ਫਿਰ ਸਸਤਾ ਹੋਇਆ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ''ਚ ਕੋਈ ਬਦਲਾਅ ਨਹੀਂ
Saturday, Feb 09, 2019 - 11:51 AM (IST)
ਨਵੀਂ ਦਿੱਲੀ — ਕੱਚੇ ਤੇਲ ਦੀ ਕੀਮਤ 'ਚ ਅੰਤਰਰਾਸ਼ਟਰੀ ਬਜ਼ਾਰ ਵਿਚ ਮਾਮੂਲੀ ਤੇਜ਼ੀ ਦੇ ਬਾਵਜੂਦ ਸਥਾਨਕ ਬਜ਼ਾਰ ਵਿਚ ਪੈਟਰੋਲ ਦੀ ਕੀਮਤ 'ਚ ਲਗਾਤਾਰ ਚੌਥੇ ਦਿਨ ਕਟੌਤੀ ਦਰਜ ਕੀਤੀ ਗਈ। ਸ਼ਨੀਵਾਰ 9 ਫਰਵਰੀ ਨੂੰ ਪੈਟਰੋਲ ਦੀ ਕੀਮਤ ਵਿਚ 10 ਪੈਸੇ ਦੀ ਕਟੌਤੀ ਕੀਤੀ ਗਈ ਜਦੋਂ ਕਿ ਡੀਜ਼ਲ ਦੀ ਕੀਮਤ ਵਿਚ ਅੱਜ ਲਈ ਕੋਈ ਬਦਲਾਅ ਨਹੀਂ ਕੀਤਾ ਗਿਆ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਪੈਟਰੋਲ 10 ਪੈਸੇ ਘੱਟ ਕੇ 70.28 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ 'ਚ ਪੈਟਰੋਲ ਦੀ ਕੀਮਤ 75.92 ਰੁਪਏ, ਕੋਲਕਾਤਾ ਵਿਚ 72.39 ਰੁਪਏ ਅਤੇ ਚੇਨਈ ਵਿਚ ਇਸ ਦੀ ਕੀਮਤ 72.95 ਰੁਪਏ ਪ੍ਰਤੀ ਲਿਟਰ ਦੱਸੀ ਜਾ ਰਹੀ ਹੈ।
ਆਓ ਜਾਣਦੇ ਹਾਂ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲਿਟਰ ਰੁਪਿਆ 'ਚ
ਸ਼ਹਿਰ ਪੈਟਰੋਲ ਡੀਜ਼ਲ
ਦਿੱਲੀ 70.28 65.56
ਮੁੰਬਈ 75.92 68.65
ਕੋਲਕਾਤਾ 72.39 67.34
ਚੇਨਈ 72.95 69.25
ਗੁਜਰਾਤ 67.66 68.44
ਹਰਿਆਣਾ 71.33 65.50
ਹਿਮਾਚਲ 69.29 63.68
ਜੰਮੂ-ਕਸ਼ਮੀਰ 73.31 65.64