ ਬੜੇ ਵੱਡੇ ਪੱਧਰ ’ਤੇ ਕਾਰ ਬਣਾ ਕੇ ਭਾਰਤੀ ਬਾਜ਼ਾਰ ’ਚ ਵੇਚਣਾ ਚਾਹੁੰਦੀ ਸੀ ਅਤੇ ਇੱਥੇ ਬਣੀਆਂ ਗੱਡੀਆਂ ਨੂੰ ਵਿਦੇਸ਼ਾਂ ’ਚ ਵੀ ਬਰਾਮਦ ਕਰਨਾ ਚਾਹੁੰਦੀ ਸੀ। ਅਜਿਹਾ ਕਰਨ ਨਾਲ ਇਸ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ ਕਿਉਂਕਿ ਹਰ ਚੀਨੀ ਕੰਪਨੀ ਉੱਥੋਂ ਦੀ ਸਰਕਾਰ ਨਾਲ ਜੁੜੀ ਹੁੰਦੀ ਹੈ ਤਾਂ ਇਸ ਕੋਲ ਪੈਸਿਆਂ ਦੀ ਕਮੀ ਕਦੀ ਨਹੀਂ ਹੁੰਦੀ। ਜੇਕਰ ਇਹ ਕੰਪਨੀ ਭਾਰਤ ’ਚ ਵਿਨਿਰਮਾਣ ’ਚ ਜੁਟ ਜਾਂਦੀ ਤਾਂ ਜਿੰਨੀਆਂ ਵੀ ਦੇਸੀ-ਵਿਦੇਸ਼ੀ ਕਾਰ ਨਿਰਮਾਤਾ ਕੰਪਨੀਆਂ ਭਾਰਤ ’ਚ ਕੰਮ ਕਰ ਰਹੀਆਂ ਹਨ, ਸਭ ਬੈਠ ਜਾਂਦੀਆਂ ਕਿਉਂਕਿ ਆਪਣਾ ਬਾਜ਼ਾਰ ਬਣਾਉਣ ਲਈ ਇਹ ਗਾਹਕਾਂ ਨੂੰ ਭਰਮਾਉਣੇ ਆਫਰ ਿਦੰਦੀ। ਦਿ ਗ੍ਰੇਟ ਵਾਲ ਮੋਟਰਜ਼ ਕੰਪਨੀ ਸ਼ੁਰੂਆਤ ’ਚ ਗਾਹਕਾਂ ਨੂੰ ਭਰਮਾਉਣ ਲਈ ਬਹੁਤ ਘੱਟ ਕੀਮਤਾਂ ’ਤੇ ਆਪਣੀ ਕਾਰ ਵੇਚਦੀ, ਫਿਰ ਬੇਸ਼ੱਕ ਹੀ ਉਸ ’ਚ ਉਸ ਨੂੰ ਘਾਟਾ ਕਿਉਂ ਨਾ ਹੋਵੇ। ਇਨ੍ਹਾਂ ਕੋਲ ਕੈਸ਼ ਰਿਜ਼ਰਵ ਇੰਨਾ ਹੈ ਕਿ ਇਹ ਲੋਕ ਇਹ ਘਾਟਾ ਬੜੀ ਆਸਾਨੀ ਨਾਲ ਝੱਲ ਜਾਂਦੇ। ਇਸ ਕਾਰਨ ਭਾਰਤੀ ਕਾਰ ਨਿਰਮਾਤਾਵਾਂ ਨੂੰ ਬੜਾ ਘਾਟਾ ਹੁੰਦਾ ਅਤੇ ਹੋ ਸਕਦਾ ਹੈ ਕਿ ਉਹ ਕੰਪਨੀਆਂ ਦਿਵਾਲੀਆ ਹੋ ਜਾਂਦੀਆਂ। ਚੀਨ ਉਂਝ ਵੀ ਕਦੇ ਵੀ ਸਿੱਧੇ ਢੰਗ ਨਾਲ ਵਪਾਰ ਨਹੀਂ ਕਰਦਾ। ਚੀਨ ’ਚ ਭ੍ਰਿਸ਼ਟਾਚਾਰ ਜਿੰਨੇ ਵੱਡੇ ਪੱਧਰ ’ਤੇ ਫੈਲਿਆ ਹੋਇਆ ਹੈ ਉਸੇ ਰਣਨੀਤੀ ਤਹਿਤ ਚੀਨ ਦੀਆਂ ਵਪਾਰਕ ਕੰਪਨੀਆਂ ਅੱਜ ਨਿਰਧਾਰਿਤ ਦੇਸ਼ਾਂ ’ਚ ਨਿਵੇਸ਼ ਤੋਂ ਪਹਿਲਾਂ ਉੱਥੋਂ ਦੇ ਕਾਨੂੰਨ ਅਤੇ ਸਿਆਸੀ ਤੰਤਰ ’ਤੇ ਬੜੀ ਖੋਜ ਕਰਦੀਆਂ ਹਨ ਜਿਸ ਦੇ ਬਾਅਦ ਉਹ ਉਸ ਲੂਪਹੋਲ ਦਾ ਫਾਇਦਾ ਆਪਣੇ ਸਵਾਰਥੀ ਹਿੱਤਾਂ ਲਈ ਕਰਦੀਆਂ ਹਨ।

