ਸੀ.ਜੀ. ਪਾਵਰ ਦੇ ਸੀ.ਈ.ਓ. ਨੀਲਕੰਠ ਨੇ ਸਹਿਯੋਗੀ ਕੰਪਨੀਆਂ ਤੋਂ ਦਿੱਤਾ ਅਸਤੀਫਾ

09/10/2019 9:25:43 PM

ਨਵੀਂ ਦਿੱਲੀ — ਧੋਖਾਦੇਹੀ ’ਚ ਘਿਰੀ ਸੀ. ਜੀ. ਪਾਵਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਕੇ. ਐੱਨ. ਨੀਲਕੰਠ ਨੇ ਕੰਪਨੀ ਦੀਆਂ ਸਾਰੀਆਂ ਸਹਿਯੋਗੀ ਇਕਾਈਆਂ ਤੋਂ ਅਸਤੀਫਾ ਦੇ ਦਿੱਤਾ ਹੈ। ਨੀਲਕੰਠ ਦੇ ਕਾਰਜਕਾਲ ’ਚ ਹੋਈਆਂ ਕਥਿਤ ਖਾਮੀਆਂ ਲਈ ਨਿਵੇਸ਼ਕ ਲਗਾਤਾਰ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਲਈ ਦਬਾਅ ਬਣਾ ਰਹੇ ਸਨ। ਨੀਲਕੰਠ ਨੇ ਸਹਿਯੋਗੀ ਇਕਾਈਆਂ ਤੋਂ ਆਪਣੇ ਅਸਤੀਫੇ ਦੀ ਪੁਸ਼ਟੀ ਕੀਤੀ। ਹਾਲਾਂਕਿ, ਨੀਲਕੰਠ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਨਿਵੇਸ਼ਕ ਅਤੇ ਕਰਜ਼ਦਾਤੇ ਕੰਪਨੀ ਦੇ ਸਭ ਤੋਂ ਉੱਤਮ ਹਿੱਤ ’ਚ ਸੀ. ਜੀ. ਪਾਵਰ ਤੋਂ ਉਨ੍ਹਾਂ ਦੀ ਵਿਦਾਈ ਨਹੀਂ ਚਾਹੁੰਦੇ ਹਨ। ਸੂਤਰਾਂ ਨੇ ਕਿਹਾ ਕਿ ਨਿਵੇਸ਼ਕ ਅਤੇ ਕਰਜ਼ਦਾਤੇ ਕੰਪਨੀ ’ਚ ‘ਸਾਫ਼-ਸਫਾਈ’ ਚਾਹੁੰਦੇ ਹਨ। ਇਸ ਲਈ ਉਨ੍ਹਾਂ ਨੇ ਥਾਪਰ ਨੂੰ ਅਹੁਦਾ ਛੱਡਣ ਲਈ ਮਜਬੂਰ ਕੀਤਾ। ਸੀ. ਜੀ. ਪਾਵਰ ਦੇ ਸੰਚਾਲਨ ਲਈ ਉਹ ਨਵਾਂ ਪ੍ਰਬੰਧਨ ਚਾਹੁੰਦੇ ਹਨ। ਇਸ ਲਈ ਉਨ੍ਹਾਂ ਦਾ ਮੰਨਣਾ ਹੈ ਕਿ ਨੀਲਕੰਠ ਨੂੰ ਵੀ ਅਹੁਦਾ ਛੱਡ ਦੇਣਾ ਚਾਹੀਦਾ ਹੈ।


Inder Prajapati

Content Editor

Related News