ਚੀਨ ਨੇ ਭਾਰਤ ’ਚ ਜਲਦੀ ਕੰਮ ਸ਼ੁਰੂ ਕਰਨ ਲਈ ਅਮਰੀਕੀ ਕਾਰ ਕੰਪਨੀ ਸ਼ੇਵਰਲੇ ਦੇ ਪਲਾਂਟ ਨੂੰ ਇਕ ਅਰਬ ਡਾਲਰ ’ਚ ਮਹਾਰਾਸ਼ਟਰ ’ਚ ਬਣੀ ਫੈਕਟਰੀ ਨੂੰ ਖਰੀਦ ਲਿਆ ਕਿਉਂਕਿ ਜੇਕਰ ਚੀਨ ਖੁਦ ਫੈਕਟਰੀ ਬਣਾਉਂਦਾ ਅਤੇ ਲੋਕਾਂ ਨੂੰ ਨੌਕਰੀ ’ਤੇ ਰੱਖਦਾ ਤਾਂ ਉਸ ’ਚ ਬਹੁਤ ਸਮਾਂ ਲੱਗਦਾ, ਇਸ ਲਈ ਚੀਨ ਨੇ ਭਾਰਤ ’ਚ ਫਲਾਪ ਅਮਰੀਕੀ ਕਾਰ ਕੰਪਨੀ ਸ਼ੇਵਰਲੇ ਦੀ ਫੈਕਟਰੀ ਖਰੀਦ ਕੇ ਆਪਣਾ ਸਮਾਂ ਬਚਾਇਆ

ਪਰ ਇਸੇ ਦਰਮਿਆਨ ਚੀਨ ਨੇ ਗਲਵਾਨ ਘਾਟੀ ’ਚ ਭਾਰਤੀ ਫੌਜੀਆਂ ’ਤੇ ਧੋਖੇ ਨਾਲ ਹਮਲਾ ਕਰ ਦਿੱਤਾ ਜਿਸ ’ਚ 20 ਭਾਰਤੀ ਫੌਜੀ ਸ਼ਹੀਦ ਹੋ ਗਏ। ਇਸ ਦੇ ਬਾਅਦ ਦਿ ਗ੍ਰੇਟ ਵਾਲ ਅਤੇ ਸ਼ੇਵਰਲੇ ’ਚ ਹੋਣ ਵਾਲੀ ਡੀਲ ਰੁਕ ਗਈ ਕਿਉਂਕਿ ਅਮਰੀਕਾ ਵੀ ਨਹੀਂ ਚਾਹੁੰਦਾ ਸੀ ਕਿ ਚੀਨ ਜਿਸ ਦੇਸ਼ ’ਤੇ ਹਮਲਾ ਕਰ ਰਿਹਾ ਹੈ ਉਸੇ ਦੇਸ਼ ’ਚ ਆਪਣੀਆਂ ਗੱਡੀਆਂ ਬਣਾ ਕੇ ਵੇਚੇ। ਇਸ ਨੂੰ ਦੇਖਦੇ ਹੋਏ ਦਿ ਗ੍ਰੇਟ ਵਾਲ ਮੋਟਰਜ਼ ਨੇ ਐਲਾਨ ਕੀਤਾ ਹੈ ਕਿ ਉਸ ਨੇ ਜਿੰਨੇ ਵੀ ਲੋਕਾਂ ਨੂੰ ਨੌਕਰੀ ’ਤੇ ਰੱਖਿਆ ਹੈ ਉਨ੍ਹਾਂ ਨੂੰ ਕੱਢ ਦਿੱਤਾ ਅਤੇ ਚੀਨ ਨੇ ਇਸ ਫੈਕਟਰੀ ’ਚ ਹੁਣ ਤੱਕ ਜੋ ਵੀ ਨਿਵੇਸ਼ ਕੀਤਾ ਸੀ, ਉਹ ਸਾਰਾ ਭਾਰਤ ’ਚੋਂ ਕੱਢ ਲਵੇਗਾ ਭਾਵ ਚੀਨ ਨੇ ਆਪਣਾ ਕੰਮ ਭਾਰਤ ਤੋਂ ਸਮੇਟ ਲਿਆ ਹੈ। ਓਧਰ ਦੂਜੇ ਪਾਸੇ ਇਹ ਖਬਰ ਚੀਨ ਦੀ ਅਰਥਵਿਵਸਥਾ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ ਿਕਉਂਕਿ ਚੀਨ ਦੀ ਅਰਥਵਿਵਸਥਾ ਇਨ੍ਹੀਂ ਦਿਨੀਂ ਗ੍ਰੋਥ ਦੀ ਕਮੀ ਨਾਲ ਜੂਝ ਰਹੀ ਹੈ। ਚੀਨ ਦੀਆਂ ਲਗਭਗ ਸਾਰੀਆਂ ਕੰਪਨੀਆਂ ਗ੍ਰੋਥ ਦੀ ਕਮੀ ਨਾਲ ਜੂਝ ਰਹੀਆਂ ਹਨ ਕਿਉਂਕਿ ਮਹਾਮਾਰੀ ਦੇ ਬਾਅਦ ਚੀਨ ’ਚ ਲਗਭਗ 20 ਲੱਖ ਵੱਡੀਆਂ ਕੰਪਨੀਆਂ ਬੰਦ ਹੋ ਗਈਆਂ ਹਨ ਜਿਸ ਨਾਲ ਉੱਥੇ ਲੋਕਾਂ ਕੋਲ ਰਿਜ਼ਰਵ ’ਚ ਪੈਸਾ ਨਹੀਂ ਬਚਿਆ। ਇਸ ਦਾ ਸਭ ਤੋਂ ਬੁਰਾ ਅਸਰ ਚੀਨ ’ਚ ਸਥਿਰ ਹੋ ਚੁੱਕੀ ਮੰਗ ’ਤੇ ਪਿਆ ਹੈ।

ਓਧਰ ਦੂਜੇ ਪਾਸੇ ਭਾਰਤ ਦੀ ਅਰਥਵਿਵਸਥਾ ਅੱਗੇ ਵਧ ਰਹੀ ਹੈ, ਇੱਥੇ ਗ੍ਰੋਥ ਦੀਆਂ ਬਹੁਤ ਸੰਭਾਵਨਾਵਾਂ ਹਨ ਪਰ ਚੀਨ ਨੇ ਜੋ ਬੇਵਕੂਫੀ ਕਰ ਕੇ ਆਪਣਾ ਇੰਨਾ ਵੱਡਾ ਬਾਜ਼ਾਰ ਗੁਆਇਆ ਹੈ ਉਸ ਦੀ ਪੂਰਤੀ ਜਲਦੀ ਨਹੀਂ ਹੋ ਸਕਦੀ ਕਿਉਂਕਿ ਭਾਰਤ ਦੀ ਵੱਡੀ ਆਬਾਦੀ ਦੇ ਨਾਲ ਇੱਥੇ ਗੱਡੀਆਂ ਦੀ ਵਿਕਰੀ ’ਚ ਪਿਛਲੇ 2 ਸਾਲਾਂ ’ਚ ਬੜਾ ਉਛਾਲ ਆਇਆ ਹੈ।

ਆਟੋਮੋਟਿਵ ਬਾਜ਼ਾਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਭਾਰਤੀ ਕਾਰ ਬਾਜ਼ਾਰ ਹੌਲੀ-ਹੌਲੀ ਬੜਾ ਅੱਗੇ ਜਾਵੇਗਾ। ਦਿ ਗ੍ਰੇਟ ਵਾਲ ਮੋਟਰਜ਼ ਦੇ ਆਪਣਾ ਕੰਮ ਸਮੇਟਣ ਦੇ ਬਾਅਦ ਚੀਨ ਦੀਆਂ ਦੂਜੀਆਂ ਕਾਰ ਨਿਰਮਾਤਾ ਕੰਪਨੀਆਂ ਤੁੰਗਫਾਂਗ, ਛਾਂਗਆਨ, ਬੀ. ਵਾਈ. ਡੀ., ਚੇਰੀ, ਕਵਾਂਚੋ ਆਟੋਮੋਬਾਇਲ, ਚਿਆਂਗਹੁਈ ਆਦਿ ਨੂੰ ਇਹ ਗੱਲ ਸਮਝ ’ਚ ਆ ਗਈ ਹੈ ਕਿ ਹੁਣ ਭਾਰਤ ’ਚ ਉਨ੍ਹਾਂ ਦਾ ਬਾਜ਼ਾਰ ਖਤਮ ਹੋ ਚੁੱਕਾ ਹੈ ਅਤੇ ਉਹ ਵੀ ਭਾਰਤ ’ਚ ਨਿਵੇਸ਼ ਤੋਂ ਬਚਣਗੀਆਂ, ਹੁਣ ਇਸ ਦਾ ਨਿਆਸੰਗਤ ਲਾਭ ਦੇਸੀ, ਯੂਰਪੀ ਅਤੇ ਅਮਰੀਕੀ ਕਾਰ ਨਿਰਮਾਤਾ ਕੰਪਨੀਆਂ ਉਠਾਉਣਗੀਆਂ।


author

Harinder Kaur

Content Editor

Related News